Tourist Tax: ਇਨ੍ਹਾਂ ਦੇਸ਼ਾਂ 'ਚ ਜਾਣ ਲਈ ਸੈਲਾਨੀਆਂ ਨੂੰ ਦੇਣਾ ਪਵੇਗਾ ਟੂਰਿਸਟ ਟੈਕਸ
ਜੇਕਰ ਤੁਸੀਂ ਵੀ ਸਾਲ 2023 'ਚ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਅਸੀਂ ਤੁਹਾਨੂੰ ਉਨ੍ਹਾਂ ਦੇਸ਼ਾਂ ਬਾਰੇ ਜਾਣਕਾਰੀ ਦੇ ਰਹੇ ਹਾਂ, ਜੋ ਇੱਥੇ ਆਉਣ ਵਾਲੇ ਸੈਲਾਨੀਆਂ ਤੋਂ ਟੂਰਿਸਟ ਟੈਕਸ ਵਸੂਲਣ ਜਾ ਰਹੇ ਹਨ। ਅਜਿਹੇ 'ਚ ਇਨ੍ਹਾਂ ਦੇਸ਼ਾਂ 'ਚ ਘੁੰਮਣ ਸਮੇਂ ਤੁਹਾਨੂੰ ਜ਼ਿਆਦਾ ਜੇਬ ਢਿੱਲੀ ਕਰਨੀ ਪਵੇਗੀ। ਆਓ ਜਾਣਦੇ ਹਾਂ ਇਨ੍ਹਾਂ ਦੇਸ਼ਾਂ ਬਾਰੇ।
Download ABP Live App and Watch All Latest Videos
View In Appਇਟਲੀ ਦੇ ਖ਼ੂਬਸੂਰਤ ਸ਼ਹਿਰ ਵੇਨਿਸ ਵਿੱਚ ਓਵਰ-ਟੂਰਿਜ਼ਮ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਸੈਲਾਨੀਆਂ ਤੋਂ ਸ਼ਹਿਰ ਵਿੱਚ ਦਾਖ਼ਲ ਹੋਣ ਲਈ ਚਾਰਜ ਲਗਾਉਣ ਦਾ ਫ਼ੈਸਲਾ ਕੀਤਾ ਹੈ। ਸੀਜ਼ਨ 'ਚ ਜਾਣ 'ਤੇ ਤੁਹਾਨੂੰ 3 ਯੂਰੋ ਯਾਨੀ 266 ਰੁਪਏ ਪ੍ਰਤੀ ਵਿਅਕਤੀ ਦੀ ਫੀਸ ਅਦਾ ਕਰਨੀ ਪਵੇਗੀ। ਆਫ-ਸੀਜ਼ਨ 'ਤੇ ਜਾਣ ਦੇ ਦੌਰਾਨ, ਤੁਹਾਨੂੰ 10 ਯੂਰੋ ਦੀ ਫੀਸ ਅਦਾ ਕਰਨੀ ਪਵੇਗੀ ਭਾਵ ਲਗਭਗ 875 ਰੁਪਏ।
ਬਾਰਸੀਲੋਨਾ, ਸਪੇਨ ਵਿੱਚ ਰਾਤ ਨੂੰ ਰੁਕਣ ਲਈ ਹਰ ਵਿਅਕਤੀ ਨੂੰ 4 ਯੂਰੋ ਯਾਨੀ 350 ਰੁਪਏ ਪ੍ਰਤੀ ਦਿਨ ਦੀ ਫੀਸ ਅਦਾ ਕਰਨੀ ਪਵੇਗੀ।
ਭੂਟਾਨ ਜਾਣ ਲਈ ਸੈਲਾਨੀਆਂ ਨੂੰ ਟੂਰਿਸਟ ਟੈਕਸ ਵੀ ਅਦਾ ਕਰਨਾ ਹੋਵੇਗਾ। ਇਹ ਫੀਸ $200 ਤੋਂ $250 ਤੱਕ ਹੈ। ਇਸ ਦੇ ਨਾਲ ਹੀ ਭਾਰਤੀਆਂ ਨੂੰ ਟੂਰਿਸਟ ਟੈਕਸ ਵਜੋਂ 1,200 ਰੁਪਏ ਦੇਣੇ ਹੋਣਗੇ।
ਇਸ ਸਾਲ ਤੋਂ ਥਾਈਲੈਂਡ 'ਚ ਹਰ ਸੈਲਾਨੀ ਨੂੰ 300 ਬਾਹਟ ਯਾਨੀ 700 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਟੈਕਸ ਦੇਣਾ ਹੋਵੇਗਾ।
ਇਸ ਦੇ ਨਾਲ ਹੀ ਨਿਊਜ਼ੀਲੈਂਡ ਆਪਣੇ ਸੈਲਾਨੀਆਂ ਤੋਂ 35 ਨਿਊਜ਼ੀਲੈਂਡ ਡਾਲਰ ਯਾਨੀ 1700 ਰੁਪਏ ਐਂਟਰੀ ਫੀਸ ਵਜੋਂ ਲੈ ਰਿਹਾ ਹੈ।