ਪਤੀ ਦੀ ਮੌਤ ਮਗਰੋਂ ਇਸ ਬੀਜੇਪੀ ਲੀਡਰ ਦਾ ਹੋਇਆ ਸੀ ਅਜਿਹਾ ਹਾਲ, ਹੁਣ ਕੀਤਾ ਵੱਡਾ ਖੁਲਾਸਾ
ਰਾਜਨੀਤਕ ਕਰੀਅਰ ਦੀ ਗੱਲ ਕਰੀਏ ਤਾਂ ਉਹ ਲਗਭਗ ਇਕ ਦਹਾਕੇ ਤੋਂ ਭਾਜਪਾ ਪਾਰਟੀ ਦੀ ਹਮਾਇਤੀ ਰਹੀ ਹੈ। ਉਹ ਇਸ ਸਮੇਂ ਪਾਰਟੀ ਦੇ ਮਹਿਲਾ ਮੋਰਚੇ ਦੀ ਰਾਸ਼ਟਰੀ ਕਾਰਜਕਾਰੀ ਕਮੇਟੀ ਦੀ ਉਪ-ਪ੍ਰਧਾਨ ਹੈ। ਸੋਨਾਲੀ ਨੂੰ ਐਂਕਰਿੰਗ ਦਾ ਐਕਸਪੀਰੀਐਂਸ ਵੀ ਹੈ। ਉਸ ਨੇ ਹਿਸਾਰ ਦੂਰਦਰਸ਼ਨ ਵਿੱਚ ਵੀ ਐਂਕਰਿੰਗ ਕੀਤੀ ਹੋਈ ਹੈ।
Download ABP Live App and Watch All Latest Videos
View In Appਸੋਨਾਲੀ ਦਾ ਘਰ ਹਿਸਾਰ ਵਿੱਚ ਹੈ। ਸਾਲ 2016 ਵਿੱਚ ਸੋਨਾਲੀ ਦੇ ਪਤੀ ਸੰਜੇ ਦੀ ਫਾਰਮ ਹਾਊਸ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਉਸ ਸਮੇਂ ਸੋਨਾਲੀ ਉਥੇ ਨਹੀਂ ਸੀ ਤੇ ਉਹ ਮੁੰਬਈ 'ਚ ਸੀ। ਉਸ ਦੀ ਇਕਲੌਤੀ ਧੀ ਹੈ ਜੋ ਹੋਸਟਲ 'ਚ ਰਹਿੰਦੀ ਹੈ।
ਸੋਨਾਲੀ ਭਾਜਪਾ ਮਹਿਲਾ ਮੋਰਚਾ ਦੀ ਰਾਸ਼ਟਰੀ ਉਪ ਪ੍ਰਧਾਨ ਹੈ। ਉਹ ਸ਼ੋਅਬਿੱਜ ਦੀ ਦੁਨੀਆ ਵਿੱਚ ਪੰਜਾਬੀ ਤੇ ਹਰਿਆਣਵੀ ਸੰਗੀਤ ਵੀਡੀਓਜ਼ ਵਿੱਚ ਨਜ਼ਰ ਆਈ ਹੈ। ਇਸ ਦੇ ਨਾਲ, ਤੁਹਾਨੂੰ ਦੱਸ ਦੇਈਏ ਕਿ ਸੋਨਾਲੀ ਫੋਗਟ ਫਤਿਹਾਬਾਦ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੀ ਹੈ। ਉਸ ਦੇ ਪਿਤਾ ਪੇਸ਼ੇ ਤੋਂ ਇੱਕ ਕਿਸਾਨ ਹੈ। ਉਸ ਦੀਆਂ ਤਿੰਨ ਭੈਣਾਂ ਤੇ ਇਕ ਭਰਾ ਹੈ। ਸੋਨਾਲੀ ਦਾ ਵਿਆਹ ਉਸ ਦੀ ਭੈਣ ਦੇ ਦਿਓਰ ਨਾਲ ਹੋਇਆ ਸੀ।
ਸੋਨਾਲੀ ਫੋਗਾਟ ਨੇ ਕਿਹਾ, ਜੇ ਇਕ ਔਰਤ ਚੰਗੀ ਦਿਖ ਰਹੀ ਹੈ ਅਤੇ ਇਕੱਲੇ ਹੈ, ਤਾਂ ਉਸ ਨੂੰ ਜਿਉਣ ਦੀ ਇਜਾਜ਼ਤ ਨਹੀਂ ਹੈ। ਉਸ ਨੂੰ ਮਾਨਸਿਕ ਪਰੇਸ਼ਾਨੀ ਅਤੇ ਆਪਣੇ ਬਾਰੇ ਗਲਤ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕ ਤੁਹਾਨੂੰ ਸਾਰੇ ਪਾਸੇ ਜ਼ਬਰਦਸਤੀ ਘਰ ਬੈਠਾਉਣ ਦੀ ਕੋਸ਼ਿਸ਼ ਕਰਦੇ ਹਨ। ਜਾਂ ਇਸ ਦਾ ਫਾਇਦਾ ਉਠਾਉਂਦੇ ਹਨ। ਮੇਰੇ ਪਤੀ ਦੀ ਮੌਤ ਤੋਂ ਬਾਅਦ ਮੈਨੂੰ ਅਜਿਹੀਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਮੈਂ ਮਜ਼ਬੂਤ ਹੋਈ ਹਾਂ।
ਉਨ੍ਹਾਂ ਅੱਗੇ ਕਿਹਾ, ਹਰਿਆਣਾ 'ਚ ਸਿਰਫ ਮਰਦਾਂ ਨੂੰ ਹੀ ਘਰ ਤੋਂ ਨਿਕਲਣ ਦੀ ਇਜਾਜ਼ਤ ਸੀ ਪਰ ਮੈਂ ਆਪਣੇ ਪਤੀ ਨੂੰ ਮਨਾਇਆ ਤੇ ਅੱਗੇ ਪੜ੍ਹਾਈ ਕੀਤੀ। ਮੇਰਾ ਸੰਘਰਸ਼ ਇਹ ਸੀ ਕਿ ਮੈਂ ਅਦਾਕਾਰੀ ਦੀ ਦੁਨੀਆ 'ਚ ਜਾਣਾ ਚਾਹੁੰਦੀ ਸੀ, ਪਰ ਕੋਈ ਵੀ ਮੇਰੀ ਮਦਦ ਨਹੀਂ ਕਰ ਰਿਹਾ ਸੀ। ਮੈਂ ਸਭ ਕੁਝ ਆਪਣੇ ਆਪ ਕੀਤਾ। ਇਸ ਤੋਂ ਬਾਅਦ ਮੈਂ ਰਾਜਨੀਤੀ 'ਚ ਸ਼ਾਮਲ ਹੋ ਗਈ, ਜਿਸ ਲਈ ਮੇਰੇ ਪਤੀ ਨੇ ਵੀ ਮੇਰੀ ਮਦਦ ਕੀਤੀ, ਪਰ ਉਸ ਦੀ ਮੌਤ ਤੋਂ ਬਾਅਦ ਮੈਂ ਲੋਕਾਂ ਦੀ ਅਸਲੀਅਤ ਅਤੇ ਔਰਤਾਂ ਪ੍ਰਤੀ ਉਨ੍ਹਾਂ ਦਾ ਰਵੱਈਆ ਵੇਖਿਆ।”
ਸੋਨਾਲੀ ਫੋਗਾਟ ਨੇ ਆਪਣੇ ਇੰਟਰਵਿਊ 'ਚ ਕਿਹਾ, 'ਮੈਂ ਇੱਕ ਬਹੁਤ ਹੀ ਨਿਮਰ ਪਿਛੋਕੜ ਨਾਲ ਸਬੰਧਤ ਹਾਂ। ਮੈਂ ਇੱਕ ਕਿਸਾਨ ਦੇ ਘਰ ਪੈਦਾ ਹੋਈ ਸੀ। ਇੱਕ ਸਰਕਾਰੀ ਸਕੂਲ ਤੋਂ 10ਵੀਂ ਕਲਾਸ ਤੱਕ ਦੀ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ ਮੇਰਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਮੈਂ ਕੁਝ ਕਰਨ ਦਾ ਫੈਸਲਾ ਕੀਤਾ, ਤਾਂ ਜੋ ਮੈਂ ਦੁਨੀਆ ਨੂੰ ਦਿਖਾ ਸਕਾਂ ਕਿ ਔਰਤਾਂ ਕਮਜ਼ੋਰ ਨਹੀਂ ਹਨ। ਮਰਦਾਂ ਨਾਲ ਮੋਢੇ ਨਾਲ ਮੋਢੇ ਜੋੜ ਕੇ ਕੰਮ ਕਰਦੀਆਂ ਹਨ।
ਇਸ ਦੌਰਾਨ ਸੋਨਾਲੀ ਫੋਗਾਟ ਨੇ ਆਪਣੇ ਪਤੀ ਬਾਰੇ ਦੱਸਿਆ। ਆਪਣੀ ਜਿੰਦਗੀ ਦੇ ਸੰਘਰਸ਼ ਬਾਰੇ ਗੱਲ ਕਰਦਿਆਂ ਉਸ ਨੇ ਦੱਸਿਆ ਕਿ ਕਿਵੇਂ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਇਕੱਲੀ ਰਹਿ ਗਈ ਸੀ।
ਮਸ਼ਹੂਰ ਟਿੱਕਟੌਕ ਸਟਾਰ ਤੇ ਭਾਰਤੀ ਜਨਤਾ ਪਾਰਟੀ ਦੀ ਨੇਤਾ ਸੋਨਾਲੀ ਫੋਗਾਟ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ ਵਿੱਚ ਦਾਖਲ ਹੋ ਗਈ ਹੈ। ਸ਼ੋਅ 'ਤੇ ਜਾਣ ਤੋਂ ਪਹਿਲਾਂ ਉਸ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਆਪਣੀ ਜ਼ਿੰਦਗੀ ਬਾਰੇ ਕਈ ਵੱਡੇ ਖੁਲਾਸੇ ਕੀਤੇ, ਜਿਸ ਬਾਰੇ ਸੋਨਾਲੀ ਕਾਫੀ ਸੁਰਖੀਆਂ 'ਚ ਆਈ ਹੈ।
- - - - - - - - - Advertisement - - - - - - - - -