Most Expensive Houses in India: ਇਹ ਹਨ ਦੇਸ਼ ਦੇ ਸਭ ਤੋਂ ਮਹਿੰਗੇ ਘਰ, ਕੀਮਤ ਸੁਣ ਕੇ ਉੱਡ ਜਾਣਗੇ ਹੋਸ਼
ਰਿਲਾਇੰਸ ਇੰਡਸਟਰੀਸ ਦੇ ਮਾਲਕ ਮੁਕੇਸ਼ ਅੰਬਾਨੀ ਦਾ ਘਰ ਐਂਟੀਲੀਆ ਦੁਨੀਆ ਦੇ ਸਭ ਤੋਂ ਮਹਿੰਗੇ ਘਰਾਂ ਵਿੱਚੋਂ ਇੱਕ ਹੈ। ਮੀਡੀਆ ਰਿਪੋਰਟਾਂ ਮੁਤਾਬਕ 2008 ਤੋਂ 2010 ਦਰਮਿਆਨ ਬਣੇ ਇਸ ਘਰ ਦੀ ਕੀਮਤ 6,000 ਕਰੋੜ ਤੋਂ 12,000 ਕਰੋੜ ਰੁਪਏ ਦੇ ਵਿਚਕਾਰ ਹੈ।
Download ABP Live App and Watch All Latest Videos
View In Appਆਦਿਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਮੁੰਬਈ ਵਿੱਚ sea ਫੇਸਿੰਗ ਜਟੀਆ ਹਾਊਸ ਦੇ ਮਾਲਕ ਹਨ। ਉਨ੍ਹਾਂ ਨੇ ਇਹ ਘਰ ਕੁੱਲ 425 ਕਰੋੜ ਰੁਪਏ 'ਚ ਖਰੀਦਿਆ ਸੀ।
ਮੁਕੇਸ਼ ਅੰਬਾਨੀ ਦੇ ਛੋਟੇ ਭਰਾ ਅਨਿਲ ਅੰਬਾਨੀ ਦਾ ਘਰ ਅਬੋਡ ਭਾਰਤ ਦੇ ਸਭ ਤੋਂ ਮਹਿੰਗੇ ਘਰਾਂ ਵਿੱਚੋਂ ਇੱਕ ਹੈ। ਇਸ ਘਰ ਦੀ ਕੀਮਤ 5,000 ਕਰੋੜ ਰੁਪਏ ਹੈ।
ਜਿੰਦਲ ਹਾਊਸ ਭਾਰਤ ਦੇ ਸਭ ਤੋਂ ਮਹਿੰਗੇ ਘਰਾਂ ਵਿੱਚੋਂ ਇੱਕ ਹੈ। ਇਹ ਘਰ ਦਿੱਲੀ ਦੇ ਲੁਟੀਅੰਸ ਹਾਊਸ ਦੇ ਨੇੜੇ ਸਥਿਤ ਹੈ। ਇਸ ਘਰ ਨੂੰ ਬਣਾਉਣ 'ਚ ਕਰੀਬ 150 ਕਰੋੜ ਰੁਪਏ ਖਰਚ ਹੋਏ ਹਨ।
ਸੈਫ ਅਲੀ ਖਾਨ ਦਾ ਜੱਦੀ ਘਰ ਪਟੌਦੀ ਹਾਊਸ ਭਾਰਤ ਦੇ ਆਲੀਸ਼ਾਨ ਘਰਾਂ ਵਿੱਚੋਂ ਇੱਕ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਘਰ ਦੀ ਕੀਮਤ 800 ਕਰੋੜ ਰੁਪਏ ਹੈ।