Egypt Pyramid Photoshoot: ਮਾਡਲ ਨੇ ਮਿਸਰ ਦੇ ਪੁਰਾਣੇ ਕੱਪੜੇ ਪਾ ਪਿਰਾਮਿਡ ਸਾਹਮਣੇ ਗਲੈਮਰਸ ਫੋਟੋ, ਮਚਿਆ ਹੰਗਾਮਾ
ਮਿਸਰ ਦੀ ਫੈਸ਼ਨ ਮਾਡਲ ਸਲਮਾ ਅਲ-ਸ਼ਿਮੀ ਦਾ ਇੰਸਟਾਗ੍ਰਾਮ ਅਕਸਰ ਹੌਟ ਅਤੇ ਸੈਕਸੀ ਤਸਵੀਰਾਂ ਨਾਲ ਭਰਿਆ ਰਹਿੰਦਾ ਹੈ।
Download ABP Live App and Watch All Latest Videos
View In Appਇਹ ਕਿਹਾ ਜਾਂਦਾ ਹੈ ਕਿ ਇੱਥੇ ਰਾਜਾ ਦਾਜੋਸਰ ਲਈ ਪਿਰਾਮਿਡ ਬਣਾਇਆ ਗਿਆ ਸੀ, ਜੋ ਤੀਜੇ ਖ਼ਾਨਦਾਨ ਦਾ ਹਿੱਸਾ ਸੀ। ਇਸ ਰਾਜੇ ਨੇ ਤਕਰੀਬਨ 20 ਸਾਲ ਰਾਜ ਕੀਤਾ। ਅਜਿਹੀ ਸਥਿਤੀ ਵਿਚ ਇਥੇ ਇਨ੍ਹਾਂ ਬੋਲਡ ਤਸਵੀਰਾਂ ਨੂੰ ਲੈ ਕੇ ਹੰਗਾਮਾ ਹੋਣਾ ਲਾਜ਼ਮੀ ਸੀ।
ਮਿਸਰ ਦੇ ਪਿਰਾਮਿਡ ਵਿਸ਼ਵ ਦੇ ਸੱਤ ਅਜੂਬਿਆਂ ਚੋਂ ਇੱਕ ਹੈ। ਉਹ ਪ੍ਰਾਚੀਨ ਵਿਰਾਸਤ ਮੰਨਿਆ ਜਾਂਦਾ ਹੈ। ਉਧਰ ਵਿਸ਼ਵ ਦੇ ਨਾਲ ਮਿਸਰ ਵਿੱਚ ਦੇ ਲੋਕਾਂ ਦੀਆਂ ਭਾਵਨਾਵਾਂ ਪਿਰਾਮਿਡ ਨਾਲ ਜੁੜਿਆਂ ਹਨ। ਜਿੱਥੇ ਇਹ ਫੋਟੋਸ਼ੂਟ ਕੀਤਾ ਗਿਆ ਹੈ ਉਹ ਸਕੱਕਰਾ ਦਾ ਵਿਸ਼ਾਲ ਕਬਰਸਤਾਨ ਹੈ, ਜਿਸਦਾ ਇਤਿਹਾਸ ਲਗਪਗ 3 ਹਜ਼ਾਰ ਸਾਲ ਪੁਰਾਣਾ ਦੱਸਿਆ ਜਾਂਦਾ ਹੈ।
ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿ ਜੇ ਉਨ੍ਹਾਂ ਨੂੰ ਇਹ ਤਸਵੀਰਾਂ ਇਥੇ ਲੈਣ ਦੀ ਇਜਾਜ਼ਤ ਮਿਲੀ ਤਾਂ ਕਿਵੇਂ ਮਿਲੀ? ਪੁਲਿਸ ਵੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਇਸ 'ਚ ਕਿਸੇ ਅਧਿਕਾਰੀ ਦੀ ਮਿਲੀਭੁਗਤ ਹੋਣ ਦੀ ਸੰਭਾਵਨਾ ਹੈ।
ਅਜਿਹੀ ਸਥਿਤੀ ਵਿਚ ਇੱਥੇ ਬਗੈਰ ਇਜਾਜ਼ਤ ਤੋਂ ਫੋਟੋਸ਼ੂਟ ਕਰਕੇ ਸਰਕਾਰ ਵੀ ਸਕਤੇ 'ਚ ਹੈ ਅਤੇ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ। ਇਹੀ ਕਾਰਨ ਹੈ ਕਿ ਫੋਟੋਗ੍ਰਾਫਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਉਸਨੇ ਅਗਲੀ ਕਾਰਵਾਈ ਕੀਤੀ ਜਾਏਗੀ।
ਇਨ੍ਹਾਂ ਤਸਵੀਰਾਂ ਵਿਚ ਸਲਮਾ ਅਲ-ਸ਼ੀਮੀ ਮਿਸਰ ਦੇ ਪ੍ਰਾਚੀਨ ਪਹਿਰਾਵੇ ਵਿਚ ਨਜ਼ਰ ਆ ਰਹੀ ਹੈ। ਪਰ ਜਿਸ ਥਾਂ ਇਹ ਫੋਟੋਸ਼ੂਟ ਹੋਇਆ, ਉਸ ਨੂੰ ਵਰਲਡ ਹੈਰੀਟੇਜ ਦਾ ਦਰਜਾ ਦਿੱਤਾ ਗਿਆ ਹੈ।
ਫੋਟੋਆਂ ਸਾਹਮਣੇ ਆਈਆਂ, ਤਾਂ ਵਿਵਾਦ ਵਧਿਆ ਅਤੇ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਪਈ। ਇਨ੍ਹਾਂ ਫੋਟੋਆਂ ਨੂੰ ਕੈਮਰੇ 'ਤੇ ਕੈਦ ਕਰਨ ਵਾਲੇ ਫੋਟੋਗ੍ਰਾਫਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਇਸ ਦੇ ਨਾਲ ਹੀ ਮਾਡਲ ਸਲਮਾ ਅਲ-ਸ਼ੀਮੀ ਦੇ ਗ੍ਰਿਫ਼ਤਾਰ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਸੀ, ਪਰ ਇਹ ਸਭ ਬੇਬੁਨਿਆਦ ਸਾਬਤ ਹੋਏ।
ਮਿਸਰ ਦੀ ਫੈਸ਼ਨ ਮਾਡਲ ਸਲਮਾ ਅਲ-ਸ਼ਿਮੀ ਦਾ ਇੰਸਟਾਗ੍ਰਾਮ ਅਕਸਰ ਹੌਟ ਅਤੇ ਸੈਕਸੀ ਤਸਵੀਰਾਂ ਨਾਲ ਭਰਿਆ ਰਹਿੰਦਾ ਹੈ। ਪਰ ਇਸ ਵਾਰ ਉਸ ਨੇ ਜੋ ਫੋਟੋਸ਼ੂਟ ਬਣਾਇਆ ਹੈ ਉਸ ਨੇ ਹੰਗਾਮਾ ਮਚਾ ਦਿੱਤਾ ਹੈ। ਇਹ ਫੋਟੋਸ਼ੂਟ ਹਜ਼ਾਰਾਂ ਸਾਲ ਪਹਿਲਾਂ ਇਸ ਸਭਿਅਤਾ ਦਾ ਪਹਿਰਾਵਾ ਪਾ ਕੇ ਮਿਸਰ ਦੇ ਪਿਰਾਮਿਡ ਦੇ ਸਾਹਮਣੇ ਕਰਵਾਇਆ ਗਿਆ।
- - - - - - - - - Advertisement - - - - - - - - -