Richest Temple in India: ਇਹ ਨੇ ਭਾਰਤ ਦੇ 9 ਸਭ ਤੋਂ ਧਨੀ ਮੰਦਰ, ਜਿਨ੍ਹਾਂ ਦੇ ਸਾਹਮਣੇ ਛੋਟੀਆਂ ਪੈ ਜਾਂਦੀਆਂ ਨੇ ਵੱਡੀਆਂ-ਵੱਡੀਆਂ ਕੰਪਨੀਆਂ
ਤਿਰੁਮਾਲਾ ਤਿਰੂਪਤੀ ਵੈਂਕਟੇਸ਼ਵਰ ਮੰਦਰ (ਆਂਧਰਾ ਪ੍ਰਦੇਸ਼): ਇਸ ਨੂੰ ਦੁਨੀਆ ਦਾ ਸਭ ਤੋਂ ਅਮੀਰ ਮੰਦਰ ਮੰਨਿਆ ਜਾਂਦਾ ਹੈ। ਇਸ ਮੰਦਰ ਦੀ ਕੁੱਲ ਜਾਇਦਾਦ 3 ਲੱਖ ਕਰੋੜ ਰੁਪਏ ਦੱਸੀ ਜਾਂਦੀ ਹੈ, ਜੋ ਵਿਪਰੋ, ਨੇਸਲੇ, ਓਐਨਜੀਸੀ, ਇੰਡੀਅਨ ਆਇਲ ਵਰਗੀਆਂ ਕੰਪਨੀਆਂ ਦੀ ਕੁੱਲ ਕੀਮਤ ਤੋਂ ਵੱਧ ਹੈ। ਮੰਦਰ ਨੂੰ ਸਾਲਾਨਾ 1,400 ਕਰੋੜ ਰੁਪਏ ਦੀ ਕਮਾਈ ਹੁੰਦੀ ਹੈ।
Download ABP Live App and Watch All Latest Videos
View In Appਪਦਮਨਾਭ ਸਵਾਮੀ ਮੰਦਰ, ਤਿਰੂਵਨੰਤਪੁਰਮ (ਕੇਰਲ): ਕੇਰਲ ਵਿੱਚ ਸਥਿਤ ਇਸ ਮੰਦਰ ਦੀ ਕੁੱਲ ਜਾਇਦਾਦ 1.20 ਲੱਖ ਕਰੋੜ ਰੁਪਏ ਦੱਸੀ ਜਾਂਦੀ ਹੈ। ਹਾਲ ਹੀ 'ਚ ਇਸ ਮੰਦਰ 'ਚ ਇਕ ਨਵਾਂ ਖਜ਼ਾਨਾ ਮਿਲਿਆ ਹੈ, ਜਿਸ 'ਚ ਸੋਨੇ, ਚਾਂਦੀ, ਹੀਰੇ-ਜਵਾਹਰਾਤਾਂ ਦਾ ਵਿਸ਼ਾਲ ਭੰਡਾਰ ਹੈ।
ਗੁਰੂਵਾਯੂਰ ਦੇਵਸਮ, ਗੁਰੂਵਾਯੂਰ (ਕੇਰਲਾ): ਭਗਵਾਨ ਕ੍ਰਿਸ਼ਨ ਨੂੰ ਸਮਰਪਿਤ ਇਸ ਮੰਦਿਰ ਕੋਲ ਬੇਸ਼ੁਮਾਰ ਦੌਲਤ ਹੈ। 2022 ਵਿੱਚ ਇੱਕ ਆਰਟੀਆਈ ਦੇ ਜਵਾਬ ਵਿੱਚ ਦੱਸਿਆ ਗਿਆ ਸੀ ਕਿ ਇਸ ਮੰਦਰ ਵਿੱਚ 1,737.04 ਕਰੋੜ ਰੁਪਏ ਦੀ ਬੈਂਕ ਜਮ੍ਹਾਂ ਹੈ। ਇਸ ਤੋਂ ਇਲਾਵਾ ਮੰਦਰ ਕੋਲ 271.05 ਏਕੜ ਜ਼ਮੀਨ ਵੀ ਹੈ।
ਗੋਲਡਨ ਟੈਂਪਲ, ਅੰਮ੍ਰਿਤਸਰ (ਪੰਜਾਬ) : ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਬਾਰੇ ਕਿਹਾ ਜਾਂਦਾ ਹੈ ਕਿ ਇਸ ਮੰਦਰ ਤੋਂ ਸਾਲਾਨਾ 500 ਕਰੋੜ ਰੁਪਏ ਦੀ ਕਮਾਈ ਹੁੰਦੀ ਹੈ। ਮੰਦਰ ਨੂੰ ਬਣਾਉਣ ਲਈ ਲਗਭਗ 400 ਕਿਲੋ ਸੋਨਾ ਵਰਤਿਆ ਗਿਆ ਹੈ।
ਸੋਮਨਾਥ ਮੰਦਰ (ਗੁਜਰਾਤ): ਇਸ ਮੰਦਿਰ ਨੂੰ ਆਜ਼ਾਦੀ ਤੋਂ ਬਾਅਦ ਦੁਬਾਰਾ ਬਣਾਇਆ ਗਿਆ ਹੈ। ਇਸ ਨੂੰ ਬਣਾਉਣ ਵਿਚ ਇੰਟੀਰੀਅਰ ਵਿਚ 130 ਕਿਲੋ ਸੋਨਾ ਅਤੇ ਪੀਕ ਵਿਚ 150 ਕਿਲੋ ਸੋਨਾ ਵਰਤਿਆ ਗਿਆ ਹੈ। ਮੰਦਰ ਕੋਲ ਕਰੋੜਾਂ ਰੁਪਏ ਦੀ 1700 ਏਕੜ ਜ਼ਮੀਨ ਹੈ।
ਵੈਸ਼ਨੋ ਦੇਵੀ ਮੰਦਰ (ਜੰਮੂ): ਵੈਸ਼ਨੋ ਦੇਵੀ ਮੰਦਰ ਹਿੰਦੂਆਂ ਲਈ ਪ੍ਰਮੁੱਖ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਦੇਵੀ ਦੀ ਪੂਜਾ ਨੂੰ ਸਮਰਪਿਤ ਇਸ ਮੰਦਰ ਨੂੰ ਪਿਛਲੇ ਦੋ ਦਹਾਕਿਆਂ ਦੌਰਾਨ 1800 ਕਿਲੋ ਸੋਨਾ, 4700 ਕਿਲੋ ਚਾਂਦੀ ਅਤੇ 2 ਹਜ਼ਾਰ ਕਰੋੜ ਰੁਪਏ ਨਕਦ ਦਾਨ ਮਿਲਿਆ ਹੈ।
ਜਗਨਨਾਥਪੁਰੀ ਮੰਦਰ (ਓਡੀਸ਼ਾ): ਓਡੀਸ਼ਾ ਵਿੱਚ ਸਥਿਤ ਇਹ ਮੰਦਰ ਦੇਸ਼ ਦੇ ਸਭ ਤੋਂ ਅਮੀਰ ਮੰਦਰਾਂ ਵਿੱਚ ਵੀ ਗਿਣਿਆ ਜਾਂਦਾ ਹੈ। ਇਸ ਦੀ ਕੁੱਲ ਜਾਇਦਾਦ 150 ਕਰੋੜ ਰੁਪਏ ਦੱਸੀ ਜਾਂਦੀ ਹੈ। ਰਥ ਯਾਤਰਾ ਲਈ ਮਸ਼ਹੂਰ ਇਸ ਮੰਦਰ ਦੀ 30 ਹਜ਼ਾਰ ਏਕੜ ਤੋਂ ਜ਼ਿਆਦਾ ਜ਼ਮੀਨ ਹੈ।
ਸ਼ਿਰਡੀ ਸਾਈਂ ਬਾਬਾ (ਮਹਾਰਾਸ਼ਟਰ): ਮਹਾਰਾਸ਼ਟਰ ਦਾ ਸ਼ਿਰਡੀ ਸਾਈਂ ਬਾਬਾ ਮੰਦਰ ਵੀ ਦੇਸ਼ ਦੇ ਸਭ ਤੋਂ ਅਮੀਰ ਮੰਦਰਾਂ ਵਿੱਚ ਗਿਣਿਆ ਜਾਂਦਾ ਹੈ। ਇਸ ਮੰਦਰ ਵਿੱਚ ਸਾਈਂ ਬਾਬਾ ਦੀ ਮੂਰਤੀ ਲਈ 94 ਕਿਲੋ ਸੋਨੇ ਦਾ ਸਿੰਘਾਸਨ ਬਣਾਇਆ ਗਿਆ ਹੈ। ਇਕੱਲੇ 2022 ਵਿੱਚ, ਸ਼ਰਧਾਲੂਆਂ ਨੇ ਮੰਦਰ ਨੂੰ 400 ਕਰੋੜ ਰੁਪਏ ਤੋਂ ਵੱਧ ਦਾਨ ਕੀਤਾ ਸੀ।
ਸਿੱਧੀਵਿਨਾਇਕ ਮੰਦਰ, ਮੁੰਬਈ (ਮਹਾਰਾਸ਼ਟਰ): ਮਹਾਰਾਸ਼ਟਰ ਦੇ ਇਸ ਗਣਪਤੀ ਮੰਦਰ ਦੀ ਕੁੱਲ ਕੀਮਤ 125 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਮੰਦਰ ਨੂੰ ਰੋਜ਼ਾਨਾ 30 ਲੱਖ ਰੁਪਏ ਦੀ ਕਮਾਈ ਹੁੰਦੀ ਹੈ।