ਆਮਿਰ ਖਾਨ ਨੇ ਦੂਜੀ ਪਤਨੀ ਨੂੰ ਵੀ ਦਿੱਤਾ ਤਲਾਕ, ਪਹਿਲੀ ਪਤਨੀ ਨੂੰ ਦੇਣ ਪਏ ਸੀ 50 ਕਰੋੜ ਰੁਪਏ
ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਨੇ ਆਪਣੀ ਦੂਜੀ ਪਤਨੀ ਕਿਰਨ ਰਾਓ ਨੂੰ ਤਲਾਕ ਦੇਣ ਦਾ ਫੈਸਲਾ ਕੀਤਾ ਹੈ। ਪਿਛਲੇ ਦਿਨ, ਜੋੜੇ ਨੇ ਇੱਕ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਆਮਿਰ ਤੇ ਕਿਰਨ ਦਾ ਵਿਆਹ 15 ਸਾਲ ਪਹਿਲਾਂ ਹੋਇਆ ਸੀ। ਉਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡਾ ਵਪਾਰਕ ਸਬੰਧ ਜਾਰੀ ਰਹੇਗਾ। ਇਸ ਤੋਂ ਇਲਾਵਾ, ਅਸੀਂ ਮਿਲ ਕੇ ਬੱਚੇ ਦੀ ਦੇਖਭਾਲ ਵੀ ਕਰਾਂਗੇ। ਆਮਿਰ ਤੇ ਕਿਰਨ ਮਿਲ ਕੇ ਆਪਣੇ ਬੇਟੇ ਨੂੰ ਪਾਲਣਗੇ। ਪਰ ਕੀ ਤੁਹਾਨੂੰ ਪਤਾ ਹੈ ਕਿ ਆਮਿਰ ਖਾਨ ਨੇ ਆਪਣੀ ਪਹਿਲੀ ਪਤਨੀ ਰੀਨਾ ਦੱਤਾ ਨੂੰ ਗੁਜਾਰਾ ਭੱਤਾ ਵਜੋਂ 50 ਕਰੋੜ ਰੁਪਏ ਅਦਾ ਕੀਤੇ ਸਨ। ਆਓ, ਇਸ ਬਾਰੇ ਜਾਣੀਏ...
Download ABP Live App and Watch All Latest Videos
View In Appਮੀਡੀਆ ਰਿਪੋਰਟਾਂ ਅਨੁਸਾਰ ਆਮਿਰ ਖਾਨ ਨੇ ਕਥਿਤ ਰੂਪ 'ਚ ਬਤੌਰ ਐਲੀਮਿਨੀ ਰੀਨਾ ਦੱਤਾ ਨੂੰ 50 ਕਰੋੜ ਰੁਪਏ ਅਦਾ ਕੀਤੇ ਸਨ। ਰੀਨਾ ਨਾਲ ਉਸ ਦਾ 16 ਸਾਲ ਪੁਰਾਣਾ ਰਿਸ਼ਤਾ ਟੁੱਟ ਗਿਆ ਸੀ। ਇਸ ਤੋਂ ਬਾਅਦ ਉਸ ਨੇ ਕਿਰਨ ਰਾਓ ਨਾਲ ਵਿਆਹ ਕਰਵਾ ਲਿਆ।
ਆਮਿਰ ਖਾਨ ਤੇ ਰੀਨਾ ਦੱਤਾ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ ਸੀ, ਪਰ ਦੋਵਾਂ ਦਾ ਰਿਸ਼ਤਾ ਟੁੱਟਣ ਤੋਂ ਬਾਅਦ ਇੰਡਸਟਰੀ ਵਿੱਚ ਚਰਚਾ ਤੇਜ਼ ਹੋ ਗਈ ਸੀ।
ਇਹ ਕਿਹਾ ਜਾਂਦਾ ਹੈ ਕਿ ਕਿਰਨ ਰਾਓ ਆਮਿਰ ਖਾਨ ਤੋਂ 10 ਸਾਲ ਛੋਟੇ ਹਨ, ਜਦੋਂਕਿ ਉਨ੍ਹਾਂ ਦੀ ਪਹਿਲੀ ਪਤਨੀ ਰੀਨਾ ਉਨ੍ਹਾਂ ਦੀ ਹਮ ਉਮਰ ਸੀ।
ਆਮਿਰ ਖਾਨ ਤੇ ਰੀਨਾ ਦੱਤਾ ਤੋਂ ਉਸ ਦੀ ਇੱਕ ਧੀ ਆਇਰਾ ਤੇ ਬੇਟਾ ਜੁਨੈਦ ਵੀ ਹੈ। ਰੀਨਾ ਦੱਤਾ ਤੇ ਕਿਰਨ ਰਾਓ ਅੱਜ ਵੀ ਚੰਗੀਆਂ ਦੋਸਤ ਮੰਨੀਆਂ ਜਾਂਦੀਆਂ ਹਨ।