ਕਿਹੜੀ ਬੱਚਤ ਸਕੀਮ ਵਿੱਚ ਔਰਤਾਂ ਨੂੰ ਮਿਲਦਾ ਹੈ ਸਭ ਤੋਂ ਵੱਧ ਵਿਆਜ? ਜਾਣੋ ਡਿਟੇਲ ਵਿੱਚ
ਅਜਿਹੀਆਂ ਕਈ ਬਚਤ ਸਕੀਮਾਂ ਹਨ। ਜਿਨ੍ਹਾਂ ਵਿੱਚ ਨਿਵੇਸ਼ ਕਰਕੇ, ਔਰਤਾਂ ਚੰਗੀ ਸੇਵਿੰਗ ਕਰ ਸਕਦੀਆਂ ਹਨ
Download ABP Live App and Watch All Latest Videos
View In Appਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਔਰਤਾਂ ਲਈ ਅਜਿਹੀ ਬੱਚਤ ਸਕੀਮ ਬਾਰੇ ਜੋ ਸਭ ਤੋਂ ਵੱਧ ਵਿਆਜ ਦਿੰਦੀ ਹੈ।
ਇਹ ਸਕੀਮ ਡਾਕਘਰ ਦੁਆਰਾ ਚਲਾਈ ਜਾਂਦੀ ਹੈ। ਇਸ ਦਾ ਨਾਂ ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ਸਕੀਮ ਹੈ। ਇਸ ਯੋਜਨਾ ਦੇ ਤਹਿਤ ਔਰਤਾਂ ਨੂੰ ਟੈਕਸ ਲਾਭ ਵੀ ਮਿਲਦਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਟੀਡੀਐਸ ਕਟੌਤੀ ਵਿੱਚ ਵੀ ਛੋਟ ਮਿਲਦੀ ਹੈ।
ਜੇਕਰ ਇਸ ਸਕੀਮ ਵਿੱਚ ਵਿਆਜ ਦੀ ਗੱਲ ਕਰੀਏ ਤਾਂ ਡਾਕਖਾਨੇ ਵੱਲੋਂ 7.5 ਫੀਸਦੀ ਵਿਆਜ ਦਿੱਤਾ ਜਾਂਦਾ ਹੈ। ਜੋ ਜੇਕਰ ਦੇਖਿਆ ਜਾਵੇ ਤਾਂ ਕਈ ਸਕੀਮਾਂ ਤੋਂ ਵੀ ਵੱਧ ਅਤੇ ਐਫ.ਡੀ. ਤੋਂ ਵੀ ਵੱਧ ਹੈ।
ਔਰਤਾਂ ਇਸ ਸਕੀਮ ਲਈ ਅਪਲਾਈ ਕਰਨ ਲਈ ਨਜ਼ਦੀਕੀ ਡਾਕਘਰ ਜਾ ਸਕਦੀਆਂ ਹਨ। ਜਿੱਥੇ ਉਨ੍ਹਾਂ ਨੂੰ ਆਧਾਰ ਕਾਰਡ ਅਤੇ ਪੈਨ ਕਾਰਡ ਨਾਲ ਆਪਣਾ ਕੇਵਾਈਸੀ ਪੂਰਾ ਕਰਨਾ ਹੋਵੇਗਾ। ਇਸ ਨਾਲ ਉਨ੍ਹਾਂ ਦਾ ਖਾਤਾ ਖੁੱਲ੍ਹ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ 'ਚ 2 ਸਾਲ ਲਈ ਨਿਵੇਸ਼ ਕੀਤਾ ਜਾਂਦਾ ਹੈ।