ਅੰਡਰਵਰਲਡ ਡੌਨ ਅਬੂ ਸਲੇਮ ਦੇ ਪਿਆਰ 'ਚ ਪਾਗਲ ਮੋਨਿਕਾ ਬੇਦੀ ਨੇ ਜੇਲ੍ਹ 'ਚ ਕੱਟੇ 5 ਸਾਲ, ਹੁਣ ਇਸ ਕ੍ਰਿਕੇਟਰ ਨੂੰ ਕੀਤਾ ਕਲੀਨ ਬੋਲਡ
ਸਾਰੇ ਹੁਣ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਮੋਨਿਕਾ ਅਤੇ ਅਜ਼ਹਰੂਦੀਨ ਆਪਣੇ ਰਿਸ਼ਤੇ 'ਤੇ ਚੁੱਪੀ ਕਦੋਂ ਤੋੜਣਗੇ।
Download ABP Live App and Watch All Latest Videos
View In Appਖ਼ਬਰਾਂ ਅਨੁਸਾਰ ਅਜ਼ਹਰ ਅਤੇ ਮੋਨਿਕਾ ਹੁਣ ਇਕੱਠੇ ਕਾਫ਼ੀ ਸਮਾਂ ਬਿਤਾ ਰਹੇ ਹਨ। ਅਜ਼ਹਰੂਦੀਨ ਅਤੇ ਮੋਨਿਕਾ ਦੀ ਮੁਲਾਕਾਤ ਉਨ੍ਹਾਂ ਦੇ ਸਾਂਝੇ ਦੋਸਤ ਸੰਜੇ ਨਿਰੂਪਮ ਨੇ ਕਰਵਾਈ ਸੀ।
ਹਾਲਾਂਕਿ, ਮੋਨਿਕਾ ਜਾਂ ਅਜ਼ਹਰ ਨੇ ਅਜੇ ਇਨ੍ਹਾਂ ਰਿਪੋਰਟਾਂ 'ਤੇ ਚੁੱਪੀ ਨਹੀਂ ਤੋੜੀ ਹੈ।
ਮੋਨਿਕਾ ਬੇਦੀ ਅਜ਼ਹਰੂਦੀਨ ਅਤੇ ਨੌਰੀਨ ਦੇ ਬੇਟੇ ਅਸੂਦੀਨ ਦੇ ਵਿਆਹ ਵਿਚ ਅਜ਼ਹਰ ਦੀ ਵਿਸ਼ੇਸ਼ ਮਹਿਮਾਨ ਬਣਨ ਗਈ ਸੀ। ਮੋਨਿਕਾ ਅਤੇ ਅਜ਼ਹਰੂਦੀਨ ਦੀ ਇਹ ਤਸਵੀਰ ਇਸ ਵਿਆਹ ਦੀ ਹੈ।
ਦਰਅਸਲ, ਮੋਨਿਕਾ ਦਾ ਨਾਮ ਹੁਣ ਸਾਬਕਾ ਭਾਰਤੀ ਕ੍ਰਿਕਟਰ ਅਜ਼ਹਰੂਦੀਨ ਨਾਲ ਜੋੜਿਆ ਜਾ ਰਿਹਾ ਹੈ।
ਇਸ ਦੇ ਨਾਲ, ਮੋਨਿਕਾ ਕੁਝ ਸਮਾਂ ਪਹਿਲਾਂ ਇੱਕ ਵਾਰ ਫਿਰ ਆਪਣੀ ਲਵ ਲਾਈਫ ਲਈ ਚਰਚਾ ਵਿੱਚ ਆ ਗਈ ਸੀ।
ਦੱਸ ਦੇਈਏ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਮੋਨਿਕਾ ਪਰਦੇ ‘ਤੇ ਵੀ ਨਜ਼ਰ ਆਈ ਅਤੇ ਹੁਣ ਲੈਵਿਸ਼ ਲਾਇਫ ਵੀ ਬਤੀਤ ਕਰ ਰਹੀ ਹੈ।
ਗੈਂਗਸਟਰ ਅਬੂ ਸਲੇਮ ਦੇ ਪਿਆਰ ਵਿੱਚ ਫਸੀ ਮੋਨਿਕਾ ਨੂੰ ਇੱਕ ਜਾਅਲੀ ਪਾਸਪੋਰਟ ਮਾਮਲੇ ਵਿੱਚ ਪੰਜ ਸਾਲ ਜੇਲ੍ਹ ਵਿੱਚ ਗੁਜ਼ਾਰਨੇ ਪਏ। 2007 ਵਿਚ, ਜਦੋਂ ਮੋਨਿਕਾ ਸਲਾਖਾਂ ਪਿੱਛੇ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਬਾਹਰ ਆਈ ਤਾਂ ਉਸ ਨੂੰ ਕੈਮਰੇ 'ਤੇ ਕੈਦ ਕਰਨ ਲਈ ਬਹੁਤ ਸਾਰੀ ਭੀੜ ਇਕੱਠੀ ਹੋਈ।
ਮੋਨਿਕਾ ਨੇ ਦੱਸਿਆ ਸੀ ਕਿ ਉਹ ਦੁਬਈ ਦੇ ਇੱਕ ਸ਼ੋਅ ਵਿੱਚ ਪ੍ਰਦਰਸ਼ਨ ਕਰਨ ਲਈ ਗਈ ਸੀ ਜਿੱਥੇ ਅਬੂ ਨਾਲ ਜਾਣ ਪਛਾਣ ਹੋ ਗਈ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਅੰਡਰਵਰਲਡ ਨਾਲ ਸਬੰਧਤ ਹੈ।
ਮੋਨਿਕਾ ਬੇਦੀ ਅੰਡਰਵਰਲਡ ਡੌਨ ਅਬੂ ਸਲੇਮ ਨਾਲ ਆਪਣੇ ਰਿਸ਼ਤੇ ਕਾਰਨ ਵਿਵਾਦਾਂ 'ਚ ਰਹੀ ਹੈ। ਅਬੂ ਸਲੇਮ ਨੇ ਦਾਅਵਾ ਕੀਤਾ ਕਿ ਉਸ ਦਾ ਵਿਆਹ ਮੋਨਿਕਾ ਨਾਲ ਹੋਇਆ ਸੀ, ਹਾਲਾਂਕਿ ਮੋਨਿਕਾ ਨੇ ਇਸ ਤੋਂ ਇਨਕਾਰ ਕੀਤਾ ਸੀ।
ਆਪਣੇ ਕੈਰੀਅਰ ਦੇ ਦੌਰਾਨ, ਫਿਲਮਾਂ ਤੇ ਅਦਾਕਾਰੀ ਤੋਂ ਜ਼ਿਆਦਾ ਉਹ ਆਪਣੀ ਨਿੱਜੀ ਜ਼ਿੰਦਗੀ ਲਈ ਸੁਰਖੀਆਂ ਵਿੱਚ ਰਹੀ।
ਅਦਾਕਾਰਾ ਮੋਨਿਕਾ ਬੇਦੀ ਅੱਜ 46 ਸਾਲਾਂ ਦੀ ਹੋ ਗਈ ਹੈ। ਮੋਨਿਕਾ ਬੇਦੀ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਜਨਮ ਦਿਨ ਦੀਆਂ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ ਸੋਸ਼ਲ ਮੀਡੀਆ ਰਾਹੀਂ ਭੇਜ ਰਹੇ ਹਨ। ਮੋਨਿਕਾ ਦੀ ਜ਼ਿੰਦਗੀ ਨਾਲ ਕਈ ਵਿਵਾਦਾਂ ਜੋੜੇ ਹਨ, ਪਰ ਲੋਕ ਅਜੇ ਵੀ ਉਸ ਦੀ ਖੂਬਸੂਰਤੀ ਲਈ ਪਾਗਲ ਹਨ।
- - - - - - - - - Advertisement - - - - - - - - -