ਦੀਪਿਕਾ ਪਾਦੂਕੋਣ ਤੋਂ ਲੈ ਕੇ ਇਮਰਾਨ ਖ਼ਾ ਤੱਕ ਦੇ ਇਹ ਬਾਲੀਵੁੱਡ ਸਟਾਰ ਦਾ ਜਨਮ ਹੋਇਆ ਵਿਦੇਸ਼ ਵਿੱਚ
Imran Khan - ਆਮਿਰ ਖ਼ਾਨ ਦੇ ਭਤੀਜੇ ਅਤੇ ਬਾਲੀਵੁੱਡ ਅਦਾਕਾਰ ਇਮਰਾਨ ਖ਼ਾਨ ਦਾ ਜਨਮ ਵਿਸਕਾਨਸਿਨ, ਅਮਰੀਕਾ ਵਿੱਚ ਹੋਇਆ।
Download ABP Live App and Watch All Latest Videos
View In AppDeepika Padukone- ਇਸ ਸੂਚੀ ਵਿਚ ਦੀਪਿਕਾ ਦਾ ਨਾਂ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਵੇਗਾ। ਪਰ ਇਹ ਸੱਚ ਹੈ ਕਿ ਦੀਪਿਕਾ ਪਾਦੁਕੋਣ ਵਿਦੇਸ਼ ਵਿੱਚ ਜਨਮੀ ਹੈ। ਦੱਸ ਦੇਈਏ ਕਿ 5 ਜਨਵਰੀ 1986 ਨੂੰ ਦੀਪਿਕਾ ਪਾਦੂਕੋਣ ਦਾ ਜਨਮ ਡੈਨਮਾਰਕ ਵਿੱਚ ਹੋਇਆ।
Katrina Kaif - ਬਾਲੀਵੁੱਡ ਦੀ ਚਿਕਨੀ ਚਮੇਲੀ ਉਰਫ ਕੈਟਰੀਨਾ ਕੈਫ ਦੇ ਪਿਤਾ ਕਸ਼ਮੀਰੀ ਹਨ ਅਤੇ ਮਾਂ ਬ੍ਰਿਟਿਸ਼ ਹੈ। ਕੈਟਰੀਨਾ ਦਾ ਜਨਮ ਹਾਂਗਕਾਂਗ ਵਿਚ ਹੋਇਆ। ਜਨਮ ਤੋਂ ਥੋੜ੍ਹੀ ਦੇਰ ਬਾਅਦ ਹੀ ਕੈਟਰੀਨਾ ਦਾ ਪਰਿਵਾਰ ਲੰਡਨ ਚਲਾ ਗਿਆ।
Amy Jackson- '2.0' ਅਤੇ 'ਸਿੰਘ ਇਜ਼ ਬਲਿੰਗ' ਵਰਗੀਆਂ ਫਿਲਮਾਂ 'ਚ ਕੰਮ ਕਰਨ ਵਾਲੀ ਸੁੰਦਰ ਅਦਾਕਾਰਾ ਐਮੀ ਜੈਕਸਨ ਦਾ ਜਨਮ ਬ੍ਰਿਟੇਨ 'ਚ ਹੋਇਆ। ਉਹ ਬ੍ਰਿਟਿਸ਼ ਨਾਗਰਿਕ ਹੈ। ਐਮੀ ਨੇ ਬਾਲੀਵੁੱਡ ਤੋਂ ਇਲਾਵਾ ਸਾਊਥ ਦੀਆਂ ਕਈ ਵੱਡੀਆਂਫਿਲਮਾਂ ਵਿੱਚ ਵੀ ਕੰਮ ਕੀਤਾ ਹੈ।
Sunny Leone- ਸੰਨੀ ਲਿਓਨ ਨੇ ਆਪਣੀ ਸਖ਼ਤ ਮਿਹਨਤ ਨਾਲ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਈ। ਸੰਨੀ ਦਾ ਜਨਮ ਕੈਨੇਡਾ ਵਿੱਚ ਹੋਇਆ ਅਤੇ ਉਹ ‘ਬਿੱਗ ਬੌਸ’ ਵਿੱਚ ਐਂਟਰੀ ਲੈਣ ਤੋਂ ਪਹਿਲਾਂ ਕੈਨੇਡਾ ਵਿੱਚ ਰਹਿੰਦੀ ਸੀ।
Jacqueline Fernandez - ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੈਕਲੀਨ ਫਰਨਾਂਡੀਸ ਦਾ ਜਨਮ ਸ਼੍ਰੀ ਲੰਕਾ ਵਿੱਚ ਹੋਇਆ। ਜੈਕਲੀਨ ਨੇ ਸਾਲ 2009 ਵਿੱਚ ਬਾਲੀਵੁੱਡ ਫਿਲਮ ‘ਅਲਾਦੀਨ’ ਨਾਲ ਸ਼ੁਰੂਆਤ ਕੀਤੀ ਸੀ।
- - - - - - - - - Advertisement - - - - - - - - -