ਸਾਲਾਨਾ 14 ਫ਼ੀਸਦੀ ਦੇ ਦਰ ਤੋਂ ਵਧ ਰਹੀ Medical Treatment ਦੀ ਮਹਿੰਗਾਈ, ਇਲਾਜ ਦਾ ਖ਼ਰਚਾ ਹੋਇਆ ਦੁੱਗਣਾ!
Medical Inflation: ਪਹਿਲਾਂ ਤਾਂ ਰੋਜ਼ਾਨਾ ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ 'ਤੇ ਮਹਿੰਗਾਈ ਦਾ ਬੋਝ ਹੋਰ ਵਧਾ ਦਿੱਤਾ ਹੈ। ਕੋਵਿਡ ਕਾਲ ਤੋਂ ਬਾਅਦ ਹਸਪਤਾਲ ਵਿੱਚ ਇਲਾਜ ਕਰਵਾਉਣਾ ਵੀ ਮਹਿੰਗਾ ਹੋ ਚੁੱਕਾ ਹੈ। ਪਿਛਲੇ ਪੰਜ ਸਾਲਾਂ ਵਿੱਚ ਕਿਸੇ ਵੀ ਬਿਮਾਰੀ ਕਾਰਨ ਹਸਪਤਾਲ ਵਿੱਚ ਭਰਤੀ ਹੋਣ ਤੋਂ ਬਾਅਦ ਇਲਾਜ ਉੱਤੇ ਹੋਣ ਵਾਲਾ ਖਰਚ ਦੁੱਗਣਾ ਦਰ ਨਾਲ ਵਧਿਆ ਹੈ।
Download ABP Live App and Watch All Latest Videos
View In Appਛੂਤ ਦੀਆਂ ਬਿਮਾਰੀਆਂ ਅਤੇ ਸਾਹ ਦੀਆਂ ਬਿਮਾਰੀਆਂ ਦੇ ਇਲਾਜ ਲਈ ਬੀਮੇ ਦੇ ਦਾਅਵਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਕ ਪਾਸੇ ਜਿੱਥੇ ਮਹਿੰਗਾਈ ਦਰ 7 ਫੀਸਦੀ ਦੇ ਕਰੀਬ ਹੈ, ਉਥੇ ਮੈਡੀਕਲ ਮਹਿੰਗਾਈ 14 ਫੀਸਦੀ ਤੋਂ ਵੀ ਵੱਧ ਦੀ ਦਰ ਨਾਲ ਵਧ ਰਹੀ ਹੈ।
5 ਸਾਲਾਂ ਵਿੱਚ ਡਬਲ ਹੋ ਗਿਆ ਇਲਾਜ ਉੱਤੇ ਖਰਚਾ : ਇੱਕ TOI ਰਿਪੋਰਟ ਵਿੱਚ, ਪਾਲਿਸੀਬਾਜ਼ਾਰ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਦੱਸਿਆ ਗਿਆ ਹੈ ਕਿ ਛੂਤ ਦੀਆਂ ਬਿਮਾਰੀਆਂ ਦੇ ਇਲਾਜ ਲਈ ਔਸਤ ਮੈਡੀਕਲ ਬੀਮਾ ਕਲੇਮ 2018 ਵਿੱਚ 24,569 ਰੁਪਏ ਸੀ, ਜੋ 2022 ਵਿੱਚ ਵੱਧ ਕੇ 64,135 ਰੁਪਏ ਹੋ ਗਿਆ ਹੈ। ਭਾਵ 5 ਸਾਲਾਂ ਵਿਚ ਇਸ ਬਿਮਾਰੀ ਦੇ ਇਲਾਜ 'ਤੇ ਹੋਣ ਵਾਲਾ ਖਰਚਾ 160 ਫੀਸਦੀ ਮਹਿੰਗਾ ਹੋ ਗਿਆ ਹੈ। ਮੁੰਬਈ ਵਰਗੀਆਂ ਮੇਗਾਸਿਟੀਜ਼ ਵਿੱਚ ਪੰਜ ਸਾਲਾਂ ਵਿੱਚ ਇਹ ਖਰਚਾ 30,000 ਰੁਪਏ ਤੋਂ ਵਧ ਕੇ 80,000 ਰੁਪਏ ਹੋ ਗਿਆ ਹੈ।
18 ਫੀਸਦੀ ਸਾਲਾਨਾ ਦੀ ਦਰ ਨਾਲ ਖਰਚ ਵਧ ਰਿਹੈ : ਸਾਹ ਦੀਆਂ ਬਿਮਾਰੀਆਂ ਦੇ ਇਲਾਜ ਲਈ ਔਸਤ ਕਲੇਮ 2022 ਵਿੱਚ 94,245 ਰੁਪਏ ਹੋ ਗਿਆ ਹੈ ਜੋ 2018 ਵਿੱਚ 48,452 ਰੁਪਏ ਸੀ, ਜਿਸ ਦਾ ਮਤਲਬ ਹੈ ਕਿ ਸਾਲਾਨਾ ਇਲਾਜ 18 ਪ੍ਰਤੀਸ਼ਤ ਦੀ ਦਰ ਨਾਲ ਮਹਿੰਗਾ ਹੋ ਗਿਆ ਹੈ। ਜਦਕਿ ਮੁੰਬਈ 'ਚ ਇਹ ਖਰਚਾ 80,000 ਰੁਪਏ ਤੋਂ ਵਧ ਕੇ 1.70 ਲੱਖ ਰੁਪਏ ਹੋ ਗਿਆ ਹੈ।
ਕੋਰੋਨਾ ਤੋਂ ਬਾਅਦ ਮਹਿੰਗਾ ਹੋਇਆ ਇਲਾਜ : ਕੋਰੋਨਾ ਮਹਾਮਾਰੀ ਦੇ ਦਸਤਕ ਤੋਂ ਬਾਅਦ ਇਲਾਜ 'ਤੇ ਖਰਚੇ 'ਚ ਵਾਧਾ ਹੋਇਆ ਹੈ, ਖਾਸ ਕਰਕੇ ਬੀਮਾਰੀ ਦਾ ਇਲਾਜ ਸਭ ਤੋਂ ਮਹਿੰਗਾ ਹੋ ਗਿਆ ਹੈ। ਇਲਾਜ ਲਈ ਵਰਤੀ ਜਾਣ ਵਾਲੀ ਸਮੱਗਰੀ 'ਤੇ ਵੀ ਖਰਚਾ ਵਧ ਗਿਆ ਹੈ। ਪਹਿਲਾਂ ਇਨ੍ਹਾਂ ਸਮੱਗਰੀਆਂ ਦਾ ਕੁੱਲ ਬਿੱਲ ਵਿੱਚ ਹਿੱਸਾ 3 ਤੋਂ 4 ਫੀਸਦੀ ਹੁੰਦਾ ਸੀ, ਜੋ ਹੁਣ ਵਧ ਕੇ 15 ਫੀਸਦੀ ਹੋ ਗਿਆ ਹੈ। ਮੈਡੀਕਲ ਮਹਿੰਗਾਈ ਹੋਰ ਮਹਿੰਗਾਈ ਨਾਲੋਂ ਤੇਜ਼ੀ ਨਾਲ ਵੱਧ ਰਹੀ ਹੈ। ਇੱਥੇ ਮਹਿੰਗਾਈ ਦਰ 7 ਫੀਸਦੀ ਹੈ ਪਰ ਮੈਡੀਕਲ ਮਹਿੰਗਾਈ ਦੁੱਗਣੀ ਦਰ ਨਾਲ ਵਧ ਰਹੀ ਹੈ। ਸਿਹਤ ਬੀਮੇ ਦੀ ਮੰਗ ਵਧਣ ਕਾਰਨ ਇਲਾਜ ਵੀ ਮਹਿੰਗਾ ਹੋ ਗਿਆ ਹੈ।