Royal Enfield Super Meteor 650: ਆ ਰਹੀ ਰਾਇਲ ਐਨਫੀਲਡ ਦਾ ਦਮਦਾਰ ਮੋਟਰਸਾਈਕਲ!
Royal Enfield Super Meteor 650: ਜ਼ਿਆਦਾ ਪਾਵਰਫੁੱਲ ਦਾ ਹਮੇਸ਼ਾ ਸਵਾਗਤ ਹੈ ਤੇ ਹੁਣ ਰਾਇਲ ਐਨਫੀਲਡ ਦੇ ਆਉਣ ਵਾਲੇ ਫਾਸਟਰ ਮਾਡਲ ਦੀਆਂ ਫ਼ੋਟੋਆਂ ਵਾਇਰਲ ਹੋ ਰਹੀਆਂ ਹਨ। ਇਹ ਹਨ 650cc ਬਾਈਕਸ ਜੋ ਭਵਿੱਖ ਦੀਆਂ ਅਜਿਹੀਆਂ ਬਾਈਕਸ ਨੂੰ ਦਰਸਾਉਂਦੀਆਂ ਹਨ ਜੋ Meteor ਦੇ ਨਾਂ ਨੂੰ ਅੱਗੇ ਲੈ ਜਾਂਦੀਆਂ ਹਨ।
Download ABP Live App and Watch All Latest Videos
View In Appਅਸੀਂ ਉਮੀਦ ਕਰਦੇ ਹਾਂ ਕਿ ਇਸ ਬਾਈਕ ਨੂੰ ਸੁਪਰ Meteor 650 ਕਿਹਾ ਜਾਵੇਗਾ ਤੇ ਇਹ ਮੌਜੂਦਾ 350 Meteor ਤੋਂ ਕਾਫੀ ਵੱਡੀ ਹੋਵੇਗੀ। ਸਟਾਈਲਿੰਗ ਦੇ ਰੂਪ 'ਚ ਵੀ ਇਹ ਇੱਕ ਕਰੂਜ਼ਰ ਦੀ ਤਰ੍ਹਾਂ ਹੈ ਤੇ ਸਪਾਈ ਇਮੇਜ਼ਾ ਨਾਲ ਅਸਲ 'ਚ ਵਧੀਆ ਦਿਖਾਈ ਦਿੰਦੀ ਹੈ ਜੋ ਇਹ ਦਰਸਾਉਂਦਾ ਹੈ ਕਿ ਇਹ ਹੁਣ ਪ੍ਰੋਡਕਸ਼ਨ ਦੇ ਨੇੜੇ ਹੈ।
ਸਾਨੂੰ ਸਵੈਪਟ ਬੈਕ ਬਾਰ ਤੇ ਮਿਡ ਮਾਊਂਟ ਫੁਟ ਪੈਗਸ ਵੀ ਪਸੰਦ ਹਨ। ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਇਹ 650cc ਬਾਈਕ ਇੱਕ LED ਲਾਈਟ ਅਤੇ ਐਨਫੀਲਡ ਟ੍ਰਿਪਰ ਨੈਵੀਗੇਸ਼ਨ ਸਮੇਤ ਇੱਕ ਵੱਡੇ ਇੰਸਟ੍ਰੂਮੈਂਟ ਕਲੱਸਟਰ ਸਮੇਤ ਹੋਰ ਫੀਚਰਸ ਨੂੰ ਸਪੋਰਟ ਕਰੇਗੀ।
ਇਹ ਕਰੂਜ਼ਰ ਲੰਬੇ ਸਫ਼ਰ ਲਈ ਹੈ ਅਤੇ ਵੱਡਾ ਵਿੰਡਸ਼ੀਲਡ/ਮੋਟਾ ਰੀਅਰ ਟਾਇਰ ਇਹੀ ਮਹਿਸੂਸ ਕਰਵਾਉਂਦਾ ਹੈ। ਇੱਥੋਂ ਤੱਕ ਕਿ ਟੈਂਕ 'ਚ ਕਰੂਜ਼ਰ ਲੁੱਕ ਲਈ ਟਿਅਰ ਡ੍ਰਾਪ ਸ਼ੇਪ ਹੈ ਅਤੇ ਇਹ RE ਦੀ ਮੌਜੂਦਾ 650 ਰੇਂਜ ਤੋਂ ਵੱਖਰਾ ਹੈ।
ਇੰਜਣ ਇੰਟਰਸੈਪਟਰ ਅਤੇ ਕਾਂਟੀਨੈਂਟਲ ਜੀਟੀ ਵਰਗੇ ਪਾਵਰ ਆਊਟਪੁੱਟ ਦੇ ਨਾਲ 47.6 ਪੀਐਸ ਦੀ ਪਾਵਰ ਤੇ 52Nm ਦਾ ਟਾਰਕ ਜਨਰੇਟ ਕਰੇਗਾ। ਹਾਲਾਂਕਿ ਇੰਜਣ ਨੂੰ ਇਸ ਦੀ ਪਾਵਰ ਡਿਲੀਵਰੀ ਦੇ ਮਾਮਲੇ 'ਚ ਬਦਲ ਦਿੱਤਾ ਜਾਵੇਗਾ, ਕਿਉਂਕਿ ਇਹ ਇੱਕ ਨਿਰਵਿਘਨ ਸੁਭਾਅ ਦੇ ਨਾਲ ਵਧੇਰੇ ਟੂਰਰ ਫਰੈਂਡਲੀ ਹੈ।
ਨਾਲ ਹੀ ਇਨ੍ਹਾਂ ਤਸਵੀਰਾਂ ਤੋਂ ਦੇਖਿਆ ਜਾ ਸਕਦਾ ਹੈ ਕਿ ਇਸ 'ਚ ਐਕਸੈਸਰੀਜ਼ ਵੀ ਹੋਣਗੇ। ਡਿਸਕ ਤੇ ਡਿਊਲ ਚੈਨਲ ABS ਫਰੰਟ ਤੇ ਰੀਅਰ 'ਤੇ ਸਟੈਂਡਰਡ ਹੋਣਗੇ, ਜਦਕਿ ਇਸ 'ਚ USD ਫੋਰਕ ਵੀ ਹੋਣਗੇ।
ਇਨ੍ਹਾਂ ਫ਼ੋਟੋਆਂ ਦੇ ਨਾਲ ਬਾਈਕ ਪ੍ਰੋਡਕਸ਼ਨ ਲਈ ਲਗਪਗ ਤਿਆਰ ਹੈ। ਉਮੀਦ ਹੈ ਕਿ ਇਸ ਨੂੰ ਇਸ ਸਾਲ ਦੇ ਅੰਤ 'ਚ ਲਾਂਚ ਕੀਤਾ ਜਾਵੇਗਾ। ਕੀਮਤ ਦੇ ਲਿਹਾਜ਼ ਨਾਲ ਇਹ RE ਰੇਂਜ 'ਚ ਸਭ ਤੋਂ ਵੱਧ ਪ੍ਰੀਮੀਅਮ 650 ਹੋ ਸਕਦਾ ਹੈ, ਜੋ ਕਿ ਫੀਚਰਸ ਹੋਣ ਦੇ ਨਾਲ-ਨਾਲ ਇੱਕ ਤਰ੍ਹਾਂ ਦਾ ਪ੍ਰੀਮੀਅਮ ਕਰੂਜ਼ਰ ਵੀ ਹੈ।
ਇਸ ਦਾ ਮੁਕਾਬਲਾ ਕਾਵਾਸਾਕੀ ਵੁਲਕਨ ਐਸ ਨਾਲ ਹੋਵੇਗਾ, ਜੋ ਇਸ ਦੀ ਸਭ ਤੋਂ ਨਜ਼ਦੀਕੀ ਵਿਰੋਧੀ ਹੋਵੇਗੀ, ਪਰ ਇਹ ਬਹੁਤ ਜ਼ਿਆਦਾ ਮਹਿੰਗੀ ਵੀ ਹੋਵੇਗੀ।