ਬੈਰਾਗਮਈ ਪਲਾਂ ਨੂੰ ਯਾਦ ਕਰਵਾਉਂਦਾ ਅਲੌਕਿਕ ਦਸਮੇਸ਼ ਪੈਦਲ ਮਾਰਚ ਦੀਆਂ ਕੁਝ ਖੂਬਸੂਰਤ ਤਸਵੀਰਾਂ
Download ABP Live App and Watch All Latest Videos
View In Appਇਸ ਮਗਰੋਂ ਇਹ ਨਗਰ ਕੀਰਤਨ ਰਵਾਇਤ ਮੁਤਾਬਕ ਗੁਰੂ ਗੋਬਿੰਦ ਸਿੰਘ ਮਾਰਗ ਦੇ ਗੁਰ ਧਾਮਾਂ ਤੋਂ ਹੁੰਦਾ ਹੋਇਆ ਲੁਧਿਆਣਾ ਜਿਲ੍ਹੇ ਦੇ ਗੁਰਦਵਾਰਾ ਮਹਿੰਦੀਆਣਾ ਸਾਹਿਬ ਵਿਖੇ ਸਮਾਪਤ ਹੁੰਦਾ ਹੈ।
ਇੱਥੋਂ ਚੱਲ ਕੇ ਇਹ ਨਗਰ ਕੀਰਤਨ ਗੁਰਦਵਾਰਾ ਪਰਿਵਾਰ ਵਿਛੋੜਾ ਸਾਹਿਬ ਪਹੁੰਚਦਾ ਹੈ, ਜਿੱਥੇ ਸਰਸਾ ਨਦੀ ਦੇ ਕੰਢੇ ਗੁਰੂ ਸਾਹਿਬ ਦਾ ਪਰਿਵਾਰ ਇੱਕ ਦੂਸਰੇ ਤੋਂ ਸਦੀਵੀ ਵਿਛੋੜੇ ਲਈ ਵਿਛੜ ਗਿਆ।
ਅੰਮ੍ਰਿਤ ਵੇਲੇ ਕਿਲ੍ਹਾ ਅਨੰਦਗੜ੍ਹ ਸਾਹਿਬ ਵਿੱਖੇ ਅਖੰਡ-ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ। ਜਿਸ ਉਪਰੰਤ ਪੰਜਾ ਪਿਆਰਿਆਂ ਦੀ ਅਗਵਾਈ ‘ਚ ਸ਼ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਦੀ ਸ਼ੁਰੂਆਤ ਹੁੰਦੀ ਹੈ।
ਉਸੇ ਯਾਦ ਨੂੰ ਤਾਜ਼ਾ ਕਰਦਿਆਂ ਹਰ ਸਾਲ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਹਾਥੀ-ਘੋੜਿਆਂ ਨਾਲ ਵਿਸ਼ਾਲ ਦਸਮੇਸ਼ ਮਾਰਚ ਸਜਾਇਆ ਜਾਂਦਾ ਹੈ।
6-7 ਪੋਹ ਦੀ ਦਰਮਿਆਨੀ ਰਾਤ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡਿਆ ਇੱਥੋਂ ਹੀ ਅੱਗੇ ਜਾ ਕੇ ਗੁਰੂ ਸਾਹਿਬ ਦਾ ਪਰਿਵਾਰ ਕਈ ਭਾਗਾਂ ਵਿੱਚ ਵੰਡ ਗਿਆ।
- - - - - - - - - Advertisement - - - - - - - - -