ਪੈਟਰੋਲ 100 ਤੋਂ ਪਾਰ, ਹੁਣ ਚੱਲ਼ਣਗੇ Electric Scooters, GST ਕਟੌਤੀ ਮਗਰੋਂ 28 ਹਜ਼ਾਰ ਤੱਕ ਘਟਾਈਆਂ ਕੀਮਤਾਂ
ਦੇਸ਼ ਵਿੱਚ ਪੈਟਰੋਲ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ। ਦੂਜੇ ਪਾਸੇ ਸਰਕਾਰ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀਆਂ ਕੀਮਤਾਂ ਵਿੱਚ ਰਾਹਤ ਦੇ ਰਹੀ ਹੈ। ਫਾਸਟਰ ਅਡੌਪਸ਼ਨ ਐਂਡ ਮੈਨੂਫੈਕਚਰਿੰਗ ਆਫ ਇਲੈਕਟ੍ਰਿਕ ਵਹੀਕਲਜ਼ (FAME II) ਸਕੀਮ ਦੇ ਤਹਿਤ ਸਰਕਾਰ ਨੇ ਇਲੈਕਟ੍ਰਿਕ ਦੋਪਹੀਆ ਵਾਹਨਾਂ 'ਤੇ GST ਨੂੰ ਘੱਟ ਕਰ ਦਿੱਤਾ ਹੈ, ਜਿੱਥੇ ਪਹਿਲਾਂ GST ਦੀ ਦਰ 12 ਪ੍ਰਤੀਸ਼ਤ ਸੀ, ਹੁਣ ਇਸ ਨੂੰ ਘਟਾ ਕੇ 5 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀਆਂ ਕੀਮਤਾਂ 28 ਹਜ਼ਾਰ 'ਤੇ ਆ ਗਈਆਂ ਹਨ। ਆਓ ਜਾਣਦੇ ਹਾਂ ਕਿ ਕਿਹੜਾ ਇਲੈਕਟ੍ਰਿਕ ਟੂ-ਵ੍ਹੀਲਰ 'ਤੇ ਕਿੰਨੇ ਰੁਪਏ ਘੱਟ ਹੋਏ ਹਨ।
Download ABP Live App and Watch All Latest Videos
View In AppRevolt RV 400: ਰਿਵੋਲਟ ਮੋਟਰਜ਼ ਨੇ Revolt RV 400 ਦੀ ਕੀਮਤ ਨੂੰ 28,200 ਰੁਪਏ ਘਟਾ ਦਿੱਤਾ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 62,599 ਹੋ ਗਈ ਹੈ। ਪਹਿਲਾਂ ਇਸ ਦੀ ਕੀਮਤ 90,799 ਰੁਪਏ ਐਕਸ-ਸ਼ੋਅਰੂਮ ਸੀ। ਇਸ 'ਚ ਕੰਪਨੀ ਨੇ 5kW ਇਲੈਕਟ੍ਰਿਕ ਮੋਟਰ ਦੀ ਵਰਤੋਂ ਕੀਤੀ ਹੈ। ਇਸ ਇਲੈਕਟ੍ਰਿਕ ਬਾਈਕ ਵਿਚ ਤਿੰਨ ਰਾਈਡਿੰਗ ਮੋਡ ਦਿੱਤੇ ਗਏ ਹਨ ਜਿਸ ਵਿੱਚ ਈਕੋ, ਨਾਰਮਲ ਤੇ ਸਪੋਰਟ ਸ਼ਾਮਲ ਹਨ। ਇਸ 'ਤੇ ਕੰਪਨੀ ਅੱਠ ਸਾਲ ਜਾਂ 1.5 ਲੱਖ ਕਿਲੋਮੀਟਰ ਤੱਕ ਦੀ ਵਾਰੰਟੀ ਦੇ ਰਹੀ ਹੈ।
TVS iQube Electric-TVS ਮੋਟਰਜ਼ ਨੇ ਇਸ ਸਾਲ ਲਾਂਚ ਕੀਤੇ TVS iQube ਇਲੈਕਟ੍ਰਿਕ ਸਕੂਟਰ ਦੀਆਂ ਕੀਮਤਾਂ ਬਹੁਤ ਘੱਟ ਗਈਆਂ ਹਨ। ਸੋਧੀ ਹੋਈ FAME II ਸਬਸਿਡੀ ਦੇ ਕਾਰਨ, ਇਸ ਸਕੂਟਰ 'ਤੇ ਲਗਪਗ 11,250 ਰੁਪਏ ਘੱਟ ਕੀਤੇ ਗਏ ਹਨ। ਕੀਮਤ ਵਿੱਚ ਕਮੀ ਆਉਣ ਤੋਂ ਬਾਅਦ ਇਸ ਇਲੈਕਟ੍ਰਿਕ ਸਕੂਟਰ ਦੀ ਕੀਮਤ 100,777 ਰੁਪਏ (ਦਿੱਲੀ) ਤੇ 110,506 ਰੁਪਏ (ਬੰਗਲੁਰੂ) ਹੋ ਗਈ ਹੈ। TVS iQube Electric ਇਲੈਕਟ੍ਰਿਕ ਸਕੂਟਰ 4.4 kW ਦੀ ਇਲੈਕਟ੍ਰਿਕ ਮੋਟਰ ਨਾਲ ਲੈਸ ਹੈ। ਇਹ ਇਕ ਵਾਰ ਪੂਰ ਚਾਰਜ ਉਤੇ 75 ਕਿਲੋਮੀਟਰ ਦੀ ਰੇਂਜ ਦਿੰਦਾ ਹੈ। ਇਸ ਇਲੈਕਟ੍ਰਿਕ ਸਕੂਟਰ ਦੀ ਚੋਟੀ ਦੀ ਸਪੀਡ 78 kmph ਹੈ। ਇਹ ਇਲੈਕਟ੍ਰਿਕ ਸਕੂਟਰ 0 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ 4.2 ਸਕਿੰਟ ਵਿਚ ਸਪੀਡ ਫੜਦਾ ਹੈ।
Okinawa iPraise: Okinawa iPraise ਦੀ ਕੀਮਤ ਵਿੱਚ ਵੀ 17,900 ਰੁਪਏ ਦੀ ਕਟੌਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਹੁਣ 1.15 ਲੱਖ ਰੁਪਏ ਦੀ ਕੀਮਤ ਵਾਲੇ ਇਸ ਇਲੈਕਟ੍ਰਿਕ ਸਕੂਟਰ ਨੂੰ ਸਿਰਫ 97,100 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਸਕੂਟਰ ਗਲੋਸੀ ਰੈਡ ਬਲੈਕ, ਗਲੋਸੀ ਗੋਲਡਨ ਬਲੈਕ, ਗਲੋਸੀ ਸਿਲਵਰ ਬਲੈਕ ਕਲਰ ਵਿਕਲਪਾਂ ਵਿੱਚ ਉਪਲਬਧ ਹੈ। ਕੰਪਨੀ ਨੇ ਇਸ ਸਕੂਟਰ ਲਈ ਇਕ ਐਪ ਵੀ ਤਿਆਰ ਕੀਤਾ ਹੈ। ਤੁਸੀਂ ਗੂਗਲ ਪਲੇ ਸਟੋਰ ਤੋਂ ਇਸ ਓਕੀਨਾਵਾ ਇਕੋ ਐਪ ਨੂੰ ਡਾਊਨਲੋਡ ਕਰ ਸਕਦੇ ਹੋ।
Ather 450X: Ather ਐਨਰਜੀ ਦੇ ਇਲੈਕਟ੍ਰਿਕ ਸਕੂਟਰ Ather 450X ਦੀ ਕੀਮਤ ਵੀ ਘੱਟ ਗਈ ਹੈ। ਇਸ ‘ਤੇ ਕਰੀਬ 14,500 ਰੁਪਏ ਦੀ ਕਟੌਤੀ ਕੀਤੀ ਗਈ ਹੈ। Ather ਐਥਰ ਐਨਰਜੀ ਦਾ ਸਕੂਟਰ Ather 450X ਲਗਪਗ 14,500 ਰੁਪਏ ਸਸਤਾ ਹੋ ਗਿਆ ਹੈ। ਇਹ ਪੂਰੇ ਚਾਰਜ 'ਤੇ 116Km ਦੀ ਰੇਂਜ ਦਿੰਦਾ ਹੈ, ਜਦੋਂ ਕਿ ਇਸ ਦੀ ਰੇਂਜ 85 km ਈਕੋ ਮੋਡ ਅਤੇ 75 km ਰਾਈਡ ਮੋਡ 'ਤੇ ਚਲਦਾ ਹੈ। ਸਕੂਟਰ 'ਚ 2.9kW ਬੈਟਰੀ ਦਿੱਤੀ ਗਈ ਹੈ, ਜੋ 6kW ਪਾਵਰ ਪੈਦਾ ਕਰਦੀ ਹੈ ਅਤੇ 26Nm ਟਾਰਕ ਜਨਰੇਟ ਕਰਦੀ ਹੈ। ਇਹ ਸਕੂਟਰ 0 ਤੋਂ 40 ਕਿਮੀ ਦੀ ਦੂਰੀ ਤੇ ਸਿਰਫ 3.41 ਸਕਿੰਟ ਵਿਚ ਸਪੀਡ ਫੜ ਸਕਦਾ ਹੈ। ਇਸ ਦੀ ਕੀਮਤ ਵਿਚ ਕਟੌਤੀ ਤੋਂ ਬਾਅਦ 1,46,926 ਰੁਪਏ ਦੀ ਕੀਮਤ ਵਾਲੇ Ather 450X ਸਕੂਟਰ ਦੀ ਕੀਮਤ 1,32,426 ਲੱਖ ਰੁਪਏ 'ਤੇ ਆ ਗਈ ਹੈ।
Hero Photon HX: ਤੁਸੀਂ Hero Photon HX ਨੂੰ ਵੀ ਘੱਟ ਕੀਮਤ 'ਤੇ ਖਰੀਦ ਸਕਦੇ ਹੋ। ਸਬਸਿਡੀ ਮਿਲਣ ਤੋਂ ਬਾਅਦ ਇਸ ਸਕੂਟਰ ਨੂੰ 71,449 ਰੁਪਏ ਵਿੱਚ ਘਰ ਲਿਆਂਦਾ ਜਾ ਸਕਦਾ ਹੈ। ਇਸ ਸਕੂਟਰ ਵਿੱਚ ਡਿਜੀਟਲ ਸਪੀਡੋਮੀਟਰ, ਐਂਟੀ-ਥੈਫਟ ਅਲਾਰਮ ਵਾਲਾ ਰਿਮੋਟ ਲਾਕ, ਕੰਬੀ-ਬ੍ਰੇਕਿੰਗ ਸਿਸਟਮ, LED ਲਾਈਟਿੰਗ ਅਤੇ USB ਪੋਰਟ ਵਰਗੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ। Hero Optima HX: ਇਨ੍ਹਾਂ ਤੋਂ ਇਲਾਵਾ Hero Optima HX ਦੀ ਕੀਮਤ ਵਿੱਚ ਭਾਰੀ ਕਟੌਤੀ ਕੀਤੀ ਗਈ ਹੈ। ਇਸ ਇਲੈਕਟ੍ਰਿਕ ਸਕੂਟਰ ਉਤੇ 15,600 ਰੁਪਏ ਘੱਟ ਕੀਤੇ ਹਨ। ਇਸ ਕੀਮਤ ਵਿੱਚ ਕਟੌਤੀ ਤੋਂ ਬਾਅਦ Hero Optima HX ਡਿਉਲ-ਬੈਟਰੀ ਵੇਰੀਐਂਟ ਦੀ ਕੀਮਤ (ਐਕਸ-ਸ਼ੋਅਰੂਮ) 58,990 ਰੁਪਏ ਹੋ ਗਈ ਹੈ। ਇਸਦੇ ਨਾਲ ਹੀ, ਤੁਸੀਂ ਹੁਣ ਇਸਦੇ ਸਿੰਗਲ ਬੈਟਰੀ ਮਾਡਲ ਨੂੰ 53,600 ਰੁਪਏ ਵਿੱਚ ਘਰ ਲਿਆਉਣ ਦੇ ਯੋਗ ਹੋਵੋਗੇ। ਇਸ ਸਕੂਟਰ ਦੀ ਕੀਮਤ ਘਟਾਉਣ ਤੋਂ ਪਹਿਲਾਂ Hero Optima HX ਡਿਊਲ-ਬੈਟਰੀ ਵੇਰੀਐਂਟ ਦੀ ਕੀਮਤ 74,660 ਰੁਪਏ ਸੀ, ਜਦੋਂ ਕਿ ਇਸ ਦੀ ਸਿੰਗਲ ਬੈਟਰੀ 61,640 ਰੁਪਏ ਸੀ। ਇਹ ਸਕੂਟਰ ਇੱਕ ਹੀ ਚਾਰਜ ਤੇ 82 ਕਿਲੋਮੀਟਰ ਤੱਕ ਦੀ ਡਰਾਈਵਿੰਗ ਰੇਂਜ ਦਿੰਦਾ ਹੈ। ਜੇ ਤੁਸੀਂ ਇਸ ਲਗਜ਼ਰੀ ਇਲੈਕਟ੍ਰਿਕ ਸਕੂਟਰ ਨੂੰ ਘਰ ਲਿਆਉਣਾ ਚਾਹੁੰਦੇ ਹੋ, ਤਾਂ ਤੁਸੀਂ ਸਿਰਫ 2,999 ਰੁਪਏ ਦੇ ਟੋਕਨ ਮਨੀ ਨਾਲ ਕੰਪਨੀ ਦੀ ਵੈਬਸਾਈਟ 'ਤੇ ਆਨਲਾਈਨ ਬੁੱਕ ਕਰ ਸਕਦੇ ਹੋ।