Akshara Singh Photos: ਭੋਜਪੁਰੀ ਅਦਾਕਾਰ ਅਕਸ਼ਰਾ ਸਿੰਘ ਨੇ ਫਿਰ ਢਾਹਿਆ ਕਹਿਰ, ਸਾਦਗੀ ਭਰੇ ਅੰਦਾਜ਼ ਨੇ ਜਿੱਤਿਆ ਫੈਨਜ਼ ਦਾ ਦਿਲ
Akshara Singh Photos: ਭੋਜਪੁਰੀ ਸਿਨੇਮਾ 'ਚ ਅਕਸ਼ਰਾ ਸਿੰਘ ਨੂੰ ਖੂਬਸੂਰਤ ਅਦਾਕਾਰਾ ਤੇ ਬਿਹਤਰੀਨ ਸਿੰਗਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਅਕਸ਼ਰਾ ਸੋਸ਼ਲ ਮੀਡੀਆ 'ਤੇ ਕਾਫੀ ਛਾਈ ਰਹਿੰਦੀ ਹੈ। ਉਨ੍ਹਾਂ ਦਾ ਲੇਟੈਸਟ ਫੋਟੋਸ਼ੂਟ ਇਨੀਂ ਦਿਨੀਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
Download ABP Live App and Watch All Latest Videos
View In Appਦਰਅਸਲ ਅਕਸ਼ਰਾ ਨੇ ਆਪਣੇ ਸਿੰਪਲ ਲੁੱਕ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਅਦਾਕਾਰਾ ਦੇ ਫੈਨਜ਼ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ।
ਤਸਵੀਰਾਂ 'ਚ ਅਕਸ਼ਰਾ ਵ੍ਹਾਈਟ ਕੁਰਤੀ ਪਹਿਣ ਕੇ ਵੱਖ-ਵੱਖ ਪੋਜ਼ ਦੇ ਰਹੀ ਹੈ। ਉਨ੍ਹਾਂ ਨੇ ਵਾਲਾਂ 'ਚ ਇਕ ਯੈਲੋ ਫੁੱਲ ਵੀ ਲਾਇਆ ਹੋਇਆ ਹੈ।
ਫੈਨਜ਼ ਨੂੰ ਅਕਸ਼ਰਾ ਸਿੰਘ ਦਾ ਇਹ ਸਾਦਗੀ ਭਰਿਆ ਲੁੱਕ ਕਾਫੀ ਪੰਸਦ ਆ ਰਿਹਾ ਹੈ ਤੇ ਉਹ ਤਸਵੀਰਾਂ 'ਤੇ ਕੁਮੈਂਟ ਤੇ ਲਾਈਕਸ ਰਾਹੀਂ ਆਪਣਾ ਖੂਬ ਪਿਆਰ ਲੁੱਟਾ ਰਹੇ ਹਨ।
ਦੂਜੇ ਪਾਸੇ ਇਸ ਤੋਂ ਪਹਿਲਾਂ ਅਕਸ਼ਰਾ ਨੇ ਆਪਣਾ ਬੌਸ ਲੇਡੀ ਲੁੱਕ ਸ਼ੇਅਰ ਕੀਤਾ ਸੀ। ਇਨ੍ਹਾਂ ਤਸਵੀਰਾਂ 'ਚ ਉਹ ਗ੍ਰੀਨ ਕਲਰ ਦੇ ਪੈਂਟ ਸੂਟ 'ਚ ਨਜ਼ਰ ਆ ਰਹੀ ਹੈ।
ਅਕਸ਼ਰਾ ਦੀਆਂ ਇਹ ਕਾਤਲ ਅੱਖਾਂ ਪ੍ਰਸ਼ੰਸਕਾਂ ਨੂੰ ਕਾਫੀ ਪ੍ਰਭਾਵਿਤ ਕਰਦੀਆਂ ਹਨ। ਤਸਵੀਰਾਂ 'ਚ ਅਕਸ਼ਰਾ ਸਿੰਘ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਕ ਸ਼ਾਨਦਾਰ ਅਭਿਨੇਤਰੀ ਹੋਣ ਦੇ ਨਾਲ-ਨਾਲ ਅਕਸ਼ਰਾ ਸਿੰਘ ਇਕ ਵਧੀਆ ਗਾਇਕਾ ਵੀ ਹੈ। ਉਸਨੇ 2010 'ਚ ਰਵੀ ਕਿਸ਼ਨ ਨਾਲ ਐਕਸ਼ਨ ਡਰਾਮਾ ਭੋਜਪੁਰੀ ਫਿਲਮ 'ਸੱਤਿਆਮੇਵ ਜਯਤੇ' 'ਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ।