Gandhi Jayanti 2023: ਫੋਰਡ ਤੋਂ ਸਟੂਡਬੇਕਰ ਵਰਗੀਆਂ ਲਗਜ਼ਰੀ ਕਾਰਾਂ ਦੀ ਸਵਾਰੀ ਕਰਦੇ ਸਨ ਗਾਂਧੀ , ਵੇਖੋ ਤਸਵੀਰਾਂ
ਇਸ ਸੂਚੀ 'ਚ ਪਹਿਲਾ ਨਾਂ 'ਫੋਰਡ ਮਾਡਲ ਏ' ਕਨਵਰਟੀਬਲ ਕਾਰ ਦਾ ਹੈ। ਗਾਂਧੀ ਜੀ ਨੇ 1940 ਵਿੱਚ ਹੋਏ ਰਾਮਗੜ੍ਹ ਇਜਲਾਸ ਦੌਰਾਨ ਇਸ ਕਾਰ ਦੀ ਸਵਾਰੀ ਕੀਤੀ ਸੀ। ਇਹ ਕਾਰ ਰਾਂਚੀ ਦੇ ਰਾਏ ਸਾਹਿਬ ਲਕਸ਼ਮੀ ਨਰਾਇਣ ਦੀ ਸੀ, ਜਿਨ੍ਹਾਂ ਨੇ 1927 ਵਿੱਚ ਆਪਣੇ ਲਈ ਵਿਸ਼ੇਸ਼ ਤੌਰ 'ਤੇ ਆਰਡਰ ਕੀਤਾ ਸੀ।
Download ABP Live App and Watch All Latest Videos
View In Appਦੂਜੀ ਲਗਜ਼ਰੀ ਕਾਰ 'ਪੈਕਾਰਡ 120' ਹੈ। ਜਿਸ ਨੂੰ 1940 ਵਿੱਚ ਖਰੀਦਿਆ ਗਿਆ ਸੀ। ਗਾਂਧੀ ਜੀ ਜ਼ਿਆਦਾਤਰ ਸਫ਼ਰ ਇਸ ਕਾਰ ਵਿੱਚ ਕਰਦੇ ਸਨ, ਜਿਸ ਦੇ ਮਾਲਕ ਘਨਸ਼ਿਆਮਦਾਸ ਬਿਰਲਾ ਸਨ। ਜੋ ਗਾਂਧੀ ਜੀ ਦੇ ਚੰਗੇ ਦੋਸਤ ਸਨ।
ਤੀਜੀ ਕਾਰ ਫੋਰਡ ਮਾਡਲ ਟੀ. ਸੀ ਜਿਸ ਦੀ ਗਾਂਧੀ ਜੀ ਨੇ 1927 ਵਿੱਚ ਰਾਏਬਰੇਲੀ ਕੇਂਦਰੀ ਜੇਲ੍ਹ ਤੋਂ ਰਿਹਾਈ ਦੇ ਸਮੇਂ ਇਸ ਦੀ ਸਵਾਰੀ ਕੀਤੀ ਸੀ। ਇਸਨੂੰ ਅਕਸਰ ਰੈਲੀਆਂ ਵਿੱਚ ਵਿੰਟੇਜ ਕਾਰ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ।
ਚੌਥੀ ਕਾਰ ਸਟੂਡਬੇਕਰ ਪ੍ਰੈਜ਼ੀਡੈਂਟ ਹੈ।ਇਹ ਕਾਰ ਗਾਂਧੀ ਜੀ ਦੇ ਕਰਨਾਟਕ ਦੌਰੇ ਦੌਰਾਨ ਵਰਤੀ ਗਈ ਸੀ, ਜੋ ਉਸ ਸਮੇਂ ਦਾ ਬਹੁਤ ਮਹੱਤਵਪੂਰਨ ਦੌਰਾ ਸੀ। 1926-33 ਦੌਰਾਨ ਨਿਰਮਿਤ ਇਹ ਕਾਰ 90 ਦੇ ਦਹਾਕੇ ਦੀਆਂ ਮਸ਼ਹੂਰ ਕਾਰਾਂ ਵਿੱਚੋਂ ਇੱਕ ਸੀ।