Safest Cars in India : ਇਹ ਹਨ ਦੇਸ਼ ਦੀਆਂ 5 ਸਭ ਤੋਂ ਸੁਰੱਖਿਅਤ ਕਾਰਾਂ, ਵੇਖੋ ਤਸਵੀਰਾਂ
ਦੇਸ਼ ਵਿੱਚ ਹਾਦਸਿਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਇੱਕ ਸੁਰੱਖਿਅਤ ਕਾਰ ਲੈਣਾ ਹੀ ਸਮਝਦਾਰੀ ਹੈ। ਜੇਕਰ ਤੁਸੀਂ ਵੀ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਅਸੀਂ ਤੁਹਾਨੂੰ ਦੇਸ਼ ਦੀਆਂ ਸਭ ਤੋਂ ਸੁਰੱਖਿਅਤ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ।
Download ABP Live App and Watch All Latest Videos
View In Appਇਸ ਸਮੇਂ ਦੇਸ਼ ਦੀਆਂ ਸਭ ਤੋਂ ਸੁਰੱਖਿਅਤ ਕਾਰਾਂ ਵਿੱਚੋਂ 5 ਰੇਟਿੰਗ ਦੇ ਨਾਲ ਸਕੋਡਾ ਕੁਸ਼ੌਕ ਸੂਚੀ ਵਿੱਚ ਸਿਖਰ 'ਤੇ ਹੈ। ਗਲੋਬਲ NCAP ਦੀ ਰਿਪੋਰਟ ਦੇ ਅਨੁਸਾਰ ਕਾਰ ਨੂੰ ਐਡਲਟ ਅਤੇ ਚਾਈਲਡ ਔਕਯੂਪੈਂਟ ਸਕੋਰ ਵਿੱਚ 5 ਸਟਾਰ ਰੇਟਿੰਗ ਮਿਲੀ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 11.55 ਲੱਖ ਰੁਪਏ ਤੋਂ ਲੈ ਕੇ 19 ਲੱਖ ਰੁਪਏ ਤੱਕ ਹੈ।
Volkswagen Taigun ਕੀਮਤ ਅਤੇ ਸੁਰੱਖਿਆ ਰੇਟਿੰਗ ਦੇ ਮਾਮਲੇ ਵਿੱਚ 5 ਸਟਾਰ ਰੇਟਿੰਗ ਦੇ ਨਾਲ ਸਕੋਡਾ ਕੁਸ਼ੌਕ ਨਾਲ ਖੜੀ ਹੈ। ਗਲੋਬਲ NCAP ਦੀ ਰਿਪੋਰਟ ਵਿੱਚ ਐਡਲਟ ਅਤੇ ਚਾਈਲਡ ਔਕਯੂਪੈਂਟ ਸਕੋਰ ਵਿੱਚ 5 ਸਟਾਰ ਰੇਟਿੰਗ ਦਿੱਤੀ ਗਈ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ ਵੀ 11.55 ਲੱਖ ਰੁਪਏ ਤੋਂ ਲੈ ਕੇ ਲਗਭਗ 19 ਲੱਖ ਰੁਪਏ ਤੱਕ ਹੈ।
ਟਾਟਾ ਦੀ ਟਾਟਾ ਪੰਚ ਕਾਰ ਵੀ ਦੇਸ਼ ਦੀਆਂ ਸਭ ਤੋਂ ਸੁਰੱਖਿਅਤ ਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੈ। ਗਲੋਬਲ NCAP ਦੁਆਰਾ ਕਾਰ ਨੂੰ ਐਡਲਟ ਔਕਯੂਪੈਂਟ ਸਕੋਰ ਵਿੱਚ 5 ਸਟਾਰ ਅਤੇ ਚਾਈਲਡ ਆਕੂਪੈਂਟ ਸਕੋਰ ਵਿੱਚ 4 ਸਟਾਰ ਰੇਟਿੰਗ ਪ੍ਰਾਪਤ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 5.82 ਲੱਖ ਰੁਪਏ ਤੋਂ ਸ਼ੁਰੂ ਹੋ ਕੇ 9.48 ਲੱਖ ਰੁਪਏ ਤੱਕ ਹੈ।
ਮਹਿੰਦਰਾ ਦੀ XUV300 ਕਾਰ ਵੀ ਸੁਰੱਖਿਅਤ ਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੈ। ਕਾਰ ਨੂੰ ਗਲੋਬਲ NCAP ਟੈਸਟਾਂ ਵਿੱਚ ਐਡਲਟ ਆਕੂਪੈਂਟ ਸਕੋਰ ਵਿੱਚ 5 ਸਟਾਰ ਅਤੇ ਚਾਈਲਡ ਆਕੂਪੈਂਟ ਸਕੋਰ ਵਿੱਚ 4 ਸਟਾਰ ਦਿੱਤੇ ਗਏ ਹਨ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 8.42 ਲੱਖ ਰੁਪਏ ਤੋਂ ਲੈ ਕੇ 12.38 ਲੱਖ ਰੁਪਏ ਤੱਕ ਹੈ।
ਟਾਟਾ ਦੀ ਇੱਕ ਹੋਰ ਕਾਰ ਟਾਟਾ ਅਲਟਰਾਜ਼ ਵੀ ਸੁਰੱਖਿਅਤ ਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੈ। ਗਲੋਬਲ NCAP ਰਿਪੋਰਟ ਵਿੱਚ ਇਸ ਕਾਰ ਨੂੰ ਐਡਲਟ ਔਕੂਪੇਂਟ ਵਿੱਚ 5 ਸਟਾਰ ਅਤੇ ਚਾਈਲਡ ਆਕੂਪੈਂਟ ਸਕੋਰ ਵਿੱਚ 3 ਸਟਾਰ ਦਿੱਤੇ ਗਏ ਹਨ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 6.20 ਲੱਖ ਰੁਪਏ ਤੋਂ ਲੈ ਕੇ 10.15 ਲੱਖ ਰੁਪਏ ਤੱਕ ਹੈ।