Car Under 10 Lakh: 10 ਲੱਖ 'ਚ ਆਉਂਦੀਆਂ ਹਨ ਇਹ SUV ਗੱਡੀਆਂ, ਤਸਵੀਰਾਂ ਦੇਖ ਕੇ ਬਣਾਓ ਪਲਾਨ
ਇਸ ਸੂਚੀ 'ਚ ਪਹਿਲਾ ਨਾਂ ਟਾਟਾ ਦੀ ਟਾਟਾ ਪੰਚ ਐੱਸ.ਯੂ.ਵੀ ਹੈ। ਇਹ ਘਰੇਲੂ ਬਾਜ਼ਾਰ 'ਚ ਉਪਲਬਧ ਸਭ ਤੋਂ ਕਿਫਾਇਤੀ ਕਾਰ ਹੈ। ਕੰਪਨੀ ਇਸ ਕਾਰ ਨੂੰ 6 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਵੇਚਦੀ ਹੈ।
Download ABP Live App and Watch All Latest Videos
View In Appਇਸ ਲਿਸਟ 'ਚ ਦੂਜਾ ਨਾਂ ਨਿਸਾਨ ਦੀ SUV ਕਾਰ Nissan Magnite ਦਾ ਹੈ। ਇਸ ਕਾਰ ਨੂੰ 6 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਘਰ ਲਿਆਂਦਾ ਜਾ ਸਕਦਾ ਹੈ।
ਇਸ ਸੂਚੀ ਵਿੱਚ ਤੀਜੀ ਕਾਰ ਰੇਨੋ ਕਿਗਰ ਹੈ। ਇਸ ਕਾਰ ਨੂੰ ਨਿਸਾਨ ਮੈਗਨਾਈਟ ਦੇ ਹੀ ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ, ਨਾਲ ਹੀ ਪਾਵਰ ਟਰੇਨ ਵੀ ਨਿਸਾਨ ਮੈਗਨਾਈਟ ਵਰਗੀ ਹੀ ਹੈ। ਇਸ ਕਾਰ ਨੂੰ 6.5 ਲੱਖ ਰੁਪਏ ਦੀ ਲਾਗਤ ਨਾਲ ਘਰ ਲਿਆਂਦਾ ਜਾ ਸਕਦਾ ਹੈ।
ਹੁੰਡਈ ਵੇਨਿਊ ਨਾਲ ਮੁਕਾਬਲਾ ਕਰਨ ਵਾਲੀ ਅਗਲੀ ਕਾਰ ਕੀਆ ਸੋਨੇਟ ਹੈ। ਇਸ ਕਾਰ ਨੂੰ ਐਕਸ-ਸ਼ੋਰੂਮ 7.79 ਲੱਖ ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।
ਪੰਜਵੀਂ ਕਾਰ ਮਾਰੂਤੀ ਸੁਜ਼ੂਕੀ ਦੀ ਮਸ਼ਹੂਰ SUV ਬ੍ਰੇਜ਼ਾ ਹੈ। ਇਸ ਕਾਰ ਨੂੰ 8.19 ਲੱਖ ਰੁਪਏ ਦੀ ਕੀਮਤ 'ਚ ਘਰ ਲਿਆਂਦਾ ਜਾ ਸਕਦਾ ਹੈ।
ਅਗਲੀ SUV ਮਹਿੰਦਰਾ ਦੀ ਸਭ ਤੋਂ ਕਿਫਾਇਤੀ ਕਾਰ, XUV300 ਹੈ। ਕੰਪਨੀ ਇਸ ਕਾਰ ਨੂੰ 8.14 ਲੱਖ ਰੁਪਏ ਦੀ ਕੀਮਤ 'ਤੇ ਵੇਚਦੀ ਹੈ।
ਇਸ ਲਿਸਟ 'ਚ ਅਗਲਾ ਨੰਬਰ ਮਹਿੰਦਰਾ ਦੀ SUV Bolero Neo ਦਾ ਹੈ। ਕੰਪਨੀ ਆਪਣੀ ਕਾਰ ਨੂੰ 9.63 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਵੇਚਦੀ ਹੈ।