Sovereign Gold Bond: ਡਿਸਕਾਊਂਟ 'ਤੇ ਖਰੀਦ ਲਓ ਸਰਕਾਰ ਤੋਂ ਸੋਨਾ, ਅਗਲੇ ਹਫਤੇ ਮਿਲਣ ਵਾਲਾ ਹੈ ਮੌਕਾ
ਸੋਨੇ ਨੂੰ ਲੰਬੇ ਸਮੇਂ ਤੋਂ ਇੱਕ ਵਧੀਆ ਨਿਵੇਸ਼ ਮੰਨਿਆ ਜਾਂਦਾ ਰਿਹਾ ਹੈ। ਇਹੀ ਕਾਰਨ ਹੈ ਕਿ ਭਾਰਤ ਵਿੱਚ ਸੋਨਾ ਖਰੀਦਣ ਦੀ ਪਰੰਪਰਾ ਬਹੁਤ ਪੁਰਾਣੀ ਹੈ।
Download ABP Live App and Watch All Latest Videos
View In Appਅੱਜ ਵੀ ਭਾਰਤ ਸੋਨਾ ਖਰੀਦਣ ਵਿੱਚ ਦੁਨੀਆ ਦੇ ਟਾਪ-2 ਦੇਸ਼ਾਂ ਵਿੱਚ ਸ਼ਾਮਲ ਹੈ। ਕਈ ਵੱਡੇ ਤੇ ਅਮੀਰ ਦੇਸ਼ ਵੀ ਸੋਨਾ ਖਰੀਦਣ 'ਚ ਭਾਰਤ ਤੋਂ ਪਿੱਛੇ ਹਨ।
ਜੇ ਤੁਸੀਂ ਵੀ ਸੋਨਾ ਖਰੀਦਣ ਦੇ ਇੱਛੁਕ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਆਈ ਹੈ।
ਤੁਹਾਡੇ ਕੋਲ ਸਰਕਾਰ ਤੋਂ ਸੋਨਾ ਖਰੀਦਣ ਦਾ ਮੌਕਾ ਹੈ ਤੇ ਇਹ ਦਿਲਚਸਪ ਹੈ ਕਿ ਤੁਹਾਨੂੰ ਛੂਟ ਵੀ ਮਿਲਣ ਵਾਲੀ ਹੈ।
ਸਰਕਾਰ ਨੇ ਇਸ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿੱਚ ਸਾਵਰੇਨ ਗੋਲਡ ਬਾਂਡ ਦੀਆਂ ਦੋ ਕਿਸ਼ਤਾਂ ਜਾਰੀ ਕਰਨ ਦਾ ਫੈਸਲਾ ਕੀਤਾ ਹੈ।
ਇਸ ਦਾ ਪਹਿਲਾ ਬੈਚ ਅਗਲੇ ਹਫਤੇ 19 ਜੂਨ ਨੂੰ ਖੁੱਲ੍ਹਣ ਜਾ ਰਿਹਾ ਹੈ ਅਤੇ 23 ਜੂਨ ਨੂੰ ਬੰਦ ਹੋਵੇਗਾ।
ਇਸ ਤੋਂ ਬਾਅਦ, 11 ਸਤੰਬਰ ਤੋਂ 15 ਸਤੰਬਰ ਤੱਕ, ਐਸਜੀਬੀ ਨੂੰ ਦੁਬਾਰਾ ਖਰੀਦਣ ਦਾ ਮੌਕਾ ਮਿਲੇਗਾ।
ਸਰਕਾਰ ਨੇ 2023-24 ਲਈ ਸੀਰੀਜ਼-1 ਦੀ ਕੀਮਤ 5,926 ਰੁਪਏ ਪ੍ਰਤੀ ਗ੍ਰਾਮ ਤੈਅ ਕੀਤੀ ਹੈ।
ਜੇ ਤੁਸੀਂ SGB ਲਈ ਔਨਲਾਈਨ ਅਪਲਾਈ ਕਰਦੇ ਹੋ ਅਤੇ ਡਿਜ਼ੀਟਲ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ ਹਰ ਗ੍ਰਾਮ 'ਤੇ 50 ਰੁਪਏ ਦੀ ਛੋਟ ਵੀ ਮਿਲੇਗੀ।
ਤੁਸੀਂ ਇਸਨੂੰ ਆਪਣੇ ਨਜ਼ਦੀਕੀ ਬੈਂਕ, ਪੋਸਟ ਆਫਿਸ ਜਾਂ ਸਟਾਕ ਐਕਸਚੇਂਜ ਰਾਹੀਂ ਖਰੀਦ ਸਕਦੇ ਹੋ।