Republic Day Release: ਗਣਤੰਤਰ ਦਿਵਸ 'ਤੇ ਰਿਲੀਜ਼ ਫ਼ਿਲਮਾਂ ਰੰਗ ਦੇ ਬਸੰਤੀ ਤੋਂ ਲੈ ਕੇ ਪਦਮਾਵਤ ਤੱਕ ਨੇ ਕੀਤੀ ਖੂਬ ਕਮਾਈ, ਜਾਣੋ ਕਿਹੜੀ ਫ਼ਿਲਮ ਨੇ ਤੋੜੇ ਰਿਕਾਰਡ
ਗਣਤੰਤਰ ਦਿਵਸ ਮੌਕੇ ਰਿਲੀਜ਼ ਹੋਈਆਂ ਇਨ੍ਹਾਂ ਫਿਲਮਾਂ ਨੇ ਕਮਾਈ ਦੇ ਸਾਰੇ ਰਿਕਾਰਡ ਤੋੜੇ ਹਨ।
Download ABP Live App and Watch All Latest Videos
View In Appਰਈਸ- ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਰਿਲੀਜ਼ ਹੋਈ ਸ਼ਾਹਰੁਖ ਖਾਨ ਦੀ ਫਿਲਮ 'ਰਈਸ' ਨੇ ਖੂਬ ਕਮਾਈ ਕੀਤੀ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਕਲੈਕਸ਼ਨ ਕੀਤਾ ਸੀ। ਸਾਲ 2017 'ਚ ਫਿਲਮ ਨੇ 300 ਦਾ ਅੰਕੜਾ ਪਾਰ ਕੀਤਾ ਸੀ।
ਕਾਬਲ - 25 ਜਨਵਰੀ ਨੂੰ ਰਿਲੀਜ਼ ਹੋਈ ਫਿਲਮ ਕਾਬਲ 'ਚ ਰਿਤਿਕ ਰੋਸ਼ਨ ਦੀ ਹਰ ਪਾਸੇ ਤਾਰੀਫ ਹੋਈ ਸੀ। ਇਸ ਫਿਲਮ 'ਚ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਫਿਲਮ ਨੇ ਰਈਸ ਨੂੰ ਸਖ਼ਤ ਮੁਕਾਬਲਾ ਦਿੰਦੇ ਹੋਏ 2017 ਵਿੱਚ 200 ਕਰੋੜ ਦਾ ਅੰਕੜਾ ਪਾਰ ਕੀਤਾ।
ਪਦਮਾਵਤ (Padmaavat)- ਸਾਲ 2018 'ਚ ਆਈ ਫ਼ਿਲਮ ਪਦਮਾਵਤ ਆਪਣੇ ਆਉਣ ਤੋਂ ਪਹਿਲਾਂ ਹੀ ਕਈ ਵਿਵਾਦਾਂ 'ਚ ਘਿਰ ਗਈ ਸੀ। 3 ਨੈਸ਼ਨਲ ਐਵਾਰਡ ਜਿੱਤਣ ਵਾਲੀ ਦੀਪਿਕਾ ਪਾਦੂਕੋਣ ਦੀ ਇਸ ਫਿਲਮ ਨੇ ਸਾਰੇ ਰਿਕਾਰਡ ਤੋੜ ਦਿੱਤੇ ਸੀ, 500 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਇਹ ਫਿਲਮ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਇਸ ਫਿਲਮ ਨੇ 25 ਜਨਵਰੀ ਨੂੰ ਸਿਨੇਮਾ ਘਰਾਂ ਵਿੱਚ ਦਸਤਕ ਦਿੱਤੀ ਸੀ।
ਮਣੀਕਰਨਿਕਾ (Manikarnika) - ਸਾਲ 2019 'ਚ ਕੰਗਨਾ ਰਣੌਤ ਦੀ ਫਿਲਮ ਮਣੀਕਰਨਿਕਾ 25 ਜਨਵਰੀ ਨੂੰ ਰਿਲੀਜ਼ ਹੋਈ ਸੀ। ਝਾਂਸੀ ਦੀ ਰਾਣੀ ਦਾ ਕਿਰਦਾਰ ਬਾਲੀਵੁੱਡ ਦੀ ਬੌਸ ਲੇਡੀ ਨੇ ਇਸ ਤਰ੍ਹਾਂ ਨਿਭਾਇਆ ਕਿ ਫਿਲਮ 150 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ।