Car Loan Offers: ਕਾਰ ਖਰੀਦਣ ਲਈ ਲੈਣਾ ਹੈ ਲੋਨ, ਇੱਥੇ ਵੇਖੋ ਕਿ ਕਿਹੜਾ ਬੈਂਕ ਸਭ ਤੋਂ ਘੱਟ ਦੇ ਰਿਹੈ ਵਿਆਜ ਦਰ
Best Car Loan Offers: ਅੱਜ-ਕੱਲ੍ਹ ਬੈਂਕ ਵੀ ਗਾਹਕਾਂ ਨੂੰ ਬਹੁਤ ਘੱਟ ਦਸਤਾਵੇਜ਼ਾਂ 'ਤੇ ਕਾਰ ਲੋਨ ਦੀ ਪੇਸ਼ਕਸ਼ ਕਰਦੇ ਹਨ। ਪਿਛਲੇ ਕੁਝ ਮਹੀਨਿਆਂ 'ਚ ਰੇਪੋ ਰੇਟ 'ਚ ਲਗਾਤਾਰ ਵਾਧੇ ਕਾਰਨ ਕਾਰ ਲੋਨ ਦੀਆਂ ਵਿਆਜ ਦਰਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੇ 'ਚ ਅਸੀਂ ਤੁਹਾਨੂੰ ਅਜਿਹੇ ਪੰਜ ਬੈਂਕਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਜੋ ਗਾਹਕਾਂ ਨੂੰ ਘੱਟ ਵਿਆਜ ਦਰਾਂ ਅਤੇ ਪ੍ਰੋਸੈਸਿੰਗ ਫੀਸ 'ਤੇ ਕਾਰ ਲੋਨ ਦੇ ਰਹੇ ਹਨ।
Download ABP Live App and Watch All Latest Videos
View In Appਬੈਂਕ ਆਫ ਬੜੌਦਾ ਆਪਣੇ ਗਾਹਕਾਂ ਨੂੰ 8.70 ਫੀਸਦੀ ਦੀ ਵਿਆਜ ਦਰ 'ਤੇ ਕਾਰ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। ਬੈਂਕ 1 ਕਰੋੜ ਦੇ ਲੋਨ 'ਤੇ 0 ਪ੍ਰੋਸੈਸਿੰਗ ਫੀਸ ਲੈ ਰਿਹਾ ਹੈ।
ਕੇਨਰਾ ਬੈਂਕ ਆਪਣੇ ਗਾਹਕਾਂ ਨੂੰ 9.15 ਫੀਸਦੀ ਦੀ ਸ਼ੁਰੂਆਤੀ ਦਰ 'ਤੇ ਕਾਰ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ 'ਚ ਗਾਹਕਾਂ ਨੂੰ ਕਾਰ ਲੋਨ 'ਤੇ ਪ੍ਰੋਸੈਸਿੰਗ ਫੀਸ ਦੇ ਤੌਰ 'ਤੇ 1,000 ਤੋਂ 5,000 ਰੁਪਏ ਦੇਣੇ ਹੋਣਗੇ।
ਐਕਸਿਸ ਬੈਂਕ ਆਪਣੇ ਗਾਹਕਾਂ ਨੂੰ 8.55 ਫੀਸਦੀ ਦੀ ਦਰ ਨਾਲ ਕਾਰ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। ਗਾਹਕਾਂ ਨੂੰ ਲੋਨ 'ਤੇ ਪ੍ਰੋਸੈਸਿੰਗ ਫੀਸ ਦੇ ਤੌਰ 'ਤੇ ਘੱਟੋ-ਘੱਟ 3,500 ਤੋਂ 7,000 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
ਨਿੱਜੀ ਖੇਤਰ ਦਾ ਬੈਂਕ ਫੈਡਰਲ ਬੈਂਕ 11 ਫੀਸਦੀ ਦੀ ਦਰ ਨਾਲ ਕਾਰ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। ਇਹ ਕਰਜ਼ਾ ਪੂਰੇ 84 ਮਹੀਨਿਆਂ ਲਈ ਲਿਆ ਜਾ ਸਕਦਾ ਹੈ।
ਦੇਸ਼ ਦਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਭਾਵ SBI ਆਪਣੇ ਗਾਹਕਾਂ ਨੂੰ 8.60 ਫੀਸਦੀ ਦੀ ਦਰ ਨਾਲ ਕਾਰ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। ਬੈਂਕ ਇਸ ਲੋਨ 'ਤੇ ਗਾਹਕਾਂ ਤੋਂ 0 ਪ੍ਰੋਸੈਸਿੰਗ ਫੀਸ ਲੈ ਰਿਹਾ ਹੈ। ਇਹ ਸੂਚੀ bankbazaar.com ਦੀ ਖੋਜ ਦੇ ਅਨੁਸਾਰ ਬਣਾਈ ਗਈ ਹੈ।