Sunroof Cars : ਆ ਰਿਹਾ ਹੈ ਉਹ ਮੌਸਮ ,ਜਦੋਂ ਇਨ੍ਹਾਂ ਗੱਡੀਆਂ 'ਚ ਘੁੰਮਣ ਦਾ ਮਨ ਕਰੇਗਾ
ਜਲਦੀ ਹੀ ਪੂਰੇ ਦੇਸ਼ ਦਾ ਮੌਸਮ ਸੁਹਾਵਣਾ ਹੋ ਜਾਵੇਗਾ। ਅਜਿਹੇ 'ਚ ਤੁਹਾਡਾ ਵੀ ਮਨ ਕਰੇਗਾ ਕਿ ਸਨਰੂਫ ਕਾਰ 'ਚ ਇੱਕ ਰਾਇਡ ਮਿਲ ਜਾਵੇ ਤਾਂ ਮਜ਼ਾ ਆ ਜਾਵੇਗਾ। ਅੱਗੇ ਕੁਝ ਅਜਿਹੇ ਹੀ ਬਜਟ ਗੱਡੀਆਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਜਿਸ 'ਤੇ ਤੁਸੀਂ ਵਿਚਾਰ ਕਰ ਸਕਦੇ ਹੋ।
Download ABP Live App and Watch All Latest Videos
View In Appਇਸ ਲਿਸਟ 'ਚ ਪਹਿਲੀ ਕਾਰ ਦੇਸ਼ 'ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕੰਪਨੀ ਮਾਰੂਤੀ ਸੁਜ਼ੂਕੀ ਦੀ ਬ੍ਰੇਜ਼ਾ ਦਾ ਨਾਂ ਹੈ। ਇਹ ਕਾਰ ਸਨਰੂਫ ਫੀਚਰ ਨਾਲ ਲੈਸ ਹੈ ਅਤੇ ਇਸ ਕਾਰ ਨੂੰ ਐਕਸ-ਸ਼ੋਰੂਮ 8.27 ਲੱਖ ਰੁਪਏ ਤੋਂ ਲੈ ਕੇ 14.14 ਲੱਖ ਰੁਪਏ ਤੱਕ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ।
ਦੂਜੇ ਨੰਬਰ 'ਤੇ ਹੈ ਟਾਟਾ ਮੋਟਰਜ਼ ਦੀ ਸਭ ਤੋਂ ਵੱਧ ਡਿਮਾਂਡ ਵਾਲੀ ਕਾਰ SUV Tata Nexon ਮੌਜੂਦ ਹੈ। ਇਸ ਕਾਰ ਨੂੰ ਸਨਰੂਫ ਫੀਚਰ ਨਾਲ ਖਰੀਦਿਆ ਜਾ ਸਕਦਾ ਹੈ। ਇਸ ਦੀ ਕੀਮਤ 7.79 ਲੱਖ ਰੁਪਏ ਤੋਂ ਲੈ ਕੇ 14.50 ਲੱਖ ਰੁਪਏ ਐਕਸ-ਸ਼ੋਰੂਮ ਤੱਕ ਖਰੀਦੀ ਜਾ ਸਕਦੀ ਹੈ।
ਤੀਜੇ ਨੰਬਰ 'ਤੇ ਆਪਣੇ ਸੈਗਮੇਂਟ ਦੀ ਸਭ ਤੋਂ ਸੁਰੱਖਿਅਤ ਹੈਚਬੈਕ ਕਾਰ ਟਾਟਾ ਅਲਟਰੋਜ਼ ਦਾ ਨਾਂ ਹੈ। ਇਸ ਕਾਰ 'ਚ ਸਨਰੂਫ ਫੀਚਰ ਵੀ ਦਿੱਤਾ ਗਿਆ ਹੈ ਅਤੇ ਇਸ ਕਾਰ ਦੀ ਕੀਮਤ 6.00 ਲੱਖ ਰੁਪਏ ਤੋਂ ਲੈ ਕੇ 10.74 ਲੱਖ ਰੁਪਏ ਤੱਕ ਖਰੀਦੀ ਜਾ ਸਕਦੀ ਹੈ।
ਅਗਲੇ ਨੰਬਰ 'ਤੇ ਹੁੰਡਈ ਦੀ ਮਸ਼ਹੂਰ SUV Creta ਦਾ ਨਾਂ ਹੈ। ਕੰਪਨੀ ਦੀ ਭਾਰੀ ਮੰਗ ਵਾਲੀ ਇਹ ਕਾਰ ਸਨਰੂਫ ਫੀਚਰ ਨਾਲ ਉਪਲਬਧ ਹੈ। ਇਸ ਕਾਰ ਨੂੰ 10.87 ਲੱਖ ਰੁਪਏ ਤੋਂ ਲੈ ਕੇ 19.20 ਲੱਖ ਰੁਪਏ ਐਕਸ-ਸ਼ੋਰੂਮ ਕੀਮਤ ਦੇ ਨਾਲ ਖਰੀਦਿਆ ਜਾ ਸਕਦਾ ਹੈ।
ਪੰਜਵੀਂ ਕਾਰ ਮਹਿੰਦਰਾ XUV300 ਹੈ। ਇਹ ਕਾਰ ਸਨਰੂਫ ਫੀਚਰ ਨਾਲ ਵੀ ਵਿਕਦੀ ਹੈ ਅਤੇ ਇਸਦੀ ਕੀਮਤ 8.10 ਲੱਖ ਰੁਪਏ ਤੋਂ ਲੈ ਕੇ 14.60 ਲੱਖ ਰੁਪਏ ਐਕਸ-ਸ਼ੋਰੂਮ ਤੱਕ ਹੈ।