Bappi Lahiri: ਬਚਪਨ ਤੋਂ ਲੈ ਕੇ ਜਵਾਨੀ ਭਰੇ ਦਿਨਾਂ ਦੀਆਂ ਯਾਦਾਂ ਤਾਜ਼ਾ ਕਰਦੇ ਰਹਿੰਦੇ ਸੀ Bappi Lahiri, ਦੇਖੋ ਅਣਦੇਖੀਆਂ ਤਸਵੀਰਾਂ
ਬਾਲੀਵੁੱਡ 'ਚ ਡਿਸਕੋ ਕਿੰਗ ਦੇ ਨਾਂ ਨਾਲ ਮਸ਼ਹੂਰ ਬੱਪੀ ਲਹਿਰੀ ਨੇ 69 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
Download ABP Live App and Watch All Latest Videos
View In Appਅਜਿਹੇ 'ਚ ਸੋਸ਼ਲ ਮੀਡੀਆ 'ਤੇ 'ਬੱਪੀ ਦਾ' ਦੀਆਂ ਤਸਵੀਰਾਂ ਦੀ ਭਰਮਾਰ ਹੈ। ਅਣਦੇਖੀਆਂ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਉਨ੍ਹਾਂ ਨੂੰ ਯਾਦ ਕਰ ਰਹੇ ਹਨ।
ਦੱਸ ਦਈਏ ਕਿ ਬੱਪੀ ਦਾ ਨੂੰ ਵੀ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨਾ ਬੇਹੱਦ ਪਸੰਦ ਸੀ। ਬਚਪਨ ਤੋਂ ਲੈ ਕੇ ਜਵਾਨੀ ਤੱਕ ਦੀਆਂ ਤਸਵੀਰਾਂ ਸ਼ੇਅਰ ਕਰਕੇ ਬੱਪੀ ਦਾ ਆਪਣੇ ਖੂਬਸੂਰਤ ਪਲਾਂ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਸਨ।
ਕੀ ਤੁਸੀਂ ਜਾਣਦੇ ਹੋ ਕਿ ਬੱਪੀ ਲਹਿਰੀ ਬਤੌਰ ਐਕਟਰ ਫਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ। 'ਬੜ੍ਹਤੀ ਕਾ ਨਾਮ ਦਾੜ੍ਹੀ' ਫਿਲਮ ਨਾਂ ਨਾਲ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਿਆ ਸੀ।
ਜਦੋਂ ਬੱਪੀ ਦਾ (Bhappi Lahiri) ਤੇ ਅਮਿਤਾਭ ਬੱਚਨ (Amitabh Bachchan) ਫਿਲਮ ਸ਼ਰਾਬੀ ਦੇ ਸੈੱਟ 'ਤੇ ਇਕੱਠੇ ਹੋਏ, ਬੱਪੀ ਦਾ ਨੇ ਇਨ੍ਹਾਂ ਪਲਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ।
ਵੱਡੇ ਗਾਇਕਾਂ ਵਿਚਾਲੇ ਬੈਠੇ ਬੱਚੇ ਦੀ ਇਹ ਤਸਵੀਰ ਵੀ ਬੱਪੀ ਦਾ ਦੇ ਬਚਪਨ ਦੀ ਹੈ।
ਲਤਾ ਮੰਗੇਸ਼ਕਰ ਦੇ ਦਿਹਾਂਤ ਦੀ ਖਬਰ ਸੁਣ ਕੇ ਬੱਪੀ ਲਹਿਰੀ ਨੂੰ ਗਹਿਰਾ ਸਦਮਾ ਲੱਗਾ ਸੀ। ਉਨ੍ਹਾਂ ਦੇ ਦੇਹਾਂਤ 'ਤੇ ਉਨ੍ਹਾਂ ਨੇ ਲਤਾ ਜੀ ਦੀ ਗੋਦੀ 'ਚ ਬੈਠੀ ਤਸਵੀਰ ਸ਼ੇਅਰ ਕੀਤੀ ਸੀ।
ਕੁਝ ਸਮਾਂ ਪਹਿਲਾਂ ਬੱਪੀ ਦਾ ਨੇ ਸ਼੍ਰੀਦੇਵੀ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਸੀ ਤੇ ਉਨ੍ਹਾਂ ਨੂੰ ਆਪਣਾ ਸਭ ਤੋਂ ਪਸੰਦੀਦਾ ਦੱਸਿਆ ਸੀ।