Kia Seltos ਤੇ Hyundai Creta ਨੂੰ ਟੱਕਰ ਦੇਣ ਲਈ Skoda Kushaq Launch, ਨੈਕਸਨ, ਬ੍ਰੇਜ਼ਾ ਤੇ ਸੋਨੇਟ ਨਾਲ ਵੀ ਮੁਕਾਬਲਾ
ਨਵੀਂ ਦਿੱਲੀ: ਆਟੋ ਕੰਪਨੀ ਸਕੋਡਾ (SKODA) ਨੇ ਕੁਸ਼ਾਕ (Kushaq) ਨੂੰ 10.5 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਭਾਰਤ ਵਿੱਚ ਲਾਂਚ ਕੀਤਾ ਹੈ। ਇਸ ਦੇ ਦੂਜੇ 1.5ਐਲ ਟੀਐਸਆਈ (TSI) ਵੇਰੀਐਂਟ ਦੀ ਸ਼ੁਰੂਆਤੀ ਕੀਮਤ 16.19 ਲੱਖ ਰੁਪਏ ਹੈ। ਕੁਸ਼ਾਕ ਸਕੋਡਾ (Kushaq Skoda) ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਕੰਪੈਕਟ ਐਸਯੂਵੀ (SUV) ਰਹੀ ਹੈ। ਇਹ ਭਾਰਤ ਲਈ ਬਣਾਈ ਗਈ ਹੈ ਅਤੇ MQB-A0-IN ਪਲੇਟਫਾਰਮ 'ਤੇ ਅਧਾਰਤ ਹੈ। ਆਓ ਜਾਣਦੇ ਹਾਂ ਕਾਰ ਵਿਚ ਕੀ ਖ਼ਾਸ ਹੈ:
Download ABP Live App and Watch All Latest Videos
View In Appਕੁਸ਼ਾਕ (Kuashak) ਇਕ ਸਬ-ਕੰਪੈਕਟ ਐਸਯੂਵੀ ਨਹੀਂ, ਪਰ ਇਹ ਕ੍ਰੈਟਾ (Creta) ਵਰਗੇ ਹੋਰ ਕੰਪੈਕਟ ਐਸਯੂਵੀ ਨਾਲੋਂ ਥੋੜ੍ਹੀ ਛੋਟੀ ਵੀ ਹੈ। ਇਸ ਦੀ ਲੰਬਾਈ 4225mm ਹੈ। ਟਾਪ-ਐਂਡ ਵੇਰੀਐਂਟ 'ਚ 17 ਇੰਚ ਦੇ ਐਲੋਏ ਵ੍ਹੀਲਜ਼ ਮਿਲਦੇ ਹਨ। ਕੁਸਾਕ ਦੇ ਅੰਦਰ ਇੰਕ ਖ਼ਾਸ ਟੂ6ਸਪੋਕ ਸਟੀਅਰਿੰਗ ਵ੍ਹੀਲ ਦਿੱਤਾ ਗਿਆ ਹੈ ਪਰ ਐਨਾਲੌਗ ਡਾਇਲ ਦੂਜਿਆਂ ਵਾਂਗ ਡਿਜੀਟਲ ਨਹੀਂ ਹਨ। ਇਸ ਵਿੱਚ 10 ਇੰਚ ਦੀ ਟੱਚ-ਸਕ੍ਰੀਨ ਦਿੱਤੀ ਗਈ ਹੈ।
ਕੁਸਾਕ ਵਿੱਚ ਸਨਰੂਫ ਤੇ ਹਵਾਦਾਰ ਸੀਟਾਂ ਦੇ ਨਾਲ ਹੋਰ ਬਹੁਤ ਕੁਝ ਹੈ। ਇਸ ਵਿੱਚ ਵਾਇਰਲੈੱਸ ਐਪਲ ਕਾਰ-ਪਲੇਅ ਤੇ ਐਂਡਰਾਇਡ ਆਟੋ, ਇੱਕ ਵਾਲਿਟ ਮੋਡ, ਐਂਬੀਐਂਟ ਲਾਈਟ, ਕੂਲਡ ਗਲੋਵ ਬਾਕਸ, ਯੂਐਸਬੀ ਟਾਈਪ ਸੀ ਪੋਰਟ, ਛੇ ਏਅਰਬੈਗ, ਰੀਅਰ ਵਿਊ ਕੈਮਰਾ, ਈਐਸਸੀ ਸ਼ਾਮਲ ਹਨ।
ਕੁਸਾਕ (Kushak) ਦੋ ਪੈਟਰੋਲ ਇੰਜਣਾਂ ਨਾਲ ਸੰਚਾਲਿਤ ਹੈ, ਇੱਕ 1.0 ਟੀਐਸਆਈ ਇੰਜਣ 115bhp ਤੋਂ ਸ਼ੁਰੂ ਹੁੰਦਾ ਹੈ। ਇਹ ਜਾਂ ਤਾਂ ਇੱਕ 6-ਸਪੀਡ ਮੈਨੁਅਲ ਜਾਂ ਇੱਕ 6-ਸਪੀਡ ਆਟੋਮੈਟਿਕ ਸਟੈਂਡਰਡ ਦੇ ਰੂਪ ਮਿਲਦਾ ਹੈ। ਕੁਸ਼ਾਕ ਨੂੰ 150bhp ਦੇ ਨਾਲ ਵਧੇਰੇ ਸ਼ਕਤੀਸ਼ਾਲੀ 1.5 TSI ਵੀ ਮਿਲਦਾ ਹੈ ਤੇ ਇਹ 6-ਸਪੀਡ ਮੈਨੂਅਲ ਜਾਂ 7-ਸਪੀਡ ਡੀਐਸਜੀ ਦੇ ਨਾਲ ਉਪਲਬਧ ਹੋਵੇਗਾ।
ਕੁਸਾਕ (Kushaq) ਤੇ ਤਿੰਨ ਟ੍ਰਿਮ ਉਪਲਬਧ ਹਨ ਜਿਸ ਵਿੱਚ Ambition, Active ਤੇ Style ਸ਼ਾਮਲ ਹਨ। ਇਹ ਐਸਯੂਵੀ ਭਾਰਤੀ ਬਾਜ਼ਾਰ ਵਿੱਚ ਪੰਜ ਰੰਗਾਂ ਦੇ ਵਿਕਲਪਾਂ ਦੇ ਨਾਲ ਲਾਂਚ ਕੀਤੀ ਗਈ ਹੈ, ਜਿਸ ਵਿੱਚ Candy White, Brilliant Silver, Carbon Stell, Honey Orange ਤੇ Tornedo Red ਸ਼ਾਮਲ ਹਨ।
ਜਦੋਂ ਕਿ ਸਕੋਡਾ ਕੁਸਾਕ (Skoda Kushaq) ਇੱਕ ਪਾਸੇ ਜਿੱਥੇ ਕਿਆ ਸੇਲਟੋਸ (Kia Seltos) ਤੇ ਹੁੰਡਈ ਕ੍ਰੇਟਾ (Hyundai Creta) ਜਿਹੇ ਕੰਪੈਕਟ ਐਸਯੂਵੀਜ਼ ਨਾਲ ਮੁਕਾਬਲਾ ਕਰਦੀ ਹੈ। ਇਹ Tata Nexon ਦੇ ਨਾਲ ਮਾਰੂਤੀ ਵਿਟਾਰਾ ਬ੍ਰੇਜ਼ਾ (Maruti Vitara Brezza) ਤੇ ਕੀਆ ਸੋਨੇਟ (Kia Sonet) ਵਰਗੀਆਂ ਐਸਯੂਵੀਜ਼ ਦੀ ਸਬ-ਕੰਪੈਕਟ ਕਲਾਸ ਨਾਲ ਵੀ ਮੁਕਾਬਲਾ ਕਰੇਗੀ। ਭਾਵੇਂ, ਕ੍ਰੈਟਾ 9.9 ਲੱਖ ਰੁਪਏ ਤੋਂ ਸ਼ੁਰੂ ਹੋਣ ਦੇ ਨਾਲ, ਕੁਸਾਕ ਥੋੜਾ ਮਹਿੰਗਾ ਹੈ. ਇਹ ਵੇਖਣਾ ਬਾਕੀ ਹੈ ਕਿ ਬਾਜ਼ਾਰ ਇਸ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਦਿੰਦਾ ਹੈ।