Mudra Loan Yojana: ਸ਼ੁਰੂ ਕਰਨਾ ਚਾਹੁੰਦੇ ਆਪਣਾ ਕਾਰੋਬਾਰ ਤਾਂ ਸਰਕਾਰ ਬਿਨਾਂ ਗਾਰੰਟੀ ਦੇਵੇਗੀ 10 ਲੱਖ ਰੁਪਏ ਦਾ ਲੋਨ! ਜਾਣੋ ਪ੍ਰਕਿਰਿਆ
ਦੇਸ਼ ਦੇ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਸ਼ੁਰੂ ਕੀਤੀ ਹੈ। ਇਸ ਸਕੀਮ ਤਹਿਤ ਕੇਂਦਰ ਸਰਕਾਰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਬਿਨਾਂ ਕਿਸੇ ਗਰੰਟੀ ਦੇ 10 ਲੱਖ ਰੁਪਏ ਦਾ ਕਰਜ਼ਾ ਦਿੰਦੀ ਹੈ।
Download ABP Live App and Watch All Latest Videos
View In Appਇਹ ਕਰਜ਼ਾ ਸਰਕਾਰ ਵੱਲੋਂ ਨਾਨ-ਕਾਰਪੋਰੇਟ ਸਮੋਲ ਉਦਯੋਗ ਸ਼ੁਰੂ ਕਰਨ ਲਈ ਦਿੱਤਾ ਜਾਂਦਾ ਹੈ। ਇਸ ਯੋਜਨਾ ਦੇ ਤਹਿਤ, ਤੁਹਾਨੂੰ ਕੁੱਲ ਤਿੰਨ ਸ਼੍ਰੇਣੀਆਂ ਵਿੱਚ ਕਰਜ਼ਾ ਮਿਲਦਾ ਹੈ।
ਇਸ ਸਕੀਮ ਤਹਿਤ ਕੁੱਲ ਤਿੰਨ ਸ਼੍ਰੇਣੀਆਂ ਵਿੱਚ ਲੋਨ ਮਿਲਦਾ ਹੈ। ਸ਼ਿਸ਼ੂ ਲੋਨ ਦੇ ਤਹਿਤ 50,000 ਰੁਪਏ ਤੱਕ ਦੀ ਗਰੰਟੀ ਮੁਕਤ ਲੋਨ ਮਿਲਦਾ ਹੈ। ਇਸ ਦੇ ਨਾਲ ਹੀ ਕਿਸ਼ੋਰ ਲੋਨ ਤਹਿਤ 50,000 ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦਾ ਲੋਨ ਮਿਲਦਾ ਹਨ।
ਦੂਜੇ ਪਾਸੇ ਤਰੁਣ ਯੋਜਨਾ ਤਹਿਤ ਗਾਹਕਾਂ ਨੂੰ ਬਿਨਾਂ ਗਾਰੰਟੀ ਤੋਂ 5 ਲੱਖ ਤੋਂ 10 ਲੱਖ ਰੁਪਏ ਤੱਕ ਦਾ ਕਰਜ਼ਾ ਮਿਲਦਾ ਹੈ।
ਇਹ ਯੋਜਨਾ ਕੇਂਦਰ ਸਰਕਾਰ ਨੇ ਸਾਲ 2015 ਵਿੱਚ ਸ਼ੁਰੂ ਕੀਤੀ ਸੀ। ਬੈਂਕ ਇਸ ਸਕੀਮ ਤਹਿਤ ਉਪਲਬਧ ਕਰਜ਼ਿਆਂ 'ਤੇ ਸਾਲਾਨਾ ਆਧਾਰ 'ਤੇ 9 ਤੋਂ 12 ਫੀਸਦੀ ਦੀ ਵਿਆਜ ਦਰ ਵਸੂਲਦੇ ਹਨ।