Jasmin Bhasin: ਜੈਸਮੀਨ ਭਸੀਨ ਦਾ 33ਵਾਂ ਜਨਮਦਿਨ, ਮਾੜੇ ਸਮੇਂ 'ਚ ਖੁਦਕੁਸ਼ੀ ਕਰਨਾ ਚਾਹੁੰਦੀ ਸੀ ਜੈਸਮੀਨ, ਕਿਸਮਤ ਨੇ ਇੰਜ ਬਣਾਇਆ ਸਟਾਰ
ਕਦੇ ਉਸਨੇ 'ਦਿਲ ਸੇ ਦਿਲ ਤੱਕ' ਦਾ ਸਫ਼ਰ ਤੈਅ ਕੀਤਾ ਤਾਂ ਕਦੇ 'ਨਾਗਿਨ' ਬਣ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ। ਅਸੀਂ ਗੱਲ ਕਰ ਰਹੇ ਹਾਂ ਜੈਸਮੀਨ ਭਸੀਨ ਦੀ, ਜੋ ਟੀਵੀ ਦੀ ਦੁਨੀਆ ਦੀ ਬਿਹਤਰੀਨ ਅਭਿਨੇਤਰੀਆਂ ਵਿੱਚੋਂ ਇੱਕ ਹੈ।
Download ABP Live App and Watch All Latest Videos
View In Appਰਾਜਸਥਾਨ ਦੇ ਕੋਟਾ 'ਚ 28 ਜੂਨ 1990 ਨੂੰ ਜਨਮੀ ਜੈਸਮੀਨ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ, ਪਰ ਹਮੇਸ਼ਾ ਅਜਿਹਾ ਨਹੀਂ ਸੀ। ਇੱਕ ਸਮਾਂ ਸੀ ਜਦੋਂ ਜੈਸਮੀਨ ਨੇ ਮੁਸ਼ਕਿਲਾਂ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਅੱਜ ਬਰਥਡੇ ਸਪੈਸ਼ਲ ਵਿੱਚ, ਅਸੀਂ ਤੁਹਾਨੂੰ ਉਸੇ ਕਹਾਣੀ ਤੋਂ ਜਾਣੂ ਕਰਵਾ ਰਹੇ ਹਾਂ...
ਸਿੱਖ ਪਰਿਵਾਰ ਨਾਲ ਸਬੰਧਤ ਜੈਸਮੀਨ ਨੇ ਆਪਣੀ ਪੜ੍ਹਾਈ ਕੋਟਾ ਤੋਂ ਹੀ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਮਾਡਲਿੰਗ ਦੀ ਦੁਨੀਆ 'ਚ ਐਂਟਰੀ ਕੀਤੀ ਅਤੇ ਕਈ ਇਸ਼ਤਿਹਾਰਾਂ 'ਚ ਕੰਮ ਕੀਤਾ। ਸਾਲ 2011 ਦੌਰਾਨ ਜੈਸਮੀਨ ਨੇ ਸਿਲਵਰ ਸਕ੍ਰੀਨ 'ਤੇ ਦਸਤਕ ਦਿੱਤੀ ਸੀ।
ਇਸ ਦੌਰਾਨ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤਾਮਿਲ ਫਿਲਮਾਂ ਨਾਲ ਕੀਤੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਤਾਮਿਲ ਫਿਲਮ 'ਵਨਮ' 'ਚ ਕੰਮ ਕੀਤਾ ਸੀ।
ਇਸ ਤੋਂ ਬਾਅਦ, ਉਹ ਦੱਖਣ ਭਾਰਤ ਦੀ ਕਰੋੜਪਤੀ, ਵੇਟਾ, ਲੇਡੀਜ਼ ਐਂਡ ਜੈਂਟਲਮੈਨ, ਜਿਲ ਜੰਗ ਜੈਕ ਸਮੇਤ ਕਈ ਫਿਲਮਾਂ ਵਿੱਚ ਨਜ਼ਰ ਆਈ। ਜੈਸਮੀਨ ਨੇ ਸਾਲ 2015 ਦੌਰਾਨ ਟੈਲੀਵਿਜ਼ਨ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਅਤੇ ਘਰ-ਘਰ ਵਿੱਚ ਨਾਮ ਬਣ ਗਿਆ।
ਜੈਸਮੀਨ ਨੇ ਟੀਵੀ ਦੀ ਦੁਨੀਆ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਸੀਰੀਅਲ 'ਟਸ਼ਨ-ਏ-ਇਸ਼ਕ' ਨਾਲ ਕੀਤੀ ਸੀ, ਜਿਸ 'ਚ ਉਸ ਨੇ ਟਵਿੰਕਲ ਤਨੇਜਾ ਦੀ ਭੂਮਿਕਾ ਨਿਭਾਈ ਸੀ। ਉਸ ਨੂੰ ਇਸ ਕਿਰਦਾਰ ਲਈ ਬੈਸਟ ਡੈਬਿਊ ਫੀਮੇਲ ਐਵਾਰਡ ਵੀ ਮਿਲਿਆ। ਇਸ ਦੇ ਨਾਲ ਹੀ ਸਾਲ 2017 'ਚ ਸਿਧਾਰਥ ਸ਼ੁਕਲਾ ਅਤੇ ਰਸ਼ਮੀ ਦੇਸਾਈ ਸਟਾਰਰ ਸ਼ੋਅ 'ਦਿਲ ਸੇ ਦਿਲ ਤਕ' ਨੇ ਉਸ ਨੂੰ ਪ੍ਰਸਿੱਧੀ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ। ਇਸ ਤੋਂ ਬਾਅਦ 2019 'ਚ ਸੀਰੀਅਲ 'ਦਿਲ ਤੋ ਹੈਪੀ ਹੈ ਜੀ' ਨੇ ਉਨ੍ਹਾਂ ਦੀ ਪ੍ਰਸਿੱਧੀ 'ਚ ਹੋਰ ਵਾਧਾ ਕੀਤਾ।
ਜੈਸਮੀਨ ਭਸੀਨ ਨੂੰ ਗਿੱਪੀ ਗਰੇਵਾਲ ਨੇ ਆਪਣੀ ਫਿਲਮ 'ਹਨੀਮੂਨ' 'ਚ ਮੌਕਾ ਦਿੱਤਾ ਸੀ। ਇਹ ਫਿਲਮ 2022 'ਚ ਰਿਲੀਜ਼ ਹੋਈ ਸੀ। ਫਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਿਲਿਆ ਸੀ। ਹੁਣ ਜੈਸਮੀਨ ਫਿਰ ਤੋਂ ਫਿਲਮ 'ਵਾਰਨਿੰਗ 2' 'ਚ ਗਿੱਪੀ ਗਰੇਵਾਲ ਨਾਲ ਸਕ੍ਰੀਨ ਸ਼ੇਅਰ ਕਰੇਗੀ।
ਹਾਲਾਂਕਿ ਜੈਸਮੀਨ ਹੁਣ ਟੀਵੀ ਦੀ ਦੁਨੀਆ 'ਚ ਵੱਡਾ ਨਾਂ ਬਣ ਚੁੱਕੀ ਹੈ ਪਰ ਉਸ ਦਾ ਸਫਰ ਇੰਨਾ ਆਸਾਨ ਨਹੀਂ ਸੀ। ਉਸ ਦੇ ਜੀਵਨ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਸਨੇ ਇੱਕ ਭਿਆਨਕ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ।
ਇਸ ਗੱਲ ਦਾ ਜ਼ਿਕਰ ਜੈਸਮੀਨ ਨੇ 'ਖਤਰੋਂ ਕੇ ਖਿਲਾੜੀ' ਦੇ ਸੀਜ਼ਨ 9 'ਚ ਟਾਸਕ ਦੌਰਾਨ ਕੀਤਾ ਸੀ। ਉਸ ਨੇ ਦੱਸਿਆ ਸੀ ਕਿ ਰਿਜੈਕਸ਼ਨ ਤੋਂ ਤੰਗ ਆ ਕੇ ਉਸ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਹੁਣ ਉਹ ਇਸ ਕਦਮ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਮੰਨਦੀ ਹੈ।