Car Under 6 lakh: ਜੇ ਤੁਸੀਂ ਪਹਿਲੀ ਵਾਰ ਬਜਟ ਵਾਲੀ ਕਾਰ ਖਰੀਦਣ ਜਾ ਰਹੇ ਹੋ, ਤਾਂ ਇਹ ਨੇ ਤੁਹਾਡੇ ਲਈ ਸਭ ਤੋਂ ਵਧੀਆ
ਪਹਿਲੇ ਨੰਬਰ 'ਤੇ ਮਾਰੂਤੀ ਸੁਜ਼ੂਕੀ ਦੀ ਬਜਟ ਕਾਰ ਆਲਟੋ 800 ਹੈ। ਤੁਸੀਂ ਇਸ ਕਾਰ ਨੂੰ ਸਿਰਫ 3.54 ਲੱਖ ਰੁਪਏ ਦੀ ਲਾਗਤ ਨਾਲ ਘਰ ਲਿਆ ਸਕਦੇ ਹੋ। ਮਾਰੂਤੀ ਦੀ ਸਭ ਤੋਂ ਕਿਫਾਇਤੀ ਕਾਰ ਹੋਣ ਤੋਂ ਇਲਾਵਾ, ਇਹ ਕਾਰ ਅਜੇ ਵੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਹੈ।
Download ABP Live App and Watch All Latest Videos
View In Appਇਸ ਸੂਚੀ 'ਚ ਦੂਜੀ ਕਾਰ ਆਲਟੋ ਕੇ10 ਹੈ। ਇਸ ਦੀ ਸ਼ੁਰੂਆਤੀ ਕੀਮਤ 3.99 ਲੱਖ ਰੁਪਏ ਐਕਸ-ਸ਼ੋਰੂਮ ਹੈ। ਇਸ ਨੂੰ ਮੈਨੂਅਲ ਅਤੇ ਆਟੋਮੈਟਿਕ ਗਿਅਰਬਾਕਸ ਆਪਸ਼ਨ ਦੇ ਨਾਲ ਖਰੀਦਿਆ ਜਾ ਸਕਦਾ ਹੈ, ਨਾਲ ਹੀ ਇਹ ਕੰਪਨੀ ਫਿਟਡ CNG ਆਪਸ਼ਨ 'ਚ ਵੀ ਉਪਲੱਬਧ ਹੈ।
ਤੀਜੀ ਕਾਰ ਮਾਰੂਤੀ ਸੁਜ਼ੂਕੀ ਦੀ SUV ਡਿਜ਼ਾਈਨ ਦੇ ਨਾਲ ਆਉਣ ਵਾਲੀ S-Presso ਹੈ, ਜਿਸ ਦੀ ਸ਼ੁਰੂਆਤੀ ਕੀਮਤ 4.26 ਲੱਖ ਰੁਪਏ ਐਕਸ-ਸ਼ੋਰੂਮ ਹੈ। ਇਸ ਵਿੱਚ ਮਾਰੂਤੀ K10 ਵਰਗਾ ਹੀ ਇੰਜਣ ਵਿਕਲਪ ਮਿਲਦਾ ਹੈ।
ਚੌਥੀ ਕਾਰ ਲਈ, ਤੁਸੀਂ Renault Kwid 'ਤੇ ਵੀ ਵਿਚਾਰ ਕਰ ਸਕਦੇ ਹੋ। ਇਹ ਦੇਸ਼ 'ਚ ਕੰਪਨੀ ਦੀ ਸਭ ਤੋਂ ਸਸਤੀ ਕਾਰ ਹੈ। ਜਿਸ ਦੀ ਸ਼ੁਰੂਆਤੀ ਕੀਮਤ 4.70 ਲੱਖ ਰੁਪਏ ਐਕਸ-ਸ਼ੋਰੂਮ ਹੈ।
ਪੰਜਵੀਂ ਕਾਰ ਵੀ ਮਾਰੂਤੀ ਸੁਜ਼ੂਕੀ ਦੀ ਹੈ, ਜੋ ਕਿ ਮਾਰੂਤੀ ਸੁਜ਼ੂਕੀ ਸੇਲੇਰੀਓ ਹੈ। ਜਿਸ ਨੂੰ 5.37 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। CNG ਵਿਕਲਪ 'ਤੇ, ਇਹ ਕਾਰ ਲਗਭਗ 35 km/g ਦੀ ਮਾਈਲੇਜ ਦੇਣ ਦੇ ਸਮਰੱਥ ਹੈ।