YouTubers That Mysteriously Disappeared: 10 ਯੂਟਿਊਬਰ ਜੋ ਵੀਡੀਓ ਬਣਾਉਂਦੇ-ਬਣਾਉਂਦੇ ਹੀ ਭੇਦ ਭਰੀ ਹਾਲਤ 'ਚ ਹੋਏ ਗਾਇਬ, ਅੱਜ ਤੱਕ ਨਹੀਂ ਲੱਗਿਆ ਪਤਾ
ਸਪਾਈ ਕਿਟਨ ਟੀਵੀ (Spy Kitten TV): ਦਾਸ਼ਾ ਨਾਮ ਦੀ ਇਹ ਯੂਟਿਊਬਰ ਸਪਾਈ ਕਿਟਨ ਟੀਵੀ ਨਾਮ ਦਾ ਯੂਟਿਊਬ ਚੈਨਲ ਚਲਾਉਂਦੀ ਸੀ। ਉਸ ਨੇ ਆਪਣੇ ਚੈਨਲ 'ਤੇ ਕਈ ਵਾਰ ਇਲੂਮਿਨਾਟੀ ਤੇ ਇਸ ਨਾਲ ਜੁੜੇ ਸੈਲੇਬਸ ਦਾ ਪਰਦਾਫਾਸ਼ ਕੀਤਾ ਸੀ, ਉਸ ਤੋਂ ਥੋੜੇ ਸਮੇਂ ਬਾਅਦ ਹੀ ਦਾਸ਼ਾ ਭੇਦ ਭਰੀ ਹਾਲਤ 'ਚ ਗਾਇਬ ਹੋ ਗਈ ਸੀ। ਕਿਹਾ ਜਾਂਦਾ ਹੈ ਕਿ ਉਸ ਦੇ ਭੇਦ ਭਰੀ ਹਾਲਤ 'ਚ ਗਾਇਬ ਹੋਣ 'ਚ ਕਿਤੇ ਨਾ ਕਿਤੇ ਇਲੂਮਿਨਾਟੀ ਦਾ ਹੱਥ ਹੈ।
Download ABP Live App and Watch All Latest Videos
View In Appਮੈਕਐਡਵੈਂਚਰਜ਼ (MacADVenture): ਇਸ ਯੂਟਿਊਬ ਚੈਨਲ ਨੂੰ ਪਿਓ ਪੁੱਤਰ ਚਲਾਉਂਦੇ ਸੀ। ਇਹ ਜੋੜੀ ਇਕੱਠੇ ਬਾਈਕ 'ਤੇ ਦੂਰ-ਦੂਰ ਸੈਰ ਕਰਨ ਨਿਕਲਦੀ। ਵਲੌਗ ਬਣਾਉਂਦੀ ਤੇ ਆਪਣੇ ਵਿਊਰਜ਼ ਨੂੰ ਤਾਜ਼ਾ ਕੰਟੈਂਟ ਦਿੰਦੀ ਸੀ। ਇੱਕ ਦਿਨ ਇਸੇ ਚੱਕਰ 'ਚ ਇਹ ਅਜਿਹੀ ਜਗ੍ਹਾ 'ਤੇ ਚਲੇ ਗਏ, ਜਿੱਥੇ ਜਾਣ 'ਤੇ ਸਰਕਾਰ ਨੇ ਪਾਬੰਦੀ ਲਗਾਈ ਹੋਈ ਸੀ। ਉੱਥੇ ਕੁੱਝ ਹਥਿਆਰਬੰਦ ਲੋਕਾਂ ਨੇ ਇਨ੍ਹਾਂ ਨੂੰ ਦਬੋਚ ਲਿਆ। ਉਸ ਤੋਂ ਬਾਅਦ ਦੋਵੇਂ ਪਿਓ ਪੁੱਤਰ ਦਾ ਕੋਈ ਸੁਰਾਗ ਨਹੀਂ ਮਿਿਲਿਆ।
ਪੈਰਾਨੋਰਮਲਾਨਾ (Paranormalana): ਇੰਟਰਨੈੱਟ ਨੂੰ ਜੇ ਸਹੀ ਢੰਗ ਨਾਲ ਇਸਤੇਮਾਲ ਨਾ ਕੀਤਾ ਜਾਵੇ ਤਾਂ ਇਹ ਕਿੰਨਾ ਖਤਰਨਾਕ ਹੋ ਸਕਦਾ ਹੈ। ਇਹ ਐਲੇਨਾ ਜੀ ਨਾਮ ਦੀ ਇਸ ਯੂਟਿਊਬਰ ਦੀ ਕਹਾਣੀ ਸੁਣ ਕੇ ਪਤਾ ਲੱਗਦਾ ਹੈ। ਇਹ ਲੜਕੀ ਪੈਨੋਰਮਲਾਨਾ ਨਾਮ ਦਾ ਯੂਟਿਊਬ ਚੈਨਲ ਚਲਾਉਂਦੀ ਸੀ। ਇਹ ਆਪਣੇ ਚੈਨਲ 'ਤੇ ਕਰਾਈਮ ਸਟੋਰੀਆਂ ਤੇ ਭੂਤਾਂ ਦੀ ਸੱਚੀਆਂ ਕਹਾਣੀਆਂ ਦੱਸਦੀ ਸੀ ਅਤੇ ਇਸ ਦੀ ਕਾਫੀ ਵਧੀਆ ਫੈਨ ਫਾਲੋਇੰਗ ਸੀ। ਪਰ ਅਚਾਨਕ 2015 'ਚ ਇਸ ਲੜਕੀ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਹੋ ਗਏ ਅਤੇ ਪੂਰੀ ਦੁਨੀਆ 'ਚ ਦਹਿਸ਼ਤ ਛਾ ਗਈ ਕਿ ਅਚਾਨਕ ਅਜਿਹਾ ਕੀ ਹੋ ਗਿਆ। ਕਿਹਾ ਜਾਂਦਾ ਹੈ ਕਿ ਕੁੱਝ ਅਦ੍ਰਿਸ਼ ਸ਼ਕਤੀਆਂ ਨੇ ਉਸ ਦੀ ਜਾਨ ਲੈ ਲਈ, ਪਰ ਕਈ ਲੋਕ ਇਹ ਵੀ ਕਹਿੰਦੇ ਹਨ ਕਿ ਉਸ ਨੂੰ ਉਨ੍ਹਾਂ ਨੇ ਦੇਖਿਆ ਹੈ।
ਸਨੇਕਬਿਟਮਗੀ (snakebitmgee): ਇਹ ਯੂਟਿਊਬ ਚੈਨਲ ਕੈਨੀ ਵਿਚ ਨਾਮ ਦੇ ਸ਼ਖਸ ਦਾ ਸੀ, ਜੋ ਕਿ ਅਮਰੀਕਾ ਦੇ ਲਾਸ ਵੇਗਾਸ ਦਾ ਰਹਿਣ ਵਾਲਾ ਸੀ ਉਸ ਨੂੰ ਪਹਾੜਾਂ 'ਤੇ ਘੁੰਮਣ ਦਾ ਬਹੁਤ ਸ਼ੌਕ ਸੀ। ਉਹ ਨੇਵਾਦਾ ਮਾਰੂਥਲ ਦੀ ਸੈਰ 'ਤੇ ਜਾਂਦਾ ਹੁੰਦਾ ਸੀ। ਉਸ ਦਾ ਕੈਮਰਾ ਵੀ ਅਕਸਰ ਉਸ ਦੇ ਨਾਲ ਹੀ ਹੁੰਦਾ ਸੀ, ਜਿਸ ਵਿੱਚ ਉਹ ਆਪਣੇ ਸਫਰ ਨੂੰ ਕੈਦ ਕਰਦਾ ਸੀ। ਇਹ ਸ਼ਖਸ ਇੱਕ ਅਜੀਬ ਜਿਹੀ ਇੰਗਲਿਸ਼ ਦੇ ਐਮ ਲੈਟਰ ਦੇ ਆਕਾਰ ਵਾਲੀ ਗੁਫਾ ਕੋਲ ਗਿਆ, ਉਹ ਜਦੋਂ ਗੁਫਾ ਦੇ ਅੰਦਰ ਗਿਆ ਤਾਂ ਉਥੋਂ ਕਦੇ ਵੀ ਬਾਹਰ ਨਹੀਂ ਆ ਸਕਿਆ। ਉਸ ਦੇ ਗੁਫਾ ਦੇ ਅੰਦਰ ਜਾਣ ਤੋਂ ਬਾਅਦ ਗੁਫਾ ਦੇ ਅੱਗੇ ਵੱਡਾ ਪੱਥਰ ਲੱਗਿਆ ਦਿਖਾਈ ਦਿੱਤਾ। ਇਸ ਘਟਨਾ ਤੋਂ ਪੂਰੀ ਦੁਨੀਆ ਡਰ ਗਈ ਸੀ।
ਰੈਡਕੀਮੋਨ (RedKeyMon): ਕਿਸੇ ਨੂੰ ਨਹੀਂ ਪਤਾ ਕਿ ਇਸ ਯੂਟਿਊਬ ਚੈਨਲ ਨੂੰ ਚਲਾਉਣ ਵਾਲਾ ਸ਼ਖਸ ਦਿਖਦਾ ਕਿਹੋ ਜਿਹਾ ਸੀ। ਇਸ ਦਾ ਗੇਮਿੰਗ ਨਾਲ ਸਬੰਧਤ ਯੂਟਿਊਬ ਚੈਨਲ ਸੀ। ਜਿਸ 'ਤੇ ਇਸ ਦੀ ਕਾਫੀ ਵਧੀਆ ਫੈਨ ਫਾਲੋਇੰਗ ਸੀ। ਪਰ 2015 'ਚ ਅਚਾਨਕ ਉਸ ਦੀਆਂ ਵੀਡੀਓ ਅਪਲੋਡ ਹੋਣੀਆਂ ਬੰਦ ਹੋ ਗਈਆਂ।
ਮਰੀਨਾ ਜੋਇਸ (Marina Joyce): ਇਹ ਲੜਕੀ ਯੂਟਿਊਬਰ ਸੀ, ਜਿਸ ਦਾ ਇਸ ਦੇ ਖੁਦ ਦੇ ਨਾਮ (ਮਰੀਨਾ ਜੋਇਸ) 'ਤੇ ਹੀ ਚੈਨਲ ਸੀ। ਇਹ ਲੜਕੀ ਦੇ ਵਧੀਆ ਸਬਸਕ੍ਰਾਈਬਰਜ਼ ਸੀ, ਪਰ ਅਚਾਨਕ ਲੋਕਾਂ ਨੇ ਇਸ ਦੇ ਵੀਡੀਓਜ਼ 'ਚ ਇਸ ਦੀ ਬਾਂਹ 'ਤੇ ਸੱਟਾਂ ਦੇ ਨਿਸ਼ਾਨ ਦੇਖੇ ਤਾਂ ਸਭ ਨੂੰ ਸ਼ੱਕ ਹੋਇਆ ਕਿ ਆਖਰ ਉਸ ਦੇ ਨਾਲ ਕੀ ਹੋ ਰਿਹਾ ਹੈ। ਇੱਕ ਵਾਰ ਮਰੀਨਾ 10 ਦਿਨਾਂ ਲਈ ਗਾਇਬ ਹੋ ਗਈ। ਇਸ ਤੋਂ ਬਾਅਦ ਉਹ ਵਾਪਸ ਆਈ ਅਤੇ ਫਿਰ ਗਾਇਬ ਹੋ ਗਈ। ਫਿਰ ਉਸ ਦਾ ਕੁੱਝ ਪਤਾ ਨਹੀਂ ਲੱਗਿਆ।
ਮੈਜਿਕ ਆਫ ਰਾਹਤ (Magic of Rahat): ਰਾਹਤ ਹੁਸੈਨ ਨਾਮ ਦਾ ਇਹ ਯੂਟਿਊਬਰ, ਜੋ ਕਿ ਕਾਫੀ ਮਸ਼ਹੂਰ ਸੀ, ਨੇ ਕਈ ਅਜਿਹੇ ਵੀਡੀਓਜ਼ ਬਣਾਏ ਸੀ, ਜਿਸ ਵਿੱਚ ਇਹ ਲੋਕਾਂ ਦੀ ਮਦਦ ਕਰਦਾ ਨਜ਼ਰ ਆਉਂਦਾ ਸੀ। ਕਈ ਵਾਰ ਇਹ ਲੋਕਾਂ ਨਾਲ ਪਰੈਂਕ ਵੀ ਕਰਦਾ ਸੀ। ਉਸ ਦਾ ਆਖਰੀ ਵੀਡੀਓ 2020 'ਚ ਇਸ ਦਾ ਕਿਸੇ ਦੂਜੇ ਯੂਟਿਊਬਰ ਨਾਲ ਵਿਵਾਦ ਵੀ ਹੋਇਆ ਸੀ। ਇਸ ਤੋਂ ਬਾਅਦ ਉਹ ਕਾਫੀ ਸਮੇਂ ਲਈ ਗਾਇਬ ਹੋ ਗਿਆ ਸੀ ਪਰ ਫਿਰ ਵਾਪਸ ਵੀ ਆ ਗਿਆ ਸੀ।
ਐਪੀਐਸ ਰਸ਼ੀਆ (FPS Russia): ਇਹ ਆਦਮੀ ਰੂਸ ਯਾਨਿ ਰਸ਼ੀਆ ਦਾ ਨਹੀਂ ਬਲਕਿ ਅਮਰੀਕਾ ਦਾ ਹੀ ਰਹਿਣ ਵਾਲਾ ਹੈ। ਇਸ ਨੇ ਆਪਣੇ ਯੂਟਿਊਬ ਚੈਨਲ ਦਾ ਨਾਮ ਇਹ ਰੱਖਿਆ ਹੋਇਆ ਹੈ। ਕਾਇਲ ਲਾਮਾਰ ਮਾਇਰ ਨਾਮ ਦਾ ਇਹ ਸ਼ਖਸ ਡਿਮੀਟਰੀ ਪੋਟਾਪੌਫ (ਰੂਸੀ ਨਾਮ) ਦੇ ਨਾਮ ਤੋਂ ਵੀਡੀਓਜ਼ ਬਣਾਉਂਦਾ ਸੀ। ਅਚਾਨਕ ਇਸ ਦੀ ਵੀਡੀਓਜ਼ 2016 'ਚ ਆਉਣੀਆਂ ਬੰਦ ਹੋ ਗਈਆਂ। ਕਿਹਾ ਜਾਂਦਾ ਹੈ ਕਿ ਇਸ ਦੇ ਕੋਲੋਂ ਭਾਰੀ ਮਾਤਰਾ 'ਚ ਹਥਿਆਰ ਤੇ ਵਿਸਫੋਟਕ ਪਦਾਰਥ ਮਿਲੇ ਸੀ, ਜਿਸ ਦੇ ਚਲਦਿਆਂ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਸੀ।
ਏਟਿਕਾ (Etika): ਡੇਸਮੰਡ ਡੈਨੀਅਲ ਅਮੋਫਾਹ ਨਾਮ ਦਾ ਇਹ ਸ਼ਖਸ ਏਟਿਕਾ ਨਾਮ ਦਾ ਯੂਟਿਊਬ ਚੈਨਲ ਚਲਾਉਂਦਾ ਸੀ। ਪਰ 2019 'ਚ ਇਸ ਦੀ ਗੁੰਮਸ਼ੁਦਗੀ ਨੇ ਇਸ ਦੇ ਫੈਨਜ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਰਿਪੋਰਟਾਂ ਮੁਤਾਬਕ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ। ਉਸ ਦੀ ਮਾਨਸਿਕ ਹਾਲਤ ਵੀ ਕੁੱਝ ਠੀਕ ਨਹੀਂ ਸੀ। ਜੂਨ 2019 'ਚ ਇਹ ਸੋਸ਼ਲ ਮੀਡੀਆ ਤੋਂ ਗਾਇਬ ਹੋ ਗਿਆ ਸੀ, ਉਸ ਤੋਂ ਬਾਅਦ ਇਸ ਦਾ ਕੁੱਝ ਵੀ ਪਤਾ ਨਹੀਂ ਲੱਗਿਆ ਸੀ। ਇਹ ਕਿਹਾ ਜਾਂਦਾ ਹੈ ਕਿ ਇਸ ਨੇ ਖੁਦਕੁਸ਼ੀ ਕਰ ਲਈ ਸੀ।
ਗੈਬੀ ਪੇਟੀਟੋ (Gabby Petito): 22 ਸਾਲਾ ਯੂਟਿਊਬਰ ਨਿਊਯਾਰਕ ਦੀ ਰਹਿਣ ਵਾਲੀ ਸੀ। ਜੋ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਵੀ ਸੀ। ਉਹ ਆਪਣੀ ਵੈਨ 'ਤੇ ਘੁੰਮਦੀ ਸੀ ਅਤੇ ਵਲੌਗ ਵੀ ਬਣਾਉਂਦੀ ਰਹਿੰਦੀ ਸੀ। ਇਸ ਦੇ ਨਾਲ ਅਕਸਰ ਇਸ ਦਾ ਮੰਗੇਤਰ ਵੀ ਹੁੰਦਾ ਸੀ। ਇਹ ਦੋਵੇਂ ਇਕੱਲੇ ਹੀ ਸਾਰੇ ਕਿਤੇ ਘੁੰਮਦੇ ਸੀ। ਪਰ ਇੱਕ ਦਿਨ ਗੈਬੀ ਦੀ ਲਾਸ਼ ਪੁਲਿਸ ਨੂੰ ਬਰਾਮਦ ਹੋਈ ਅਤੇ ਉਸ ਦੇ ਕਤਲ ਦੇ ਇਲਜ਼ਾਮ 'ਚ ਪੁਲਿਸ ਨੇ ਉਸ ਦੇ ਮੰਗੇਤਰ ਬਰਾਇਨ ਨੂੰ ਗ੍ਰਿਫਤਾਰ ਕੀਤਾ। ਬਾਅਦ 'ਚ ਸਾਹਮਣੇ ਆਇਆ ਕਿ ਉਸ ਦਾ ਮੰਗੇਤਰ ਉਸ 'ਤੇ ਤਸ਼ੱਦਦ ਢਾਹੁੰਦਾ ਸੀ।