Air India : ਏਅਰ ਇੰਡੀਆ ਦੇ ਕੈਬਿਨ ਕਰੂ-ਪਾਇਲਟ ਤੇ ਫਲਾਈਟ ਸਟਾਫ ਨਵੇਂ ਰੂਪ 'ਚ ਆਉਣਗੇ ਨਜ਼ਰ, ਦੇਖੋ Uniform ਦੀਆਂ ਨਵੀਆਂ ਤਸਵੀਰਾਂ
Air India New Uniform: ਭਾਰਤ ਦੀ ਸਭ ਤੋਂ ਪੁਰਾਣੀ ਏਅਰਲਾਈਨ ਕੰਪਨੀ ਏਅਰ ਇੰਡੀਆ ਦੇ ਕੈਬਿਨ ਕਰੂ ਮੈਂਬਰ, ਪਾਇਲਟ ਅਤੇ ਸਟਾਫ ਹੁਣ ਨਵੇਂ ਰੂਪ 'ਚ ਨਜ਼ਰ ਆਉਣਗੇ।
Download ABP Live App and Watch All Latest Videos
View In Appਕੰਪਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੇ ਸਟਾਫ ਲਈ ਤਿਆਰ ਕੀਤੀ ਨਵੀਂ ਵਰਦੀ ਦੀ ਝਲਕ ਸਾਂਝੀ ਕੀਤੀ ਹੈ।
ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਦੀ ਨਵੀਂ ਵਰਦੀ ਮਸ਼ਹੂਰ ਫੈਸ਼ਨ ਮੈਨ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤੀ ਗਈ ਹੈ ਅਤੇ ਇਸ ਨੂੰ ਬਹੁਤ ਹੀ ਫੈਸ਼ਨੇਬਲ ਤਰੀਕੇ ਨਾਲ ਬਣਾਇਆ ਗਿਆ ਹੈ।
ਮਹਿਲਾ ਕੈਬਿਨ ਕਰੂ ਮੈਂਬਰ ਹੁਣ ਰੈਡੀ-ਟੂ-ਵੇਅਰ ਓਮਬਰੇ ਸਾੜੀਆਂ, ਬਲਾਊਜ਼, ਬਲੇਜ਼ਰ ਅਤੇ ਪੈਂਟਾਂ ਵਿੱਚ ਨਜ਼ਰ ਆਉਣਗੀਆਂ। ਜਦੋਂ ਕਿ ਸੀਨੀਅਰ ਕੈਬਿਨ ਕਰੂ ਮੈਂਬਰ ਓਮਬਰੇ ਸਾੜੀ ਵਿੱਚ ਨਜ਼ਰ ਆਉਣਗੇ।
ਜਦਕਿ ਏਅਰ ਇੰਡੀਆ ਦੇ ਪਾਇਲਟ ਕਲਾਸਿਕ ਬਲੈਕ ਡਬਲ ਬ੍ਰੈਸਟਡ ਸੂਟ 'ਚ ਨਜ਼ਰ ਆਉਣਗੇ।
ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਵਰਦੀਆਂ ਨੂੰ ਕ੍ਰਮਵਾਰ ਲਾਂਚ ਕੀਤਾ ਜਾਵੇਗਾ। ਇਸ ਵਰਦੀ ਨੂੰ ਸਭ ਤੋਂ ਪਹਿਲਾਂ ਏਅਰਬੱਸ ਏ350 ਏਅਰਕ੍ਰਾਫਟ 'ਚ ਲਾਂਚ ਕੀਤਾ ਜਾਵੇਗਾ।