ਹਰਿਆਣਾ ਦੀਆਂ ਹੱਦਾਂ 'ਤੇ ਰੋਕੇ ਕਿਸਾਨਾਂ ਦੇ ਕਾਫਲੇ
Download ABP Live App and Watch All Latest Videos
View In Appਬਠਿੰਡਾ, ਮੋਗਾ, ਗੁਰਦਾਸਪੁਰ, ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਨਾਭਾ ਤੋਂ ਕਿਸਾਨਾਂ ਦੇ ਕਾਫਿਲੇ ਸ਼ੰਭੂ ਬਾਡਰ ਤੇ ਸਰਦੂਲਗੜ੍ਹ ਤੋਂ ਹੋ ਕੇ ਦਿੱਲੀ ਵੱਲ ਕੂਚ ਕਰਨਗੇ।
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ 3 ਜ਼ੋਨਾਂ ਵਿੱਚ ਵੰਢ ਸ਼ੰਭੂ ਬਾਡਰ, ਡੱਬਵਾਲੀ ਤੇ ਖਨੌਰੀ ਦੇ ਰਸਤੇ ਹਰਿਆਣਾ ਵਿੱਚ ਦਾਖਲ ਹੋ ਦਿੱਲੀ ਪਹੁੰਚਣ ਦੀ ਤਿਆਰੀ ਹੋ ਗਈ ਹੈ। ਪੰਜਾਬ ਦੇ 5 ਜ਼ਿਲ੍ਹੇ ਲੁਧਿਆਣਾ, ਮਾਨਸਾ, ਬਰਨਾਲਾ, ਪਟਿਆਲਾ ਤੇ ਸੰਗਰੂਰ ਦੇ ਕਿਸਾਨ ਸੰਗਰੂਰ ਦੇ ਖਨੌਰੀ ਸ਼ਹਿਰ ਦੇ ਰਸਤੇ ਦਿੱਲੀ ਜਾਣਗੇ।
ਜੇਕਰ ਰਸਤੇ ਵਿੱਚ ਉਨ੍ਹਾਂ ਨਾਲ ਮੱਥਾ ਲਾਇਆ ਗਿਆ ਤਾਂ ਉਥੇ ਹੀ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰ ਦਿੱਤਾ ਜਾਏਗਾ। ਹਰਿਆਣਾ ਪੁਲਿਸ ਨੇ ਡੱਬਵਾਲੀ ਬਾਡਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ।
ਹਰਿਆਣਾ ਨੇ ਬਾਰਡਰ ਸੀਲ ਕਰਨੇ ਸ਼ੁਰੂ ਕਰ ਦਿੱਤੇ ਹਨ। ਕਿਸਾਨਾਂ ਨੂੰ ਦਿੱਲੀ ਕੂਚ ਕਰਨ ਤੋਂ ਰੋਕਣ ਲਈ ਹਰਿਆਣਾ ਸਰਕਾਰ ਕੋਸ਼ਿਸ਼ਾਂ ਵਿੱਚ ਲੱਗ ਗਈ ਹੈ। ਕਿਸਾਨ ਆਗੂਆਂ ਨੇ ਵੀ ਸਾਫ ਕਰ ਦਿੱਤਾ ਹੈ ਕਿ ਉਹ ਦਿੱਲੀ ਜਾ ਕੇ ਹੀ ਸਾਹ ਲੈਣਗੇ।
ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨਾਂ ਵਿਰੁੱਧ ਆਪਣੀ ਆਵਾਜ਼ ਸਿੱਧਾ ਕੇਂਦਰ ਦੀ ਮੋਦੀ ਸਰਕਾਰ ਤੱਕ ਪਹੁੰਚਾਉਣ ਲਈ ਕਿਸਾਨ 26 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਚੁੱਕੇ ਹਨ।
- - - - - - - - - Advertisement - - - - - - - - -