ਐਂਡਰਿਆ ਮੇਜਾ ਬਣੀ ਮਿਸ ਯੂਨੀਵਰਸ, ਭਾਰਤ ਨੇ ਟੌਪ ਪੰਜ 'ਚ ਬਣਾਈ ਥਾਂ
ਮਿਸ ਯੂਨੀਵਰਸ 2020 ਦੇ ਜੇਤੂ ਦਾ ਐਲਾਨ ਕਰ ਦਿੱਤਾ ਗਿਆ ਹੈ।ਮੈਕਸੀਕੋ ਦੀ ਐਂਡਰਿਆ ਮੇਜਾ ਨੇ ਮਿਸ ਯੂਨੀਵਰਸ 2020 ਦਾ ਖਿਤਾਬ ਆਪਣੇ ਨਾਂ ਕੀਤਾ ਹੈ।
Download ABP Live App and Watch All Latest Videos
View In Appਅੰਤਮ ਦੋ ਮੁਕਾਬਲੇਬਾਜ਼ ਬ੍ਰਾਜ਼ੀਲ ਦੀ ਜੂਲੀਆ ਗਾਮਾ ਤੇ ਮਿਸ ਮੈਕਸੀਕੋ ਐਂਡਰਿਆ ਸੀ।
ਉਸ ਨੂੰ ਸਾਬਕਾ ਮਿਸ ਯੂਨੀਵਰਸ ਜੋਜੀਬੀਨੀ ਤੁੰਜੀ ਵੱਲੋਂ ਮਿਸ ਯੂਨੀਵਰਸ ਦਾ ਤਾਜ ਦਿੱਤਾ ਗਿਆ। ਉਸੇ ਸਮੇਂ, 22 ਸਾਲਾਂ ਦੀ ਐਡਲਿਨ ਕੈਸਟਾਲਿਨੋ, ਜੋ ਭਾਰਤ ਤੋਂ ਤਾਜ ਦਾ ਦਾਅਵਾ ਕਰ ਰਹੀ ਸੀ, ਚੋਟੀ ਦੇ ਪੰਜ ਮੁਕਾਬਲੇਬਾਜ਼ਾਂ ਵਿੱਚ ਆਪਣੀ ਜਗ੍ਹਾ ਬਣਾਉਣ ਵਿਚ ਸਫਲ ਰਹੀ।
ਹਾਲਾਂਕਿ ਉਹ ਇਸ ਦੌੜ ਤੋਂ ਬਾਹਰ ਹੋ ਗਈ ਅਤੇ ਐਡਮਾਲੀਨ ਕੈਸਟੇਲਿਨੋ ਦਾ ਮਿਸ ਯੂਨੀਵਰਸ ਦਾ ਤਾਜ ਪ੍ਰਾਪਤ ਕਰਨ ਦਾ ਸੁਪਨਾ ਟੁੱਟ ਗਿਆ।
ਸਮਾਰੋਹ ਦੀ ਸ਼ਾਨਦਾਰ ਸਮਾਪਤੀ ਫਲੋਰੀਡਾ ਦੇ ਸੇਮੀਨੋਲ ਹਾਰਡ ਰਾਕ ਹੋਟਲ ਐਂਡ ਕੈਸੀਨੋ ਵਿੱਚ ਹੋਈ। ਪ੍ਰੋਗਰਾਮ ਦੀ ਮੇਜ਼ਬਾਨੀ ਅਦਾਕਾਰ ਮਾਰੀਓ ਲੋਪੇਜ਼ ਤੇ ਸਾਬਕਾ ਯੂਨੀਵਰਸ ਓਲੀਵੀਆ ਕਲਪੋ ਨੇ ਕੀਤੀ।
ਮੁਕਾਬਲੇ ਦੇ ਆਖਰੀ ਗੇੜ ਵਿੱਚ, ਐਂਡਰੀਆ ਨੂੰ ਪੁੱਛਿਆ ਗਿਆ ਕਿ ਜੇ ਤੁਸੀਂ ਦੇਸ਼ ਦੇ ਨੇਤਾ ਹੁੰਦੇ ਤਾਂ ਤੁਸੀਂ ਕੋਰੋਨਾਵਾਇਰਸ ਮਹਾਮਾਰੀ ਨਾਲ ਕਿਵੇਂ ਨਜਿੱਠਦੇ।
ਇਸ ਦੇ ਜਵਾਬ ਵਿੱਚ ਐਂਡਰੀਆ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਅਜਿਹੀ ਮੁਸ਼ਕਲ ਸਥਿਤੀ ਨੂੰ ਸੰਭਾਲਣ ਦਾ ਕੋਈ ਢੁਕਵਾਂ ਤਰੀਕਾ ਨਹੀਂ ਹੈ। ਹਾਲਾਂਕਿ, ਸਥਿਤੀ ਨੂੰ ਵਿਗੜਨ ਤੋਂ ਪਹਿਲਾਂ ਮੈਂ ਲੌਕਡਾਊਨ ਲਾ ਦਿੱਤਾ ਹੁੰਦਾ ਤਾਂ ਲੋਕਾਂ ਦੀ ਜ਼ਿੰਦਗੀ ਬਰਬਾਦ ਨਾ ਹੁੰਦੀ।