MG Moters EV: ਐਮਜੀ ਦੀ ਨਵੀਂ ਇਲੈਕਟ੍ਰਿਕ ਕਾਰ ਦੇਣ ਆ ਰਹੀ TATA Nexon ਨੂੰ ਟੱਕਰ, ਇੰਨੀ ਹੋ ਸਕਦੀ ਕੀਮਤ
MG Motor Upcoming EV: ਐਮਜੀ ਮੋਟਰਜ਼ ਨੇ ਆਪਣੇ ਅਗਲੇ ਨਵੇਂ ਪ੍ਰੋਡਕਟ ਦਾ ਐਲਾਨ ਕਰ ਦਿੱਤਾ ਹੈ ਤੇ ਇਹ ZS EV ਵਰਗੀ ਹੋਵੇਗੀ। ਹਾਂ, MG ਦਾ ਅਗਲਾ ਉਤਪਾਦ EV ਹੈ ਤੇ ਇਹ ਜਲਦੀ ਹੀ ਆ ਰਿਹਾ ਹੈ। ਕਾਰ ਨਿਰਮਾਤਾ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਵਿੱਤੀ ਸਾਲ ਦੇ ਅੰਦਰ ਈਵੀ ਨੂੰ ਲਾਂਚ ਕਰੇਗੀ।
Download ABP Live App and Watch All Latest Videos
View In AppEV ਦੀ ਕੀਮਤ 10-15 ਲੱਖ ਰੁਪਏ ਦੇ ਵਿਚਕਾਰ ਹੋਵੇਗੀ ਤੇ ਇਹ ਯਕੀਨੀ ਤੌਰ 'ਤੇ ਇੱਕ SUV ਹੋਵੇਗੀ। ਇਹ ਇਕ ਇਲੈਕਟ੍ਰਿਕ ਕਰਾਸਓਵਰ ਹੋਵੇਗਾ ਤੇ ਇਕ ਗਲੋਬਲ ਪਲੇਟਫਾਰਮ 'ਤੇ ਅਧਾਰਤ ਹੋਵੇਗਾ ਪਰ ਭਾਰਤ ਲਈ ਸਥਾਨਕ ਹੋਵੇਗਾ।
ਇਲੈਕਟ੍ਰਿਕ ਵਾਹਨਾਂ ਨੂੰ ਆਕਰਸ਼ਕ ਕੀਮਤ ਦੇਣ ਲਈ ਲੋਕਲਾਈਜੇਸ਼ਨ ਬਹੁਤ ਮਹੱਤਵਪੂਰਨ ਹੈ। ਇਲੈਕਟ੍ਰਿਕ ਵਾਹਨ ਮਹਿੰਗੇ ਹਨ ਕਿਉਂਕਿ ਬੈਟਰੀਆਂ ਤੇ ਹੋਰ ਪਾਰਟਸ ਕਾਫੀ ਮਹਿੰਗੇ ਹੁੰਦੇ ਹਨ। ਹਾਈ ਲੋਕਲਾਈਜੇਸ਼ਨ ਇਨ੍ਹਾਂ ਖਰਚਿਆਂ ਨੂੰ ਘਟਾ ਦੇਵੇਗਾ। ਬੈਟਰੀ, ਮੋਟਰ ਤੇ ਹੋਰ ਹਿੱਸਿਆਂ ਨੂੰ ਐਮਜੀ ਵੱਲੋਂ ਲੋਕਲਾਈਜ਼ ਕੀਤਾ ਜਾਵੇਗਾ। ਇਸ ਦਾ ਉਦੇਸ਼ ਵੱਡੇ ਪੱਧਰ 'ਤੇ ਇਲੈਕਟ੍ਰਿਕ ਮੋਬੀਲਿਟੀ ਪ੍ਰਦਾਨ ਕਰਨਾ ਹੈ।
ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਰੇਂਜ, ਡਿਜ਼ਾਈਨ ਅਤੇ ਹੋਰ ਚੀਜ਼ਾਂ ਸਾਡੀ ਦਿਲਚਸਪੀ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤੀਆਂ ਗਈਆਂ ਹਨ ਤੇ ਭਾਰਤ ਲਈ ਬਣਾਈਆਂ ਗਈਆਂ ਹਨ। ਹਾਲਾਂਕਿ ਇਸ ਦੀ ਕੀਮਤ ਟਾਟਾ ਨੈਕਸਨ ਈਵੀ ਦੇ ਬਰਾਬਰ ਹੈ। ਅਸੀਂ ਉਮੀਦ ਕਰਦੇ ਹਾਂ ਕਿ ਐਮਜੀ ਕਰਾਸਓਵਰ ਜੈਡਐਸ ਵਰਗੀ ਇਕ ਰੇਂਜ ਜਾਂ ਹਾਈ ਰੇਂਜ ਪ੍ਰਦਾਨ ਕਰੇਗੀ।
ਇਹ ਦੇਖਣਾ ਬਾਕੀ ਹੈ ਕਿ ਚਾਰਜਿੰਗ ਨੈਟਵਰਕ ਕਿਵੇਂ ਚੱਲਦਾ ਹੈ, ਪਰ ਅਸੀਂ ਉਮੀਦ ਕਰਦੇ ਹਾਂ ਕਿ ਨਵੀਂ MG EV 'ਚ ਤੇਜ਼ ਚਾਰਜਿੰਗ ਸੁਵਿਧਾ ਹੋਵੇਗੀ ਤੇ ਹਾਂ, ਇਹ ਘਰ/ਦਫ਼ਤਰ ਚਾਰਜਿੰਗ ਲਈ ਚਾਰਜਿੰਗ ਇਨਫ਼ਰਾਸਟਰੱਕਚਰ ਦੇ ਨਾਲ ਵੀ ਆਵੇਗਾ।
ਤੇਲ ਦੀਆਂ ਵਧਦੀਆਂ ਕੀਮਤਾਂ ਦੇ ਨਾਲ ਈਵੀ ਇੱਕ ਵਿਕਲਪ ਹੈ। MG ਕੋਲ ਇਸ ਸਮੇਂ ਉੱਚ ਕੀਮਤ ਦੇ ਨਾਲ ZS ਹੈ, ਪਰ ਇਸ ਦੀ ਵਿਕਰੀ ਵਧੀ ਹੈ। ਆਉਣ ਵਾਲੀ ਕਿਫਾਇਤੀ EV ਕੀਮਤ ਦੇ ਮਾਮਲੇ 'ਚ ਚੀਜ਼ਾਂ ਨੂੰ ਬਦਲ ਸਕਦੀ ਹੈ।