ਆਮਿਰ ਖਾਨ ਦੀ ਧੀ ਇਰਾ ਦੇ ਬੁਆਏਫ੍ਰੈਂਡ ਨੇ ਕਿਹਾ ਜਨਮ ਦਿਨ ਮੁਬਾਰਕ, ਤਸਵੀਰ ਸਾਂਝੀ ਕਰ ਲਿਖਿਆ ਕੁਝ ਅਜਿਹਾ....
ਸੁਪਰਸਟਾਰ ਆਮਿਰ ਖਾਨ ਦੀ ਧੀ ਇਰਾ ਖਾਨ ਦੇ ਬਾਲੀਵੁੱਡ ਡੈਬਿਊ 'ਤੇ ਸਸਪੈਂਸ ਅਜੇ ਵੀ ਬਰਕਰਾਰ ਹੈ। ਫੈਨਜ਼ ਇਰਾ ਦੇ ਫ਼ਿਲਮ ਇੰਡਸਟਰੀ 'ਚ ਆਉਣ 'ਤੇ ਸਵਾਲ ਪੁੱਛਦੇ ਰਹਿੰਦੇ ਹਨ ਪਰ ਇਨ੍ਹਾਂ ਸਭ ਸਵਾਲਾਂ ਤੋਂ ਦੂਰ ਇਰਾ ਖਾਨ ਆਪਣੀ ਨਿੱਜੀ ਲਾਈਫ 'ਚ ਹੀ ਖੁਸ਼ ਹੈ ਤੇ ਬੁਆਏਫਰੈਂਡ ਤੇ ਫਿੱਟਨੈਸ ਕੋਚ ਨੁਪੁਰ ਸ਼ਿਕਾਰੇ ਦੇ ਨਾਲ ਟਾਇਮ ਸਪੈਂਡ ਕਰ ਰਹੀ ਹੈ।
Download ABP Live App and Watch All Latest Videos
View In Appਨੁਪੁਰ ਸ਼ਿਕਾਰੇ ਨੇ ਇਰਾ ਖਾਨ ਦੇ ਬਰਥਡੇਅ 'ਤੇ ਇਕ ਸਪੈਸ਼ਲ ਪੋਸਟ ਲਿਖੀ ਹੈ। ਇਸ 'ਚ ਉਨ੍ਹਾਂ ਦੱਸਿਆ ਕਿ ਇਰਾ ਖਾਨ ਉਨ੍ਹਾਂ ਲਈ ਕਿੰਨੇ ਮਾਇਨੇ ਰੱਖਦੀ ਹੈ।
ਨੁਪੁਰ ਸ਼ਿਕਾਰੇ ਨੇ ਸਪੈਸ਼ਲ ਮੌਕੇ 'ਤੇ ਇਰਾ ਖਾਨ ਦੀ ਅਣਦੇਖੀ ਤਸਵੀਰ ਵੀ ਸ਼ੇਅਰ ਕੀਤੀ ਹੈ। ਇਹ ਤਸਵੀਰ ਇਰਾ ਦੇ ਬਚਪਨ ਦੀ ਹੈ, ਜਿਸ 'ਚ ਉਹ ਬੇਹੱਦ ਕਿਊਟ ਲੱਗ ਰਹੀ ਹੈ।
ਤਸਵੀਰ ਨੂੰ ਸ਼ੇਅਰ ਕਰਦਿਆਂ ਨੁਪੁਰ ਸ਼ਿਕਾਰੇ ਨੇ ਲਿਖਿਆ, ਜਨਮ ਦਿਨ ਮੁਬਾਰਕ, ਮੇਰੇ ਪਿਆਰ, ਮੈਂ ਤਹਾਨੂੰ ਬਹੁਤ ਸਾਰੀਆਂ ਗੱਲਾਂ ਕਹਿਣਾ ਚਾਹੁੰਦਾ ਹਾਂ, ਪਰ ਮੈਂ ਇਹ ਬੇਹੱਦ ਸਾਧਾਰਨ ਸ਼ਬਦਾਂ 'ਚ ਕਹਿੰਦਾ ਹਾਂ...ਆਈ ਲਵ ਯੂ।
ਇਰਾ ਨੇ ਵੀ ਨੁਪੁਰ ਦੀ ਇਸ ਪੋਸਟ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਲਿਖਿਆ, ਸ਼ੁਕਰੀਆ ਬੇਬਸ। ਇਹ ਤਸਵੀਰ ਦੋਵਾਂ ਦੀ ਬੌਂਡਿੰਗ ਬਿਆਨ ਕਰਦੀ ਹੈ। ਦੋਵੇਂ ਇਸ 'ਚ ਬੇਹੱਦ ਪਿਆਰੇ ਲੱਗ ਰਹੇ ਹਨ।
ਨੁਪੁਰ ਸ਼ਿਕਾਰੇ ਆਮਿਰ ਖਾਨ ਦੇ ਨਾਲ ਹੀ ਬਤੌਰ ਕੋਚ ਕੰਮ ਕਰ ਚੁੱਕੇ ਹਨ। ਇੱਥੋਂ ਹੀ ਉਨ੍ਹਾਂ ਦੀ ਮੁਲਾਕਾਤ ਇਰਾ ਨਾਲ ਹੋਈ ਸੀ। ਜਿਸ ਤੋਂ ਬਾਅਦ ਵੈਲੇਂਨਟਾਈਨ ਡੇਅ 'ਤੇ ਦੋਵਾਂ ਨੇ ਰਿਲੇਸ਼ਨਸ਼ਿਪ ਦਾ ਐਲਾਨ ਕੀਤਾ ਸੀ।