LIC Policy : ਖ਼ਤਮ ਹੋ ਗਈ ਬੁਢਾਪੇ ਦੀ ਟੈਨਸ਼ਨ ! LIC ਦੀ ਇਸ ਸਕੀਮ ਵਿੱਚ ਨਿਵੇਸ਼ ਕਰਕੇ ਪਾਓ ਹਰ ਮਹੀਨੇ ਪੈਨਸ਼ਨ
LIC New Shanti Plan : ਭਾਰਤੀ ਜੀਵਨ ਬੀਮਾ ਨਿਗਮ ਦੇਸ਼ ਦੇ ਹਰ ਵਰਗ ਲਈ ਬੀਮਾ ਪਾਲਿਸੀਆਂ ਲੈ ਕੇ ਆਉਂਦੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਨਵੀਂ ਸ਼ਾਂਤੀ ਪਾਲਿਸੀ ਬਾਰੇ ਦੱਸ ਰਹੇ ਹਾਂ।
Download ABP Live App and Watch All Latest Videos
View In AppNew Shanti Policy : ਨਵੀਂ ਜੀਵਨ ਸ਼ਾਂਤੀ ਪਾਲਿਸੀ (New Jeevan Shanti Policy) ਇੱਕ ਸਾਲਾਨਾ ਯੋਜਨਾ ਹੈ। ਇਸ ਵਿੱਚ ਨਿਵੇਸ਼ ਕਰਨ ਨਾਲ ਤੁਹਾਨੂੰ ਹਰ ਮਹੀਨੇ ਪੈਨਸ਼ਨ ਦਾ ਲਾਭ ਮਿਲੇਗਾ।
ਇਸ ਪੈਨਸ਼ਨ ਸਕੀਮ ਵਿੱਚ ਤੁਹਾਨੂੰ ਕੁੱਲ ਦੋ ਵਿਕਲਪ ਮਿਲਣਗੇ। ਇੱਕ ਵਿੱਚ ਤੁਹਾਨੂੰ ਡੇਫਰਡ ਐਨਯੂਟੀ ਫਾਰ ਸਿੰਗਲ ਲਾਈਫ ਯਾਨੀ ਇੱਕ ਵਿਅਕਤੀ ਲਈ ਪੈਨਸ਼ਨ ਸਕੀਮ ਦਾ ਲਾਭ ਮਿਲੇਗਾ। ਦੂਜੇ ਪਾਸੇ, ਦੂਜੇ ਵਿਕਲਪ ਵਿੱਚ ਤੁਹਾਨੂੰ ਫਰਡ ਐਨਯੂਟੀ ਫਾਰ ਜੌਇੰਟ ਲਾਈਫ ਯਾਨੀ ਦੋ ਲਈ ਪੈਂਸ਼ਨ ਸਕੀਮ ਖਰੀਦਦਾਰੀ ਦਾ ਵਿਕਲਪ ਮਿਲੇਗਾ।
ਇਸ ਸਕੀਮ ਵਿੱਚ 30 ਤੋਂ ਲੈ ਕੇ 79 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ ਇਸ ਸਕੀਮ ਵਿੱਚ ਨਿਵੇਸ਼ ਕਰ ਸਕਦਾ ਹੈ। ਜੇਕਰ ਤੁਹਾਨੂੰ ਇਹ ਪਾਲਿਸੀ ਖਰੀਦਣ ਤੋਂ ਬਾਅਦ ਪਸੰਦ ਨਹੀਂ ਆਉਂਦੀ ਹੈ ਤਾਂ ਤੁਸੀਂ ਇਸਨੂੰ ਸਰੰਡਰ ਵੀ ਕਰ ਸਕਦੇ ਹੋ।
ਇਸ ਸਕੀਮ ਵਿੱਚ ਤੁਹਾਨੂੰ ਘੱਟੋ-ਘੱਟ 1.5 ਲੱਖ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਵੱਧ ਤੋਂ ਵੱਧ ਨਿਵੇਸ਼ ਦੀ ਕੋਈ ਸੀਮਾ ਨਹੀਂ ਹੈ।
ਜੇਕਰ ਕੋਈ ਵਿਅਕਤੀ ਇਕੱਲੇ ਵਿਅਕਤੀ ਲਈ ਪਾਲਿਸੀ ਲੈਂਦਾ ਹੈ ਤਾਂ ਉਸਦੀ ਮੌਤ ਤੋਂ ਬਾਅਦ ਜਮ੍ਹਾ ਪੈਸਾ ਨਾਮਜ਼ਦ ਵਿਅਕਤੀ ਕੋਲ ਜਾਵੇਗਾ। ਇਸ ਦੇ ਨਾਲ ਹੀ ਪਾਲਿਸੀ ਧਾਰਕ ਦੇ ਜਿਉਂਦੇ ਰਹਿਣ 'ਤੇ ਉਸ ਨੂੰ ਪੈਨਸ਼ਨ ਦਾ ਲਾਭ ਮਿਲੇਗਾ।