Nirmala Sitharaman Saree: ਬਜਟ ਦੇ ਲਈ ਮੰਤਰੀ ਨੇ ਚੁਣਿਆ ਖਾਸ ਲੁੱਕ, ਵ੍ਹਾਈਟ-ਪਿੰਕ ਸਾੜੀ 'ਚ ਇਦਾਂ ਦਿਖਾਇਆ ਬਜਟ ਦਸਤਾਵੇਜ
ਬਜਟ ਤੋਂ ਠੀਕ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਲੁੱਕ ਸਾਹਮਣੇ ਆਇਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਯਾਨੀ 23 ਜੁਲਾਈ ਨੂੰ ਆਪਣਾ ਸੱਤਵਾਂ ਬਜਟ ਪੇਸ਼ ਕਰਨ ਜਾ ਰਹੀ ਹੈ। ਬਜਟ ਤੋਂ ਠੀਕ ਪਹਿਲਾਂ ਉਨ੍ਹਾਂ ਦਾ ਬਜਟ ਲੁੱਕ ਸਾਹਮਣੇ ਆਇਆ ਹੈ। ਹਰ ਵਾਰ ਦੀ ਤਰ੍ਹਾਂ ਉਨ੍ਹਾਂ ਨੇ ਆਪਣੇ ਸੱਤਵੇਂ ਬਜਟ ਭਾਸ਼ਣ ਲਈ ਸਾੜੀ ਦੀ ਹੀ ਚੋਣ ਕੀਤੀ ਹੈ। ਉਨ੍ਹਾਂ ਦੀ ਸਾੜੀ ਦਾ ਰੰਗ ਚਿੱਟਾ ਅਤੇ ਡਾਰਕ ਪਿੰਕ ਹੈ। ਗੁਲਾਬੀ ਅਤੇ ਚਿੱਟੇ ਰੰਗ ਦੇ ਸੁਮੇਲ ਅਤੇ ਮਾਸੂਮੀਅਤ ਦਾ ਰੰਗ ਮੰਨਿਆ ਜਾਂਦਾ ਹੈ।
Download ABP Live App and Watch All Latest Videos
View In Appਪਿਛਲੇ ਸਾਲਾਂ ਵਿੱਚ ਨਿਰਮਲਾ ਸੀਤਾਰਮਨ ਦੀ ਬਜਟ ਦੀ ਲੁੱਕ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੇ 2024 ਦੇ ਅੰਤਰਿਮ ਬਜਟ ਲਈ ਨੀਲੇ ਰੰਗ ਦੀ ਹੈਂਡਲੂਮ ਸਾੜੀ ਪਾਈ ਸੀ। ਨੀਲਾ ਰੰਗ ਸ਼ਾਂਤੀ ਅਤੇ ਤਾਕਤ ਦਾ ਪ੍ਰਤੀਕ ਹੈ।
ਵਿੱਤ ਮੰਤਰੀ ਨੇ ਬਜਟ 2023 ਲਈ ਲਾਲ ਰੰਗ ਦੀ ਸਾੜੀ ਦੀ ਚੋਣ ਕੀਤੀ ਸੀ। ਰਵਾਇਤੀ ਲਾਲ ਰੰਗ ਨੂੰ ਪਿਆਰ, ਤਾਕਤ, ਬਹਾਦਰੀ ਅਤੇ ਵਚਨਬੱਧਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਸਾਲ 2022 ਵਿੱਚ, ਨਿਰਮਲਾ ਸੀਤਾਰਮਨ ਨੇ ਕੌਫੀ ਰੰਗ ਦੀ ਸਾੜ੍ਹੀ ਪਾਈ ਹੋਈ ਸੀ। ਇਹ ਇੱਕ ਬੋਮਕਾਈ ਸਾੜੀ ਹੈ ਜੋ ਓਡੀਸ਼ਾ ਵਿੱਚ ਬਣਾਈ ਜਾਂਦੀ ਹੈ।
ਕੋਰੋਨਾ ਪੀਰੀਅਡ ਯਾਨੀ ਸਾਲ 2021 'ਚ ਵਿੱਤ ਮੰਤਰੀ ਨੇ ਲਾਲ ਬਾਰਡਰ ਵਾਲੀ ਆਫ-ਵਾਈਟ ਰੰਗ ਦੀ ਸਾੜੀ ਪਾਈ ਸੀ। ਇਹ ਰੰਗ ਸ਼ਾਂਤੀ ਅਤੇ ਸ਼ਕਤੀ ਦਾ ਪ੍ਰਤੀਕ ਹੈ।
2020 ਵਿੱਚ, ਵਿੱਤ ਮੰਤਰੀ ਨੇ ਪੀਲੀ ਸਾੜੀ ਪਾਈ ਸੀ। ਪੀਲਾ ਰੰਗ ਊਰਜਾ ਅਤੇ ਉਤਸ਼ਾਹ ਦਾ ਪ੍ਰਤੀਕ ਹੈ। ਇਹ ਬਜਟ ਭਾਰਤੀ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਬਜਟ ਸੀ ਜੋ 2 ਘੰਟੇ 42 ਮਿੰਟ ਦਾ ਸੀ।
2019 ਵਿੱਚ, ਵਿੱਤ ਮੰਤਰੀ ਨੇ ਇੱਕ ਗੁਲਾਬੀ ਰੰਗ ਦੀ ਸਿਲਕ ਸਾੜ੍ਹੀ ਪਾਈ ਸੀ। ਗੁਲਾਬੀ ਰੰਗ ਸਥਿਰਤਾ ਅਤੇ ਗੰਭੀਰਤਾ ਦਾ ਪ੍ਰਤੀਕ ਹੈ।