End of FASTag: ਟੋਲ ਪਲਾਜ਼ੇ 'ਤੇ ਨਹੀਂ ਲੱਗਣਗੀਆਂ ਲੋਕਾਂ ਦੀਆਂ ਕਤਾਰਾਂ, ਜਾਣੋ ਸਰਕਾਰ ਨੇ FASTag ਸਿਸਟਮ ਦਾ ਕਿਉਂ ਕੀਤਾ ਅੰਤ!
ਅੱਜ ਵੀ ਟੋਲ ’ਤੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ, ਜਿਸ ਕਾਰਨ ਕਾਫੀ ਸਮਾਂ ਬਰਬਾਦ ਹੋ ਰਿਹਾ ਹੈ। ਹਾਲਾਂਕਿ ਫਾਸਟੈਗ ਦੇ ਆਉਣ ਨਾਲ ਸਮੇਂ ਅਤੇ ਪੈਸੇ ਦੀ ਬਚਤ ਹੋਈ ਹੈ, ਪਰ ਇਹ ਤਕਨੀਕ ਅਜੇ ਵੀ ਬਹੁਤ ਤੇਜ਼ ਅਤੇ ਸੁਵਿਧਾਜਨਕ ਨਹੀਂ ਹੈ। ਦੱਸ ਦੇਈਏ ਕਿ ਫਾਸਟੈਗ ਭਾਰਤ ਸਰਕਾਰ ਦੀ ਇੱਕ ਪਹਿਲ ਹੈ ਜਿਸ ਦੀ ਮਦਦ ਨਾਲ ਨੈਸ਼ਨਲ ਹਾਈਵੇ 'ਤੇ ਬਿਨਾਂ ਰੁਕੇ ਟੋਲ ਦਾ ਭੁਗਤਾਨ ਕੀਤਾ ਜਾ ਸਕਦਾ ਹੈ।
Download ABP Live App and Watch All Latest Videos
View In Appਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਫਾਸਟੈਗ ਦੀ ਸਹੂਲਤ ਵੀ ਬਦਲੀ ਜਾਵੇਗੀ ਅਤੇ ਸੈਟੇਲਾਈਟ ਰਾਹੀਂ ਟੋਲ ਅਦਾ ਕੀਤਾ ਜਾਵੇਗਾ। ਇਸਦੇ ਲਈ, GNSS ਸਿਸਟਮ ਯਾਨੀ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ ਨੂੰ ਲਾਗੂ ਕੀਤਾ ਜਾਵੇਗਾ। ਹੁਣ ਆਓ ਜਾਣਦੇ ਹਾਂ ਕਿ ਇਹ ਨਵੀਂ ਟੋਲ ਵਸੂਲੀ ਪ੍ਰਣਾਲੀ ਕਿਵੇਂ ਕੰਮ ਕਰੇਗੀ।
GNSS ਸਿਸਟਮ ਇਸ ਤਰ੍ਹਾਂ ਕੰਮ ਕਰੇਗਾ ਇਸ ਬਾਰੇ ਜਾਣਕਾਰੀ ਦਿੰਦਿਆਂ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਭਾਰਤ ਦੇ ਕੁਝ ਚੋਣਵੇਂ ਰਾਸ਼ਟਰੀ ਰਾਜਮਾਰਗਾਂ 'ਤੇ GNSS (ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ) ਆਧਾਰਿਤ ਟੋਲ ਸਿਸਟਮ ਬਣਾਇਆ ਜਾਵੇਗਾ। ਇਸ ਪ੍ਰਣਾਲੀ ਦੇ ਲਾਗੂ ਹੋਣ ਨਾਲ ਵਾਹਨਾਂ ਵਿੱਚ ਫਾਸਟੈਗ ਦੀ ਲੋੜ ਨਹੀਂ ਰਹੇਗੀ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕਾਂ ਨੂੰ ਟੋਲ ਕੱਟਣ ਲਈ ਕਤਾਰਾਂ ਵਿੱਚ ਖੜ੍ਹਨ ਦੀ ਲੋੜ ਨਹੀਂ ਪਵੇਗੀ।
GNSS ਸਿਸਟਮ ਨੂੰ ਸਿੱਧਾ ਸੈਟੇਲਾਈਟ ਨਾਲ ਜੋੜਿਆ ਜਾਵੇਗਾ ਅਤੇ ਇਸਦੇ ਲਈ ਵੱਖਰੇ ਟੋਲ ਬੂਥ ਬਣਾਏ ਜਾਣਗੇ। ਇਨ੍ਹਾਂ ਨਵੇਂ ਟੋਲ ਬੂਥਾਂ 'ਤੇ ਹਾਈਵੇਅ ਤੋਂ ਲੰਘਣ ਵਾਲੇ ਸਾਰੇ ਵਾਹਨਾਂ ਦਾ ਡਾਟਾ ਇਕੱਠਾ ਕੀਤਾ ਜਾਵੇਗਾ, ਜਿਵੇਂ ਕਿ ਕਿਸ ਵਾਹਨ ਨੇ ਕਿੰਨਾ ਸਫ਼ਰ ਕੀਤਾ ਹੈ। GNSS ਸਿਸਟਮ ਰਾਹੀਂ ਪਤਾ ਲਗਾ ਕੇ ਆਨਲਾਈਨ ਹੀ ਟੋਲ ਕੱਟ ਲਿਆ ਜਾਏਗਾ। ਇਸ ਪ੍ਰਣਾਲੀ ਨੂੰ ਲਾਗੂ ਕਰਨ ਲਈ ਸਰਕਾਰ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਰਕਾਰ ਦਾ ਇਹ ਉਪਰਾਲਾ ਸੱਚਮੁੱਚ ਸ਼ਲਾਘਾਯੋਗ ਹੈ ਜੋ ਕਿ ਹਾਈਵੇਅ 'ਤੇ ਸਫ਼ਰ ਕਰਨ ਵਾਲੇ ਲੋਕਾਂ ਲਈ ਬਹੁਤ ਹੀ ਸੁਵਿਧਾਜਨਕ ਹੋਵੇਗਾ।
ਤਾਂ ਕੀ ਬੰਦ ਹੋ ਜਾਵੇਗਾ ਫਾਸਟੈਗ ? GNSS ਸਿਸਟਮ ਦੀ ਸ਼ੁਰੂਆਤ ਨਾਲ ਕੀ ਫਾਸਟੈਗ ਸੱਚਮੁੱਚ ਬੰਦ ਹੋ ਜਾਵੇਗਾ? ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਫਿਲਹਾਲ ਅਜਿਹਾ ਕੁਝ ਨਹੀਂ ਹੋਣ ਵਾਲਾ ਅਤੇ ਫਾਸਟੈਗ ਨੂੰ ਬੰਦ ਕਰਨਾ ਇੰਨਾ ਆਸਾਨ ਨਹੀਂ ਹੈ। ਫਿਲਹਾਲ ਸਰਕਾਰ ਦੇਸ਼ ਦੇ ਕੁਝ ਹੀ ਹਾਈਵੇਅ 'ਤੇ ਜੀਐਨਐਸਐਸ ਸਿਸਟਮ ਲਾਗੂ ਕਰੇਗੀ, ਇਹ ਸਾਰੇ ਹਾਈਵੇਅ 'ਤੇ ਲਾਗੂ ਨਹੀਂ ਹੋਵੇਗੀ। ਖਾਸ ਗੱਲ ਇਹ ਹੈ ਕਿ ਜਿਹੜੇ ਲੋਕ ਜੀਐਨਐਸਐਸ ਸਿਸਟਮ ਤਹਿਤ ਟੋਲ ਨਹੀਂ ਕੱਟਵਾ ਸਕਣਗੇ। ਉਹ ਫਾਸਟੈਗ ਰਾਹੀਂ ਟੋਲ ਅਦਾ ਕਰ ਸਕਣਗੇ।