ਜੂਨ ਮਹੀਨੇ ਵਿਕੇ ਮਹਿੰਦਰਾ ਦੇ 48,222 ਟ੍ਰੈਕਟਰ, ਮਈ 'ਚ ਵਿਕੇ ਸੀ ਸਿਰਫ 24,184
ਮਹਿੰਦਰਾ ਐਂਡ ਮਹਿੰਦਰਾ ਲਿਮਿਟੇਡ ਨੇ ਅੱਜ ਦੱਸਿਆ ਕਿ ਜੂਨ 2021 ਦੌਰਾਨ ਉਸ ਦੇ 48,222 ਟ੍ਰੈਕਟਰ ਵਿਕੇ ਹਨ। ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਕਾਰੋਬਾਰ ’ਚ ਪਏ ਵਿਘਨ ਤੋਂ ਬਾਅਦ ਜੂਨ ਮਹੀਨੇ ਜਦੋਂ ਕੁਝ ਪਾਬੰਦੀਆਂ ਹਟਣੀਆਂ ਸ਼ੁਰੂ ਹੋਈਆਂ, ਤਾਂ ਟ੍ਰੈਕਟਰਾਂ ਦੀ ਵਿਕਰੀ ਦਾ ਕੰਮ ਮੁੜ ਸ਼ੁਰੂ ਹੋਇਆ।
Download ABP Live App and Watch All Latest Videos
View In Appਜੂਨ 2020 ਦੌਰਾਨ ਕੰਪਨੀ ਨੇ 36,544 ਟ੍ਰੈਕਟਰ ਵੇਚੇ ਸਨ; ਉਸ ਵੇਲੇ ਵੀ ਕੋਰੋਨਾ ਲੌਕਡਾਊਨ ਕਾਰਨ ਸਾਰੇ ਕਾਰੋਬਾਰਾਂ ਉੱਤੇ ਮਾੜਾ ਅਸਰ ਪਿਆ ਸੀ ਪਰ ਇਸ ਵਾਰ ਹਾਲਾਤ ਕੁਝ ਬਿਹਤਰ ਦਿਸ ਰਹੇ ਹਨ।
ਮਈ 2021 ਦੌਰਾਨ ਮਹਿੰਦਰਾ ਐਂਡ ਮਹਿੰਦਰਾ ਨੇ 24,184 ਟ੍ਰੈਕਟਰ ਵੇਚੇ ਸਨ। ਤਦ ਮਹਾਮਾਰੀ ਦੀ ਦੂਜੀ ਲਹਿਰ ਆਪਣੇ ਸਿਖ਼ਰਾਂ ’ਤੇ ਸੀ। ਪੀਟੀਆਈ ਦੀ ਰਿਪੋਰਟ ਅਨੁਸਾਰ ਦੇਸ਼ ਵਿੱਚ 46,875 ਟ੍ਰੈਕਟਰ ਵੇਚੇ ਗਏ ਹਨ। ਬਾਕੀ ਬਰਾਮਦ ਕੀਤੇ ਗਏ ਹਨ। ਜੂਨ ਮਹੀਨੇ ਦੌਰਾਨ 1,347 ਟ੍ਰੈਕਟਰ ਵਿਦੇਸ਼ ਭੇਜੇ ਗਏ ਹਨ; ਜਦ ਕਿ ਪਿਛਲੇ ਵਰ੍ਹੇ 2020 ਦੌਰਾਨ 700 ਟ੍ਰੈਕਟਰ ਬਰਾਮਦ ਕੀਤੇ ਗਏ ਸਨ।
ਮਹਿੰਦਰਾ ਐਂਡ ਮਹਿੰਦਰਾ ਲਿਮਿਟੇਡ ਦੇ ਪ੍ਰਧਾਨ (ਖੇਤੀ ਉਪਕਰਣ ਖੇਤਰ) ਹੇਮੰਤ ਸਿੱਕਾ ਨੇ ਕਿਹਾ ਕਿ ਕੋਵਿਡ–19 ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਕਮੀ ਆਉਣ ਤੋਂ ਬਾਅਦ ਪਾਬੰਦੀਆਂ ਹਟਣ ਲੱਗੀਆਂ ਤੇ ਫਿਰ ਸਮੇਂ ਸਿਰ ਮੌਨਸੂਨ ਵੀ ਆ ਗਈ; ਖ਼ਰੀਫ਼ ਮੌਸਮ ਦੀਆਂ ਫ਼ਸਲਾਂ ਦੀ ਐੱਮਐੱਸਪੀ ਵਿੱਚ ਵਾਧਾ ਵੀ ਕੀਤਾ ਗਿਆ ਤੇ ਸਰਕਾਰ ਵੱਲੋਂ ਕਿਸਾਨਾਂ ਨੂੰ ਲਗਾਤਾਰ ਸਹਿਯੋਗ ਮਿਲਣ ਕਾਰਣ ਟ੍ਰੈਕਟਰਾਂ ਦੀ ਵਿਕਰੀ ਵਿੱਚ ਵਾਧਾ ਹੋਣਾ ਸੁਭਾਵਕ ਹੈ।
ਸਾਲ 2020-21 (ਭਾਵ ਅਪ੍ਰੈਲ 2020 ਤੋਂ ਲੈ ਕੇ ਮਾਰਚ 2021 ਤੱਕ) ਦੌਰਾਨ ਭਾਰਤ ਵਿੱਚ 9 ਲੱਖ 88 ਹਜ਼ਾਰ 43 ਟ੍ਰੈਕਟਰ ਵਿਕੇ ਸਨ; ਜਦ ਕਿ ਸਾਲ 2019-20 ਦੌਰਾਨ ਇਹ ਵਿਕਰੀ 7 ਲੱਖ 85 ਹਜ਼ਾਰ 59 ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਹੁਣ ਤੇਜ਼ੀ ਨਾਲ ਖੇਤੀਬਾੜੀ ਦਾ ਮਸ਼ੀਨੀਕਰਣ ਹੁੰਦਾ ਜਾ ਰਿਹਾ ਹੈ।