Elon Musk Per Minute Income: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦੀ ਜਾਣੋ ਕਿੰਨੀ ਹੈ ਕਮਾਈ
ਐਲੋਨ ਮਸਕ (Elon Musk) ਦੀ ਦੌਲਤ ਕਿੰਨੀ ਹੈ, ਇਹ ਜਾਣਨ ਦੀ ਉਤਸੁਕਤਾ ਕਈ ਲੋਕਾਂ ਨੂੰ ਹੁੰਦੀ ਹੈ। ਇਸ ਦਾ ਖੁਲਾਸਾ ਇੱਕ ਨਵੀਂ ਰਿਪੋਰਟ ਵਿੱਚ ਕੀਤਾ ਗਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦੀ ਪ੍ਰਤੀ ਮਿੰਟ ਕਿੰਨੀ ਕਮਾਈ ਹੈ ਕਿ ਸੁਣ ਕੇ ਹੋਸ਼ ਉੱਡ ਜਾਣ। ਐਲੋਨ ਮਸਕ ਦੀ ਹਰ ਘੰਟੇ, ਹਰ ਦਿਨ ਤੇ ਹਰ ਹਫ਼ਤੇ ਦੀ ਕਮਾਈ ਭਾਰਤ ਦੇ ਬਹੁਤ ਸਾਰੇ ਕੰਮ ਕਰਨ ਵਾਲੇ ਲੋਕਾਂ ਦੀ ਸਾਲਾਨਾ ਤਨਖਾਹ ਤੋਂ ਵੱਧ ਹੈ।
Download ABP Live App and Watch All Latest Videos
View In Appਤਕਨੀਕੀ ਅਰਬਪਤੀ ਐਲੋਨ ਮਸਕ ਹਰ ਮਿੰਟ ਲਗਪਗ 6887 ਡਾਲਰ, ਹਰ ਘੰਟੇ 4,13,220 ਡਾਲਰ, ਹਰ ਦਿਨ 99,17,280 ਡਾਲਰ ਤੇ ਹਰ ਹਫ਼ਤੇ 6,94,20,960 ਡਾਲਰ ਕਮਾਉਂਦੇ ਹਨ। ਪ੍ਰਤੀ ਸਕਿੰਟ ਕਮਾਈ ਦੀ ਗਣਨਾ ਕਰਨ ਲਈ, ਉਨ੍ਹਾਂ ਦੀ ਕੁੱਲ ਕਮਾਈ ਨੂੰ ਇੱਕ ਸਾਲ ਵਿੱਚ ਸਕਿੰਟਾਂ ਦੀ ਸੰਖਿਆ (31,536,000) ਨਾਲ ਵੰਡਿਆ ਗਿਆ, ਜਿਸ ਦੇ ਨਤੀਜੇ ਵਜੋਂ 114.80 ਡਾਲਰ ਪ੍ਰਤੀ ਸਕਿੰਟ ਦਾ ਅੰਦਾਜ਼ਾ ਲਗਾਇਆ ਗਿਆ।
ਭਾਰਤੀ ਰੁਪਏ ਵਿੱਚ, ਐਲੋਨ ਮਸਕ ਹਰ ਸਕਿੰਟ ਵਿੱਚ 9529 ਰੁਪਏ ਕਮਾਉਂਦਾ ਹੈ, ਜਦੋਂ ਕਿ ਹਰ ਮਿੰਟ ਉਹ 5,71,659 ਰੁਪਏ ਕਮਾ ਲੈਂਦਾ ਹੈ, ਭਾਵ ਸਾਢੇ ਪੰਜ ਲੱਖ ਰੁਪਏ ਤੋਂ ਵੱਧ। ਭਾਰਤ ਦੇ ਕਰੋੜਾਂ ਤਨਖਾਹਦਾਰ ਕਾਮਿਆਂ ਦਾ ਸਾਲਾਨਾ ਪੈਕੇਜ ਵੀ ਇੰਨਾ ਨਹੀਂ ਹੁੰਦਾ ਹੈ।
ਫਿਨਬੋਲਡ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਵਿੱਚ, ਫਰਵਰੀ 2024 ਤੱਕ, ਐਲੋਨ ਮਸਕ ਦੀ ਕੁੱਲ ਜਾਇਦਾਦ $198.9 ਬਿਲੀਅਨ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਇਹ ਅੰਕੜਾ ਫੋਰਬਸ ਦੀ ਰੀਅਲਟਾਈਮ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ ਲਿਆ ਗਿਆ ਹੈ। ਉਸ ਸਮੇਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਵਜੋਂ ਦੂਜੇ ਸਥਾਨ 'ਤੇ ਖਿਸਕਣ ਦੇ ਬਾਵਜੂਦ, ਮਸਕ ਦੀ ਕਮਾਈ ਇੰਨੀ ਜ਼ਿਆਦਾ ਸੀ ਕਿ ਉਸ ਨੇ ਦੁਨੀਆ ਦੇ ਕਈ ਦੇਸ਼ਾਂ ਦੀ ਜੀਡੀਪੀ ਤੋਂ ਵੱਧ ਹੈ।
ਐਲੋਨ ਮਸਕ ਦੀ ਕੁੱਲ ਜਾਇਦਾਦ ਦੀ ਗਣਨਾ ਕਈ ਕੰਪਨੀਆਂ ਵਿੱਚ ਉਸ ਦੇ ਸ਼ੇਅਰਾਂ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਟੇਸਲਾ ਵਿੱਚ ਉਸ ਦੀ ਹਿੱਸੇਦਾਰੀ 20.5 ਪ੍ਰਤੀਸ਼ਤ, ਸਟਾਰਲਿੰਕ ਵਿੱਚ 54 ਪ੍ਰਤੀਸ਼ਤ, ਸਪੇਸਐਕਸ ਵਿੱਚ 42 ਪ੍ਰਤੀਸ਼ਤ, ਐਕਸ ਵਿੱਚ ਅੰਦਾਜ਼ਨ 74 ਪ੍ਰਤੀਸ਼ਤ, ਦ ਬੋਰਿੰਗ ਕੰਪਨੀ ਵਿੱਚ 90 ਪ੍ਰਤੀਸ਼ਤ ਤੋਂ ਵੱਧ ਅਤੇ XAI ਵਿੱਚ 25 ਪ੍ਰਤੀਸ਼ਤ ਤੋਂ ਵੱਧ ਹੈ। ਐਲੋਨ ਮਸਕ ਨਿਊਰਲਿੰਕ ਵਿੱਚ 50 ਪ੍ਰਤੀਸ਼ਤ ਤੋਂ ਵੱਧ ਹਿੱਸੇਦਾਰੀ ਦੇ ਮਾਲਕ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਰਬਪਤੀਆਂ ਦੀ ਦੁਨੀਆ ਵਿੱਚ, ਐਲੋਨ ਮਸਕ ਨੂੰ ਗਲੋਬਲ ਲਗਜ਼ਰੀ ਸਾਮਾਨ ਕੰਪਨੀ LVMH ਦੇ ਮਾਲਕ ਤੇ ਸੀਈਓ ਬਰਨਾਰਡ ਅਰਨੌਲਟ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਰਵਰੀ ਦੇ ਅੱਧ ਤੱਕ, ਬਰਨਾਰਡ ਅਰਨੌਲਟ, ਦੁਨੀਆ ਦੇ ਨੰਬਰ ਇੱਕ ਸਭ ਤੋਂ ਅਮੀਰ ਆਦਮੀ, ਦੀ ਕੁੱਲ ਜਾਇਦਾਦ $219.1 ਬਿਲੀਅਨ ਸੀ ਅਤੇ ਉਹ ਨੰਬਰ ਇੱਕ ਅਮੀਰ ਆਦਮੀ ਸੀ। ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਵੀ $192.5 ਬਿਲੀਅਨ ਦੀ ਸੰਪਤੀ ਦੇ ਮਾਲਕ ਸਨ, ਜਦੋਂ ਕਿ ਮੈਟਾ ਦੇ ਸੰਸਥਾਪਕ ਅਤੇ ਸੀਈਓ ਮਾਰਕ ਜ਼ੁਕਰਬਰਗ $166.6 ਬਿਲੀਅਨ ਦੀ ਕੁੱਲ ਸੰਪਤੀ ਦੇ ਨਾਲ ਉਸ ਤੋਂ ਪਿੱਛੇ ਸਨ।