RRR ਤੋਂ ਪਹਿਲਾਂ ਬਾਕਸ ਆਫਿਸ 'ਤੇ ਤਬਾਹੀ ਮਚਾ ਚੁੱਕੀਆਂ ਹਨ ਇਹ ਫਿਲਮਾਂ ਤਬਾਹੀ, 500 ਕਰੋੜ ਤੋਂ ਘੱਟ ਨਹੀਂ ਕਿਸੇ ਦਾ ਕਲੈਕਸ਼ਨ
SS ਰਾਜਾਮੌਲੀ ਦੀ ਫਿਲਮ 'RRR' ਨੇ ਬਾਕਸ ਆਫਿਸ 'ਤੇ ਤੂਫਾਨ ਮਚਾ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਨੇ ਦੁਨੀਆ ਭਰ 'ਚ 800 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਵੈਸੇ ਤਾਂ 'RRR' ਤੋਂ ਪਹਿਲਾਂ ਵੀ ਕੁਝ ਫਿਲਮਾਂ ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੀਆਂ ਫਿਲਮਾਂ ਹਨ।
Download ABP Live App and Watch All Latest Videos
View In Appਰਾਜਾਮੌਲੀ ਦੀ ਸੁਪਰਹਿੱਟ ਫਿਲਮ 'ਬਾਹੂਬਲੀ' ਦੇ ਦੋਵੇਂ ਭਾਗਾਂ ਨੇ ਮਿਲ ਕੇ ਦੁਨੀਆ ਭਰ 'ਚ ਲਗਭਗ 1,810 ਕਰੋੜ ਦਾ ਕਾਰੋਬਾਰ ਕੀਤਾ ਸੀ।
ਸਲਮਾਨ ਖਾਨ ਦੀ ਹਿੱਟ ਫਿਲਮਾਂ 'ਚੋਂ ਇਕ 'ਸੁਲਤਾਨ' ਨੇ ਵੀ ਪਰਦੇ 'ਤੇ ਧਮਾਲ ਮਚਾ ਦਿੱਤਾ ਸੀ। 'ਸੁਲਤਾਨ' ਨੇ ਦੁਨੀਆ ਭਰ 'ਚ ਕੀਤਾ 623 ਕਰੋੜ ਦਾ ਕਾਰੋਬਾਰ
ਆਉਟਲੁੱਕ ਮੁਤਾਬਕ ਆਮਿਰ ਖਾਨ ਦੀ ਫਿਲਮ 'ਸੀਕ੍ਰੇਟ ਸੁਪਰਸਟਾਰ' ਨੇ ਦੁਨੀਆ ਭਰ 'ਚ 977 ਕਰੋੜ ਦਾ ਕਾਰੋਬਾਰ ਕੀਤਾ ਸੀ।
ਸਾਲ 2016 'ਚ ਰਿਲੀਜ਼ ਹੋਈ ਆਮਿਰ ਖਾਨ ਦੀ ਫਿਲਮ 'ਦੰਗਲ' ਨੇ ਵਰਲਡ ਵਾਈਡ 2000 ਕਰੋੜ ਦਾ ਕਲੈਕਸ਼ਨ ਕੀਤਾ ਸੀ।
ਆਉਟਲੁੱਕ ਅਨੁਸਾਰ ਰਾਜਕੁਮਾਰ ਹਿਰਾਨੀ ਦੁਆਰਾ ਨਿਰਦੇਸ਼ਤ ਰਣਬੀਰ ਕਪੂਰ ਸਟਾਰਰ ਸੰਜੂ ਨੇ ਵਿਸ਼ਵ ਪੱਧਰ 'ਤੇ 587 ਕਰੋੜ ਦਾ ਕਾਰੋਬਾਰ ਕੀਤਾ ਸੀ। ਫਿਲਮ 'ਚ ਰਣਬੀਰ ਕਪੂਰ ਤੋਂ ਇਲਾਵਾ ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਮਨੀਸ਼ਾ ਕੋਇਰਾਲਾ ਅਤੇ ਵਿੱਕੀ ਕੌਸ਼ਲ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।
ਦੀਪਿਕਾ ਪਾਦੂਕੋਣ, ਰਣਵੀਰ ਸਿੰਘ ਅਤੇ ਸ਼ਾਹਿਦ ਕਪੂਰ ਦੀ ਫਿਲਮ 'ਪਦਮਾਵਤ' ਨੇ ਦੁਨੀਆ ਭਰ 'ਚ 571 ਕਰੋੜ ਦਾ ਕਾਰੋਬਾਰ ਕੀਤਾ ਸੀ।