ਪਾਕਿਸਤਾਨ ਦੀ ਇਸ ਘਾਟੀ 'ਚ ਰਹਿੰਦੇ ਹਨ ਰਹੱਸਮਈ ਲੋਕ,150 ਸਾਲ ਤੱਕ ਰਹਿ ਸਕਦੇ ਨੇ ਜਿਉਂਦੇ
ਪਾਕਿਸਤਾਨ ਦੀ ਇਹ ਰਹੱਸਮਈ ਘਾਟੀ ਉੱਤਰੀ ਪਾਕਿਸਤਾਨ ਵਿੱਚ ਹੈ। ਇੱਥੇ ਕੋਈ ਵੀ ਜਲਦੀ ਨਹੀਂ ਪਹੁੰਚ ਸਕਦਾ ਅਤੇ ਇੱਥੇ ਰਹਿਣ ਵਾਲੇ ਲੋਕ ਬਾਹਰਲੇ ਲੋਕਾਂ ਨਾਲ ਬਹੁਤਾ ਮੇਲ ਨਹੀਂ ਖਾਂਦੇ।
Download ABP Live App and Watch All Latest Videos
View In Appਇੱਥੇ ਲੋਕ ਆਪਣੇ ਆਪ ਨੂੰ ਅਲੱਗ-ਥਲੱਗ ਰੱਖਦੇ ਹਨ। ਭਾਵ ਉਹ ਬਾਹਰੀ ਦੁਨੀਆਂ ਨਾਲ ਸੰਪਰਕ ਵਿੱਚ ਰਹਿਣ ਵਿੱਚ ਬਹੁਤਾ ਵਿਸ਼ਵਾਸ ਨਹੀਂ ਰੱਖਦੇ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਉਹ ਇਸ ਤਰ੍ਹਾਂ ਅਲੱਗ-ਥਲੱਗ ਰਹਿਣਗੇ, ਉਹ ਸੁਰੱਖਿਅਤ ਰਹਿਣਗੇ।
ਇੱਥੋਂ ਦੀਆਂ ਔਰਤਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਦੁਨੀਆ ਦੀਆਂ ਸਭ ਤੋਂ ਖੂਬਸੂਰਤ ਔਰਤਾਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਔਰਤਾਂ 60 ਸਾਲ ਦੀ ਉਮਰ ਵਿੱਚ ਵੀ ਜਵਾਨ ਨਜ਼ਰ ਆਉਂਦੀਆਂ ਹਨ।
ਇਸ ਹੁਜ਼ਾ ਘਾਟੀ ਵਿੱਚ ਰਹਿਣ ਵਾਲੇ ਲੋਕ ਬਾਹਰਲੀਆਂ ਚੀਜ਼ਾਂ ਨਹੀਂ ਖਾਂਦੇ। ਇਹ ਲੋਕ ਇੱਥੇ ਉਗਾਈਆਂ ਸਬਜ਼ੀਆਂ, ਫਲ, ਦੁੱਧ ਅਤੇ ਖੁਬਾਨੀ ਖਾਂਦੇ ਹਨ।
ਖੁਬਾਨੀ ਇੱਕ ਖਾਸ ਕਿਸਮ ਦਾ ਫਲ ਹੈ, ਜੋ ਪਹਾੜੀ ਖੇਤਰਾਂ ਵਿੱਚ ਉੱਗਦਾ ਹੈ। ਇਹ ਲੋਕ ਇਸ ਫਲ ਨੂੰ ਬੜੇ ਚਾਅ ਨਾਲ ਖਾਂਦੇ ਹਨ। ਇਸ ਤੋਂ ਇਲਾਵਾ ਇਹ ਲੋਕ ਬੋਤਲਬੰਦ ਜਾਂ ਆਰ.ਓ. ਵਾਲਾ ਪਾਣੀ ਵੀ ਨਹੀਂ ਪੀਂਦੇ। ਸਗੋਂ ਇਹ ਲੋਕ ਗਲੇਸ਼ੀਅਰ ਤੋਂ ਆਉਣ ਵਾਲਾ ਪਾਣੀ ਪੀਂਦੇ ਹਨ।
ਕੁਝ ਲੋਕ ਇਸ ਘਾਟੀ ਨੂੰ ਪਰੀਆਂ ਦੀ ਘਾਟੀ ਕਹਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਘਾਟੀ ਵਿੱਚ ਅਜੇ ਵੀ ਪਰੀਆਂ ਰਹਿੰਦੀਆਂ ਹਨ ਅਤੇ ਹੰਜ਼ਾ ਭਾਈਚਾਰੇ ਦੇ ਲੋਕ ਪਰੀਆਂ ਦੇ ਰਿਸ਼ਤੇਦਾਰ ਹਨ।