ਦੁਬਈ ਦੇ ਸ਼ਾਸਕ ਦੀ ਪਤਨੀ ਦਾ ਬੌਡੀਗਾਰਡ ਨਾਲ ਅਫੇਅਰ, ਚੁੱਪ ਰਹਿਣ ਲਈ ਦਿੱਤੇ 12 ਕਰੋੜ ਰੁਪਏ
ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਅਕਤੂਮ ਦੀ ਪਤਨੀ ਰਾਜਕੁਮਾਰੀ ਹਯਾ ਦੇ ਆਪਣੇ ਬੌਡੀਗਾਰਡ ਰਸੇਲ ਫਲੋਵਰ ਨਾਲ ਸਬੰਧ ਸਨ।
Download ABP Live App and Watch All Latest Videos
View In Appਮੰਨਿਆ ਜਾ ਰਿਹਾ ਕਿ ਰਾਜਕੁਮਾਰੀ ਹਯਾ ਦਾ ਬੌਡੀਗਾਰਡ ਨਾਲ ਦੋ ਸਾਲ ਅਫੇਅਰ ਚੱਲਿਆ ਤੇ ਉਸ ਨੇ ਬਾਕੀ ਬੌਡੀਗਾਰਡਸ ਨੂੰ ਵੀ ਆਪਣੇ ਰਿਸ਼ਤੇ ਬਾਰੇ ਚੁੱਪ ਰਹਿਣ ਲਈ ਕਰੋੜਾਂ ਰੁਪਏ ਦਿੱਤੇ ਸਨ। ਹਾਲਾਂਕਿ ਰਾਜਕੁਮਾਰੀ ਹਯਾ ਬੌਡੀਗਾਰਡ ਰਸੇਲ ਨਾਲ ਆਪਣੇ ਅਫੇਅਰ ਦੇ ਕੁਝ ਦਾਅਵਿਆਂ ਦਾ ਖੰਡਨ ਕਰਦੀ ਹੈ।
ਰਾਜਕੁਮਾਰੀ ਹਯਾ ਆਪਣੇ ਬੌਡੀਗਾਰਡ ਨੂੰ ਕਾਫੀ ਮਹਿੰਗੇ ਤੋਹਫੇ ਦਿੰਦੀ ਸੀ ਜਿੰਨ੍ਹਾਂ 'ਚ 12 ਲੱਖ ਦੀ ਇਕ ਘੜੀ ਤੇ 50 ਲੱਖ ਦੀ ਬੰਦੂਕ ਵੀ ਸ਼ਾਮਲ ਸੀ। ਰਾਜਕੁਮਾਰੀ ਹਯਾ ਦੁਬਈ ਦੇ ਹੁਕਮਰਾਨ ਸ਼ੇਖ ਮੁਹੰਮਦ ਬਿਨ ਰਾਸ਼ਿਦ ਦੀ ਛੇਵੀਂ ਤੇ ਸਭ ਤੋਂ ਘੱਟ ਉਮਰ ਦੀ ਪਤਨੀ ਸੀ।
ਰਾਜਕੁਮਾਰੀ ਹਯਾ ਇਸ ਵੇਲੇ ਬਰਤਾਨੀਆ 'ਚ ਰਹਿ ਰਹੀ ਹੈ। ਉਸ ਨੇ ਬੱਚਿਆਂ ਦੀ ਕਸਟਡੀ ਲਈ ਬਰਤਾਨੀਆ ਅਦਾਲਤ 'ਚ ਮੁਕੱਦਮਾ ਦਾਇਰ ਕੀਤਾ ਸੀ ਤੇ ਫੈਸਲਾ ਉਸ ਦੇ ਹੱਕ 'ਚ ਆਇਆ ਹੈ।
ਹਯਾ ਦੇ ਬੌਡੀਗਾਰਡ ਦਾ ਪਹਿਲਾਂ ਹੀ ਵਿਆਹ ਹੋਇਆ ਸੀ ਪਰ ਰਾਜਕੁਮਾਰੀ ਨਾਲ ਸਬੰਧਾਂ ਦੇ ਚੱਲਦਿਆਂ ਉਸ ਦਾ ਵਿਆਹ ਟੁੱਟ ਗਿਆ।
ਰਾਜਰੁਮਾਰੀ ਹਯਾ 46 ਸਾਲ ਦੀ ਹੈ ਜਦਕਿ ਬੌਡੀਗਾਰਡ ਰਸੇਲ ਫੋਵਰ ਦੀ ਉਮਰ 37 ਸਾਲ ਹੈ। ਸ਼ੇਖ ਮੁਹੰਮਦ ਬਿਨ ਰਾਸ਼ਿਦ ਨੇ ਹਯਾ ਨੂੰ ਬਗੈਰ ਦੱਸੇ ਹੀ ਫਰਵਰੀ 2019 'ਚ ਉਸ ਨੂੰ ਤਲਾਕ ਦੇ ਦਿੱਤਾ ਸੀ।
ਰਾਜਕੁਮਾਰੀ ਨੇ ਬੌਡੀਗਾਰਡ ਨੂੰ ਆਪਣਾ ਰਿਸ਼ਤਾ ਲੁਕਾਈ ਰੱਖਣ ਲਈ 12 ਕਰੋੜ ਰੁਪਏ ਦਿੱਤੇ ਸਨ। ਬਰਤਾਨੀਆਂ ਦੀ ਅਦਾਲਤ 'ਚ ਚੱਲੀ ਸੁਣਵਾਈ ਦੇ ਆਧਾਰ 'ਤੇ ਡੇਲੀ ਮੇਲ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ।
- - - - - - - - - Advertisement - - - - - - - - -