ਜਦੋਂ ਮਹੇਸ਼ ਭੱਟ ਨੇ ਕੈਟਰੀਨਾ ਕੈਫ ਨੂੰ ਰਾਤੋ-ਰਾਤ ਫਿਲਮ ਤੋਂ ਕੀਤਾ ਸੀ ਬਾਹਰ, ਜਾਣੋ ਕਿੱਸਾ
ਇਸ ਗੱਲ ਤੋਂ ਹਰ ਕੋਈ ਵਾਕਿਫ ਹੈ ਕਿ ਕੈਟਰੀਨਾ ਕੈਫ ਅਤੇ ਆਲੀਆ ਭੱਟ ਇੱਕ-ਦੂਜੇ ਦੀਆਂ ਚੰਗੀਆਂ ਦੋਸਤ ਹਨ। ਹਾਲਾਂਕਿ ਹੁਣ ਦੋਵੇਂ ਇਕੱਠੇ ਘੱਟ ਹੀ ਨਜ਼ਰ ਆਉਂਦੇ ਹਨ ਪਰ ਇਕ ਸਮਾਂ ਸੀ ਜਦੋਂ ਦੋਵੇਂ ਪ੍ਰਸ਼ੰਸਕਾਂ ਨੂੰ ਦੋਸਤਾਨਾ ਗੋਲ ਦਿੰਦੇ ਨਜ਼ਰ ਆਏ ਸਨ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਲੀਆ ਦੇ ਸਭ ਤੋਂ ਚੰਗੇ ਦੋਸਤ ਹੋਣ ਦੇ ਬਾਵਜੂਦ ਉਸ ਦੇ ਪਿਤਾ ਮਹੇਸ਼ ਭੱਟ ਨੇ ਕੈਟਰੀਨਾ ਨੂੰ ਰਾਤੋ-ਰਾਤ ਇੱਕ ਫਿਲਮ ਤੋਂ ਬਾਹਰ ਕਰ ਦਿੱਤਾ ਸੀ।
Download ABP Live App and Watch All Latest Videos
View In Appਅਸਲ ਵਿੱਚ ਇਹ ਕਹਾਣੀ ਉਸ ਦੌਰ ਦੀ ਹੈ। ਜਦੋਂ ਕੈਟਰੀਨਾ ਨੇ ਫਿਲਮ 'ਬੂਮ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਅਮਿਤਾਭ ਬੱਚਨ ਵਰਗੇ ਸਿਤਾਰੇ ਨਜ਼ਰ ਆਏ ਸਨ। ਫਿਲਮ 'ਚ ਕੈਟਰੀਨਾ ਦਾ ਬੇਹੱਦ ਬੋਲਡ ਲੁੱਕ ਦੇਖਣ ਨੂੰ ਮਿਲਿਆ। ਜਿਸ ਤੋਂ ਬਾਅਦ ਮਹੇਸ਼ ਭੱਟ ਨੇ ਉਸ ਨੂੰ 'ਸਾਇਆ' ਲਈ ਕਾਸਟ ਕੀਤਾ।
ਪਰ ਜਦੋਂ 'ਬੂਮ' ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ 'ਚ ਨਾਕਾਮ ਰਹੀ ਅਤੇ ਬੁਰੀ ਤਰ੍ਹਾਂ ਫਲਾਪ ਹੋ ਗਈ ਤਾਂ ਅਭਿਨੇਤਰੀ ਨੂੰ ਇਸ ਦੇ ਲਈ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਗਿਆ। ਇਸ ਸਭ ਤੋਂ ਬਾਅਦ ਮਹੇਸ਼ ਭੱਟ ਨੇ ਰਾਤੋ ਰਾਤ ਕੈਟਰੀਨਾ ਨੂੰ ਆਪਣੀ ਫਿਲਮ ਤੋਂ ਹਟਾ ਦਿੱਤਾ ਅਤੇ ਤਾਰਾ ਸ਼ਰਮਾ ਨੂੰ ਕਾਸਟ ਕਰ ਲਿਆ।
ਕੈਟਰੀਨਾ ਨੂੰ ਇਸ ਗੱਲ ਦਾ ਇੰਨਾ ਬੁਰਾ ਲੱਗਾ ਕਿ ਉਸ ਨੇ ਇਸ ਘਟਨਾ ਤੋਂ ਬਾਅਦ ਕਦੇ ਵੀ ਮਹੇਸ਼ ਭੱਟ ਨਾਲ ਕੰਮ ਨਹੀਂ ਕੀਤਾ। ਫਿਰ ਕੈਟਰੀਨਾ ਦੀ ਕਿਸਮਤ ਬਦਲ ਗਈ ਜਦੋਂ ਉਸਨੇ ਸਾਲ 2005 ਵਿੱਚ ਫਿਲਮ 'ਸਰਕਾਰ' ਕੀਤੀ। ਇਸ ਤੋਂ ਬਾਅਦ ਅਦਾਕਾਰਾ ਨੂੰ ਕਈ ਆਫਰ ਮਿਲੇ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਜਲਦ ਹੀ ਸਲਮਾਨ ਖਾਨ ਨਾਲ ਫਿਲਮ 'ਟਾਈਗਰ 3' 'ਚ ਨਜ਼ਰ ਆਵੇਗੀ। ਜਿਸ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਦਾ ਵਿਆਹ ਅਭਿਨੇਤਾ ਵਿੱਕੀ ਕੌਸ਼ਲ ਨਾਲ ਹੋਇਆ ਹੈ। ਫੈਨਜ਼ ਦੋਵਾਂ ਦੀ ਜੋੜੀ ਨੂੰ ਬਹੁਤ ਪਿਆਰ ਦਿੰਦੇ ਹਨ।