New Cars in February 2022: ਇਸ ਮਹੀਨੇ ਲਾਂਚ ਹੋਣਗੀਆਂ ਇਹ ਦਮਦਾਰ 5 ਕਾਰਾਂ, ਲਿਸਟ 'ਚ 2 ਮਾਰੂਤੀ ਦੀਆਂ ਕਾਰਾਂ
Maruti Baleno Facelift- ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਫਰਵਰੀ 2022 ਵਿੱਚ ਆਪਣੀ ਪ੍ਰੀਮੀਅਮ ਹੈਚਬੈਕ ਕਾਰ ਮਾਰੂਤੀ ਬਲੇਨੋ ਦਾ ਫੇਸਲਿਫਟ ਮਾਡਲ ਲਾਂਚ ਕਰ ਸਕਦੀ ਹੈ। ਕੰਪਨੀ ਨੇ ਆਪਣੇ ਗੁਜਰਾਤ ਪਲਾਂਟ 'ਚ ਉਤਪਾਦਨ ਸ਼ੁਰੂ ਕਰ ਦਿੱਤਾ ਹੈ।
Download ABP Live App and Watch All Latest Videos
View In Appਮਾਰੂਤੀ ਬਲੇਨੋ ਫੇਸਲਿਫਟ ਦੇ ਅੰਦਰੂਨੀ ਤੇ ਬਾਹਰੀ ਹਿੱਸੇ ਵਿੱਚ ਮਹੱਤਵਪੂਰਨ ਬਦਲਾਅ ਦੀ ਉਮੀਦ ਹੈ, ਜਦੋਂਕਿ ਇੰਜਣ ਆਦਿ ਪਹਿਲਾਂ ਵਾਂਗ ਹੀ ਰਹਿ ਸਕਦਾ ਹੈ। ਇਸ ਦੀ ਸੰਭਾਵੀ ਕੀਮਤ 6 ਤੋਂ 9 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ।
Audi Q7- ਫਰਵਰੀ 2022 ਵਿੱਚ ਔਡੀ Q7 ਦਾ ਫੇਸਲਿਫਟ ਵਰਜਨ ਲਗਜ਼ਰੀ ਵਾਹਨਾਂ ਦੇ ਸ਼ੌਕੀਨਾਂ ਲਈ ਮਾਰਕੀਟ ਵਿੱਚ ਆਇਆ ਹੈ। ਇਸ ਵਾਰ ਕੰਪਨੀ ਨੇ ਇਸ ਨੂੰ ਪੈਟਰੋਲ ਇੰਜਣ 'ਚ ਲਾਂਚ ਕੀਤਾ ਹੈ। ਇਸ ਦੀ ਸ਼ੁਰੂਆਤੀ ਕੀਮਤ ਕਰੀਬ 80 ਲੱਖ ਰੁਪਏ ਰੱਖੀ ਗਈ ਹੈ।
ਔਡੀ Q7 3-ਲਾਈਨ ਵਾਲੀ 7-ਸੀਟਰ SUV ਹੈ। ਇਸ ਦਾ 3.0 ਲੀਟਰ ਪੈਟਰੋਲ ਇੰਜਣ 335 bhp ਦੀ ਅਧਿਕਤਮ ਪਾਵਰ ਤੇ 500Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ।
Kia Carens- SUV ਬਾਜ਼ਾਰ 'ਚ ਆਪਣੀ ਪਛਾਣ ਬਣਾ ਚੁੱਕੀ Kia ਇੰਡੀਆ ਫਰਵਰੀ 'ਚ ਆਪਣੀ ਪਹਿਲੀ ਮਲਟੀ ਯੂਟੀਲਿਟੀ ਵਹੀਕਲ (MPV) ਲਾਂਚ ਕਰ ਸਕਦੀ ਹੈ। ਇਸ 7 ਸੀਟਰ ਕਾਰ ਦੀ ਅੰਦਾਜ਼ਨ ਕੀਮਤ 14 ਲੱਖ ਰੁਪਏ ਦੇ ਕਰੀਬ ਹੋ ਸਕਦੀ ਹੈ।
ਕੰਪਨੀ ਨੇ 14 ਜਨਵਰੀ ਤੋਂ 25,000 ਰੁਪਏ 'ਚ Kia Carens ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਬਾਜ਼ਾਰ 'ਚ ਇਸ ਦੀ ਸਭ ਤੋਂ ਵੱਡੀ ਰਾਈਵਲ Hyundai Alcazar ਤੇ Tata Safari ਹੋਵੇਗੀ।
Hyundai Kona Facelift- ਹੁੰਡਈ ਮੋਟਰਸ ਦੀ ਇਕਲੌਤੀ ਕਾਰ Hyundai Kona ਇਲੈਕਟ੍ਰਿਕ ਜੋ ਵਰਤਮਾਨ ਵਿੱਚ ਭਾਰਤ ਵਿੱਚ ਉਪਲਬਧ ਹੈ, ਨੂੰ ਵੀ ਫਰਵਰੀ ਵਿੱਚ ਕੁਝ ਅਪਡੇਟਸ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਦੇ ਬਾਹਰਲੇ ਹਿੱਸੇ 'ਚ ਕਾਫੀ ਬਦਲਾਅ ਹੋ ਸਕਦੇ ਹਨ। ਇਹ ਕਾਰ ਕਈ ਕਨੈਕਟਡ ਕਾਰ ਵਿਸ਼ੇਸ਼ਤਾਵਾਂ ਨਾਲ ਆਉਂਦੀ ਹੈ।
ਹੁੰਡਈ ਕੋਨਾ ਫੇਸਲਿਫਟ ਵਿੱਚ ਹੁੰਡਈ ਦੀ ਸਪੈਸ਼ਲ ਬਲੂ-ਲਿੰਕ ਤਕਨਾਲੋਜੀ ਹੈ। ਇਹ ਕਾਰ ਸਿੰਗਲ ਚਾਰਜ 'ਤੇ 482 ਕਿਲੋਮੀਟਰ ਤੱਕ ਦੀ ਰੇਂਜ ਦੇ ਨਾਲ ਆਉਂਦੀ ਹੈ। ਇਸ ਦੀ ਅੰਦਾਜ਼ਨ ਕੀਮਤ 24 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।
Wagon R Facelift- ਇਸ ਤੋਂ ਇਲਾਵਾ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਮਾਰੂਤੀ ਵੈਗਨ ਆਰ ਦਾ ਫੇਸਲਿਫਟ ਵਰਜ਼ਨ ਵੀ ਇਸ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ। ਵੈਗਨ ਆਰ ਜਨਵਰੀ 'ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਰਹੀ ਹੈ।
ਜੇਕਰ ਤੁਸੀਂ ਜਨਵਰੀ 2022 ਤੋਂ ਜਨਵਰੀ 2021 ਤੱਕ ਵੈਗਨ ਆਰ ਦੀ ਵਿਕਰੀ ਦੀ ਤੁਲਨਾ ਕਰਦੇ ਹੋ, ਤਾਂ ਸਾਲਾਨਾ ਆਧਾਰ 'ਤੇ ਇਸ ਵਾਹਨ ਦੀ ਵਿਕਰੀ ਵਿੱਚ 18% ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਜਨਵਰੀ 'ਚ ਕੰਪਨੀ ਨੇ 17,165 ਵੈਗਨ ਆਰ ਵੇਚੀ ਸੀ। ਹੁਣ ਕੰਪਨੀ ਇਸ ਦਾ ਫੇਸਲਿਫਟ ਵਰਜ਼ਨ ਆ ਰਿਹਾ ਹੈ। ਇਸ ਦੀ ਕੀਮਤ 5.5 ਲੱਖ ਰੁਪਏ ਤੋਂ ਸ਼ੁਰੂ ਹੋਣ ਦੀ ਉਮੀਦ ਹੈ।