Ankita Lokhande Pics: ਅੰਕਿਤਾ ਲੋਖੰਡੇ ਨੇ ਆਪਣੇ ਗਰਲ ਗੈਂਗ ਨਾਲ ਕੀਤੀ ਮਸਤੀ, ਫ਼ੋਟੋਜ਼ ਕੀਤੀਆਂ ਸ਼ੇਅਰ
ਪਵਿਤਰ ਰਿਸ਼ਤਾ ਫੇਮ ਅੰਕਿਤਾ ਲੋਖੰਡੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਰ ਰੋਜ਼ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਅੰਕਿਤਾ ਪ੍ਰਸ਼ੰਸਕਾਂ ਨੂੰ ਆਪਣੀ ਜ਼ਿੰਦਗੀ ਬਾਰੇ ਅਪਡੇਟ ਕਰਦੀ ਰਹਿੰਦੀ ਹੈ, ਜਿਸ ਕਾਰਨ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਕਾਫੀ ਪਸੰਦ ਕਰਦੇ ਹਨ।
Download ABP Live App and Watch All Latest Videos
View In Appਇਸ ਵਾਰ ਅੰਕਿਤਾ ਨੇ ਵੀਕੈਂਡ 'ਤੇ ਆਪਣੇ ਗਰਲ ਗੈਂਗ ਨਾਲ ਪਾਰਟੀ ਕੀਤੀ। ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਪਾਈਆਂ ਹਨ। ਇਨ੍ਹਾਂ ਤਸਵੀਰਾਂ 'ਚ ਅੰਕਿਤਾ ਆਪਣੇ ਗਰਲ ਗੈਂਗ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।
ਤਸਵੀਰਾਂ 'ਚ ਅੰਕਿਤਾ ਅਤੇ ਉਸ ਦੀ ਗਰਲ ਗੈਂਗ ਵੱਖ-ਵੱਖ ਪੋਜ਼ ਦੇ ਰਹੀ ਹੈ। ਫੋਟੋਆਂ 'ਚ ਅੰਕਿਤਾ ਦੇ ਨਾਲ ਮਿਸਤੀ ਤਿਆਗੀ, ਜੀਆ ਮੁਸਤਫਾ, ਅਪਰਨਾ ਦੀਕਸ਼ਿਤ, ਅਸ਼ੀਤਾ ਧਵਨ ਨਜ਼ਰ ਆ ਰਹੇ ਹਨ।
ਫੋਟੋ ਸ਼ੇਅਰ ਕਰਦੇ ਹੋਏ ਅੰਕਿਤਾ ਨੇ ਲਿਖਿਆ- ਕਿਉਂਕਿ ਹਰ ਦੋਸਤ ਮਹੱਤਵਪੂਰਨ ਹੁੰਦਾ ਹੈ। ਦਿਲ ਦਾ ਇਮੋਜੀ ਵੀ ਪੋਸਟ ਕੀਤਾ।
ਇਸ ਦੌਰਾਨ ਅੰਕਿਤਾ ਲੋਖੰਡੇ ਬਲੈਕ ਐਂਡ ਵ੍ਹਾਈਟ ਸਟ੍ਰਿਪਡ ਆਊਟਫਿਟ 'ਚ ਨਜ਼ਰ ਆਈ। ਉਨ੍ਹਾਂ ਨੇ ਆਪਣੀਆਂ ਕੁਝ ਸਿੰਗਲ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਅੰਕਿਤਾ ਨੂੰ ਪਵਿੱਤਰ ਰਿਸ਼ਤਾ ਦੇ ਸੀਜ਼ਨ 2 ਵਿੱਚ ਸ਼ਾਇਰ ਸ਼ੇਖ ਦੇ ਨਾਲ ਦੇਖਿਆ ਗਿਆ ਸੀ।
ਪਵਿੱਤਰ ਰਿਸ਼ਤਾ ਦਾ ਸੀਜ਼ਨ 2 OTT ਪਲੇਟਫਾਰਮ 'ਤੇ ਆਇਆ ਸੀ। ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ।