ITR Filing 2024: ਸਹੀ ਫਾਰਮ ਨਾ ਚੁਣਨ ਕਾਰਨ ਰੱਦ ਹੋ ਸਕਦਾ ਹੈ ITR, ਜਾਣੋ ਕਿਵੇਂ ਕਰਨੀ ਹੈ ਚੋਣ ?
ITR Filing 2024: ਇਨਕਮ ਟੈਕਸ ਰਿਟਰਨ (ITR) ਫਾਈਲ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਜੇਕਰ ਤੁਸੀਂ ਵਿੱਤੀ ਸਾਲ 2023-24 ਅਤੇ ਅਸੈਸਮੈਂਟ ਈਅਰ 2024-25 ਲਈ ਇਨਕਮ ਟੈਕਸ ਰਿਟਰਨ ਫਾਈਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਘਰ ਬੈਠੇ ਅਜਿਹਾ ਕਰ ਸਕਦੇ ਹੋ, ਪਰ ਅਕਸਰ ਲੋਕ ITR ਫਾਰਮ ਨੂੰ ਲੈ ਕੇ ਉਲਝਣ ਵਿੱਚ ਰਹਿੰਦੇ ਹਨ।
Download ABP Live App and Watch All Latest Videos
View In Appਆਮਦਨ ਕਰ ਵਿਭਾਗ ITR-1 ਤੋਂ ਲੈ ਕੇ 4 ਤਕ ਫਾਰਮ ਜਾਰੀ ਕਰਦਾ ਹੈ। ITR-1 ਫਾਰਮ ਦਾ ਨਾਮ ਹੈ ਸਹਿਜ, ITR-2, ITR-3 ਅਤੇ ITR-4 (ਸੁਗਮ) ਹੈ।
ITR-1 ਅਤੇ ITR-2 ਫਾਰਮ ਸੈਲਰੀਡ ਕਲਾਸ ਲਈ ਬਣਾਏ ਗਏ ਹਨ। ਜਿਸ ਸੈਲਰੀਡ ਕਲਾਸ ਦੇ ਵਿਅਕਤੀਆਂ ਦੀ ਆਮਦਨ 50 ਲੱਖ ਰੁਪਏ ਤੋਂ ਘੱਟ ਹੈ।ਉਨ੍ਹਾਂ ਲਈ ਸਹਿਜ ਫਾਰਮ ਹੈ। ਇਸ ਵਿੱਚ ਤੁਹਾਡੀ ਐਗਰੀਕਲਚਰ ਆਮਦਨ 5,000 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਆਮਦਨ ਵਿੱਚ ਐਫ.ਡੀ., ਬਚਤ ਖਾਤੇ ਆਦਿ ਤੋਂ ਆਮਦਨ ਵੀ ਸ਼ਾਮਲ ਹੈ।
50 ਲੱਖ ਰੁਪਏ ਤੋਂ ਵੱਧ ਕਮਾਈ ਕਰਨ ਵਾਲੇ ਸੈਲਰੀਡ ਕਲਾਸ ਨੂੰ ITR-2 ਫਾਰਮ ਦੀ ਵਰਤੋਂ ਕਰਨੀ ਪਵੇਗੀ।
ਉਹ ਵਿਅਕਤੀ ਜੋ ਕਾਰੋਬਾਰ ਜਾਂ ਪੇਸ਼ੇ ਤੋਂ ਆਮਦਨ ਕਮਾਉਂਦੇ ਹਨ, ਉਹ ITR ਫਾਰਮ-3 ਦੀ ਵਰਤੋਂ ਕਰ ਸਕਦੇ ਹਨ। ਇਸ ਵਿੱਚ ਵਿਅਕਤੀ ਦੀ ਕਮਾਈ ਬਿਜਨੈੱਸ ਰਾਹੀਂ ਹੋਣੀ ਚਾਹੀਦੀ ਹੈ।
ITR-4 (ਸੁਗਮ) ਛੋਟੇ ਕਾਰੋਬਾਰੀਆਂ ਅਤੇ ਪੇਸ਼ੇਵਰਾਂ ਲਈ ਹੈ। ਛੋਟੇ ਕਾਰੋਬਾਰੀ ਜਿਨ੍ਹਾਂ ਦੀ ਆਮਦਨ 50 ਲੱਖ ਰੁਪਏ ਤੱਕ ਹੈ, ਇਸ ਫਾਰਮ ਦੀ ਵਰਤੋਂ ਕਰ ਸਕਦੇ ਹਨ। ਇਸ ਫਾਰਮ ਰਾਹੀਂ ਤੁਸੀਂ ਅਨੁਮਾਨ ਦੇ ਆਧਾਰ 'ਤੇ ਕਾਰੋਬਾਰ ਜਾਂ ਪੇਸ਼ੇ ਤੋਂ ਆਪਣੀ ਆਮਦਨ ਦਾ ਐਲਾਨ ਕਰ ਸਕਦੇ ਹੋ।