200 kmph ਦੀ ਟਾਪ-ਸਪੀਡ ਦਿੰਦੀਆਂ ਨੇ ਇਹ ਭਾਰਤੀ ਕਾਰਾਂ, ਹੁੰਡਈ-ਮਹਿੰਦਰਾ ਦੇ ਮਾਡਲ ਵੀ ਸ਼ਾਮਲ
ਇਸੇ ਤਰ੍ਹਾਂ ਦੀਆਂ ਕਾਰਾਂ ਦੀ ਸੂਚੀ ਵਿੱਚ Volkswagen Virtus ਵੀ ਸ਼ਾਮਲ ਹੈ। ਇਸ ਕਾਰ ਦੀ ਟਾਪ ਸਪੀਡ 200 kmph ਹੈ। Volkswagen Virtus ਦੀ ਐਕਸ-ਸ਼ੋਰੂਮ ਕੀਮਤ 11,55,900 ਰੁਪਏ ਤੋਂ ਸ਼ੁਰੂ ਹੁੰਦੀ ਹੈ।
Download ABP Live App and Watch All Latest Videos
View In Appਮਹਿੰਦਰਾ XUV700 ਵੀ ਇਸ ਟਾਪ-ਸਪੀਡ ਦੇ ਨਾਲ ਮਾਰਕੀਟ ਵਿੱਚ ਹੈ। ਇਸ ਕਾਰ 'ਚ ਵਿਸ਼ਵ ਪੱਧਰੀ ਸੁਰੱਖਿਆ ਵਰਗੀਆਂ ਵਿਸ਼ੇਸ਼ਤਾਵਾਂ ਦੇ ਨਾਲ-ਨਾਲ 6 ਏਅਰਬੈਗ ਦੀ ਸਹੂਲਤ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 13.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਜੀਪ ਕੰਪਾਸ ਵਿੱਚ 21.3 ਸੈਂਟੀਮੀਟਰ ਟੱਚਸਕਰੀਨ ਡਿਸਪਲੇ ਹੈ। ਕਾਰ ਨੂੰ ਨਵੇਂ LED ਹੈੱਡਲੈਂਪਸ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਸ ਕਾਰ ਦੀ ਟਾਪ ਸਪੀਡ 210 kmph ਹੈ। ਕਾਰ ਦੀ ਐਕਸ-ਸ਼ੋਰੂਮ ਕੀਮਤ 20.69 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਸਕੋਡਾ ਸਲਾਵੀਆ ਦੇ ਪੈਟਰੋਲ ਇੰਜਣ ਦੇ ਚਾਰ ਵੇਰੀਐਂਟ ਬਾਜ਼ਾਰ 'ਚ ਮੌਜੂਦ ਹਨ। ਇਹ ਕਾਰ 200 kmph ਦੀ ਟਾਪ-ਸਪੀਡ ਵੀ ਦੇ ਰਹੀ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 11,53,400 ਰੁਪਏ ਹੈ।
Hyundai Venue ਦੀ ਟਾਪ-ਸਪੀਡ 210 kmph ਹੈ। ਇਸ ਕਾਰ ਵਿੱਚ 26.03 ਸੈਂਟੀਮੀਟਰ ਐਚਡੀ ਆਡੀਓ ਵੀਡੀਓ ਨੈਵੀਗੇਸ਼ਨ ਸਿਸਟਮ ਅਤੇ ਡਿਜੀਟਲ ਕਲੱਸਟਰ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 11 ਲੱਖ ਰੁਪਏ ਤੋਂ ਸ਼ੁਰੂ ਹੋ ਕੇ 17.42 ਲੱਖ ਰੁਪਏ ਤੱਕ ਜਾਂਦੀ ਹੈ।