ਸਰਕਾਰ ਨੂੰ ਜਗਾਉਣ ਲਈ ਕਿਸਾਨਾਂ ਦਾ ਵੱਡਾ ਕਦਮ, ਆਪਣੇ ਖੂਨ ਕੱਢ ਲਿਖੀ ਮੋਦੀ ਨੂੰ ਚਿੱਠੀ, ਕੋਈ ਵੀ ਤਸਵੀਰਾਂ ਵੇਖ ਭਾਵੁਕ ਹੋ ਜਾਵੇ
Download ABP Live App and Watch All Latest Videos
View In Appਇਸ ਚਿੱਠੀ ਵਿੱਚ ਕਿਸਾਨਾਂ ਨੇ ਪੀਐਮ ਮੋਦੀ ਨੂੰ ਖੂਨ ਨਾਲ ਲਿਖਿਆ ਹੈ ਕਿ ਪੀਐਮ ਮੋਦੀ ਸਾਹਿਬ ਲੋਕਤੰਤਰ ਅੰਦਰ ਜਿਹੜੇ ਦੇਸ਼ ਵਾਸੀਆਂ ਦੀਆਂ ਵੋਟਾਂ ਨਾਲ ਤੁਸੀਂ ਪ੍ਰਧਾਨ ਮੰਤਰੀ ਬਣੇ ਹੋ। ਉਨਾਂ ਦੇ ਹਿੱਤਾਂ ਦਾ ਧਿਆਨ ਰੱਖਣਾ ਤੁਹਾਡਾ ਮੁੱਢਲਾ ਫਰਜ਼ ਹੈ। ਇਹ ਕਿਸਾਨਾਂ ਨੇ ਕਿਹਾ ਕਿ ਚਿੱਠੀ ਪੀਐਮ ਮੋਦੀ ਨੂੰ ਪਹੁੰਚਾਈ ਜਾਏਗੀ।
ਕਿਰਤੀ ਕਿਸਾਨਾਂ ਦਾ ਇਹ ਖੂਨ ਲੋੜਵੰਦਾਂ ਦੀ ਜਿੰਦਗੀ ਬਚਾਉਣ ਵਿੱਚ ਸਹਾਈ ਹੋਵੇਗਾ। ਇਸ ਕੈਂਪ ਦੇ ਪ੍ਰਬੰਧਕਾ ਨੇ ਦੱਸਿਆ ਕਿ 1906 ਵਿੱਚ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਨੇ ਮੋਰਚਾ ਅੰਗਰੇਜ਼ ਹਕੁਮਤ ਖਿਲਾਫ ਖੋਲਿਆ ਸੀ ਤੇ ਉਹ ਮੋਰਚਾ 9 ਮਹੀਨੇ ਚਲਿਆ ਸੀ ਤੇ ਆਖਰਕਾਰ 9 ਮਹੀਨੇ ਬਾਅਦ ਅੰਗਰੇਜ਼ ਸਰਕਾਰ ਨੂੰ ਉਹ ਕਾਨੂੰਨ ਵਾਪਸ ਲੈਣਾ ਪਿਆ ਸੀ।
ਇਸ ਖੂਨ ਦਾਨ ਕੈਂਪ ਰਾਹੀਂ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਸਰਕਾਰ ਜਲਦ ਤੋਂ ਜਲਦ ਇਨ੍ਹਾਂ ਦੀ ਮੰਗਾਂ ਨੂੰ ਮੰਨੇ। ਇਹ ਖੂਨ ਦਾਨ ਕੈਂਪ ਵਿੱਚ ਜੋ ਵੀ ਖੂਨ ਦਾਨ ਕੀਤਾ ਜਾ ਰਿਹਾ ਹੈ, ਇਹ ਖੂਨ ਲੋੜਵੰਦ ਲੋਕਾਂ ਲਈ ਵੱਖ-ਵੱਖ ਥਾਵਾਂ ਤੇ ਭੇਜਿਆ ਜਾ ਰਿਹਾ ਹੈ।
ਇਸ ਚਿੱਠੀ ਵਿੱਚ ਕਿਸਾਨਾਂ ਨੇ ਖੂਨ ਨਾਲ ਲਿਖਿਆ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਸੋਮਵਾਰ ਤੋਂ ਇਹ ਖੂਨ ਦਾਨ ਕੈਂਪ ਜਾਰੀ ਹੈ ਤੇ ਕਿਸਾਨ ਇਸ ਵਿੱਚ ਖੂਨ ਦਾਨ ਕਰ ਰਹੇ ਹਨ। ਹੁਣ ਤਕ ਕਰੀਬ 150 ਕਿਸਾਨ ਖੂਨ ਦਾਨ ਕਰ ਚੁੱਕੇ ਹਨ। ਇਹ ਚਿੱਠੀਆਂ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਖੂਨ ਨਾਲ ਲਿਖੀਆਂ ਜਾ ਰਹੀਆਂ ਹਨ।
ਪਿਛਲੇ 27 ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਧਰਨੇ ਦੇ ਰਹੇ ਹਨ। ਕਿਸਾਨ ਸੰਘਰਸ਼ ਵਿੱਚ ਜੁਟੇ ਹੋਏ ਹਨ। ਸਿੰਘੂ ਬਾਰਡਰ ਤੇ ਭਾਈ ਕਨੱਹੀਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਖੂਨ ਦਾਨ ਕੈਂਪ ਲਾਇਆ ਗਿਆ ਹੈ। ਇਸ ਦੌਰਾਨ ਕਿਸਾਨਾਂ ਵੱਲੋਂ ਆਪਣੇ ਖੂਨ ਨਾਲ ਹਸਤਾਖਰ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਗਈ ਹੈ।
- - - - - - - - - Advertisement - - - - - - - - -