Credit Card Tips: ਜੇਕਰ ਤੁਸੀਂ ਵੀ ਤਿਉਹਾਰ ਦੇ ਸੀਜ਼ਨ ‘ਚ ਕ੍ਰੈਡਿਟ ਕਾਰਡ ਤੋਂ ਕਰ ਰਹੇ ਖਰੀਦਦਾਰੀ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਹੋਵੇਗੀ ਸ਼ਾਨਦਾਰ ਬਚਤ
ਤਿਉਹਾਰ ਦੇ ਸੀਜ਼ਨ ਦੌਰਾਨ ਕ੍ਰੈਡਿਟ ਕਾਰਡ ਦੀ ਵਰਤੋਂ ਕਰਦਿਆਂ ਹੋਇਆਂ ਤੁਹਾਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਤੁਸੀਂ ਕਾਰਡ ਦੇ ਬਿਹਤਰ ਲਾਭ ਪ੍ਰਾਪਤ ਕਰਨ ਦੇ ਯੋਗ ਹੋਵੋਗੇ ਅਤੇ ਨਾਲ ਹੀ ਤੁਹਾਡੇ 'ਤੇ ਕਰਜ਼ਾ ਵੀ ਨਹੀਂ ਚੜ੍ਹੇਗਾ।
Download ABP Live App and Watch All Latest Videos
View In Appਜੇਕਰ ਕ੍ਰੈਡਿਟ ਕਾਰਡ ਉਪਭੋਗਤਾ ਲੇਟ ਫੀਸ ਤੋਂ ਬਚਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਸਮੇਂ ਸਿਰ ਕ੍ਰੈਡਿਟ ਕਾਰਡ ਬਿੱਲ ਦਾ ਭੁਗਤਾਨ ਕਰਨਾ ਚਾਹੀਦਾ ਹੈ।
ਕ੍ਰੈਡਿਟ ਕਾਰਡ ਉਪਭੋਗਤਾਵਾਂ ਨੂੰ ਹਮੇਸ਼ਾ ਸਹੀ ਕ੍ਰੈਡਿਟ ਕਾਰਡ ਚੁਣਨਾ ਚਾਹੀਦਾ ਹੈ। ਆਪਣੀ ਲੋੜ ਅਨੁਸਾਰ ਕਾਰਡ ਖਰੀਦੋ। ਜੇਕਰ ਤੁਸੀਂ ਅੰਤਰਰਾਸ਼ਟਰੀ ਯਾਤਰਾ ਕਰਦੇ ਹੋ, ਤਾਂ ਏਅਰਪੋਰਟ ਲੌਂਜ ਵਿੱਚ ਛੋਟ ਵਾਲੇ ਕ੍ਰੈਡਿਟ ਕਾਰਡ ਦੀ ਚੋਣ ਕਰੋ। ਇਸ ਦੇ ਨਾਲ ਹੀ, ਜੇਕਰ ਤੁਸੀਂ ਘਰੇਲੂ ਖਰਚਿਆਂ ਲਈ ਕ੍ਰੈਡਿਟ ਕਾਰਡ ਚੁਣ ਰਹੇ ਹੋ, ਤਾਂ ਦੇਖੋ ਕਿ ਈਂਧਨ ਅਤੇ ਖਰੀਦਦਾਰੀ 'ਤੇ ਸਭ ਤੋਂ ਵੱਧ ਛੋਟ ਕਿੱਥੇ ਮਿਲਦੀ ਹੈ।
ਕ੍ਰੈਡਿਟ ਕਾਰਡ ਉਪਭੋਗਤਾ ਵਿਆਜ ਬਚਾਉਣ ਲਈ ਬੈਲੇਂਸ ਟ੍ਰਾਂਸਫਰ ਦਾ ਤਰੀਕਾ ਅਪਣਾ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ ਕ੍ਰੈਡਿਟ ਕਾਰਡ ਰਿਵਾਰਡ ਦੀ ਵੀ ਵਰਤੋਂ ਕਰ ਸਕਦੇ ਹੋ।
ਜੇਕਰ ਤੁਹਾਨੂੰ ਕ੍ਰੈਡਿਟ ਕਾਰਡ ਬਿੱਲ ਦੇ ਭੁਗਤਾਨ ਵਿੱਚ ਸਮੱਸਿਆ ਆ ਰਹੀ ਹੈ, ਤਾਂ ਤੁਸੀਂ ਇਸ ਦੇ ਲਈ EMI ਦਾ ਵਿਕਲਪ ਵੀ ਲੈ ਸਕਦੇ ਹੋ। ਇਸ ਦੇ ਨਾਲ ਹੀ ਆਪਣੇ ਕ੍ਰੈਡਿਟ ਸਕੋਰ ਦੀ ਵੀ ਜਾਂਚ ਕਰਦੇ ਰਹੋ।
ਤਿਉਹਾਰ ਦੇ ਸੀਜ਼ਨ ਦੌਰਾਨ ਕੰਪਨੀਆਂ ਗਾਹਕਾਂ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੇ ਆਫਰ ਲਾਂਚ ਕਰਦੀਆਂ ਰਹਿੰਦੀਆਂ ਹਨ। ਅਜਿਹੇ 'ਚ ਤੁਸੀਂ ਇਨ੍ਹਾਂ ਪ੍ਰਮੋਸ਼ਨਲ ਆਫਰਸ ਦਾ ਫਾਇਦਾ ਲੈ ਸਕਦੇ ਹੋ।