ਲੰਡਨ ਦੀਆਂ ਸੜਕਾਂ 'ਤੇ ਸ਼ਾਨਦਾਰ ਲੁੱਕ 'ਚ ਨਜ਼ਰ ਆਈ ਆਮਨਾ ਸ਼ਰੀਫ , ਫੈਨਜ਼ ਨੂੰ ਪਸੰਦ ਆਇਆ ਅਦਾਕਾਰਾ ਦਾ ਇਹ ਕੂਲ ਅੰਦਾਜ਼
Aamna Sharif Pictures: ਅਦਾਕਾਰਾ ਆਮਨਾ ਸ਼ਰੀਫ ਨੇ ਲੰਡਨ ਤੋਂ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦਾ ਕੂਲ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
Download ABP Live App and Watch All Latest Videos
View In Appਟੀਵੀ ਤੋਂ ਬਾਲੀਵੁੱਡ ਤੱਕ ਦਾ ਸਫਰ ਤੈਅ ਕਰਨ ਵਾਲੀ ਅਦਾਕਾਰਾ ਆਮਨਾ ਸ਼ਰੀਫ ਨੇ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ। ਦੱਸ ਦੇਈਏ ਕਿ ਆਮਨਾ ਇਨ੍ਹੀਂ ਦਿਨੀਂ ਛੁੱਟੀਆਂ ਮਨਾਉਣ ਲੰਡਨ ਪਹੁੰਚੀ ਹੋਈ ਹੈ।
ਆਮਨਾ ਸ਼ਰੀਫ ਨੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਆਮਨਾ ਨੇ ਪ੍ਰਿੰਟਿਡ ਟਾਪ ਅਤੇ ਸਫੇਦ ਪੈਂਟ ਪਾਈ ਨਜ਼ਰ ਆ ਰਹੀ ਹੈ।
ਰਿਪਡ ਜੀਨਸ ਪਹਿਨ ਕੇ ਆਮਨਾ ਸ਼ਰੀਫ ਦਾ ਕੂਲ ਲੁੱਕ ਲੰਡਨ ਦੀਆਂ ਸੜਕਾਂ 'ਤੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਆਮਨਾ ਸ਼ਰੀਫ ਹਮੇਸ਼ਾ ਆਪਣੇ ਗਲੈਮਰਸ ਅੰਦਾਜ਼ ਲਈ ਲਾਈਮਲਾਈਟ 'ਚ ਰਹਿੰਦੀ ਹੈ। ਆਮਨਾ ਦਾ ਨਾਂ ਮਸ਼ਹੂਰ ਟੀਵੀ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ।
ਆਮਨਾ ਸ਼ਰੀਫ ਨੇ ਭਾਵੇਂ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਅਤੇ ਟੀਵੀ ਜਗਤ ਤੋਂ ਦੂਰੀ ਬਣਾ ਰੱਖੀ ਹੈ ਪਰ ਸੋਸ਼ਲ ਮੀਡੀਆ 'ਤੇ ਹਮੇਸ਼ਾ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ।
ਅਦਾਕਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲ 'ਕਹੀਂ ਤੋ ਹੋਗਾ' ਨਾਲ ਕੀਤੀ ਸੀ, ਸ਼ੋਅ 'ਚ ਉਹਨਾਂ ਦਾ ਕਿਰਦਾਰ 'ਕਸ਼ਿਸ਼' ਵੀ ਕਾਫੀ ਪਸੰਦ ਕੀਤਾ ਗਿਆ ਸੀ।
ਆਮਨਾ ਸ਼ਰੀਫ ਟੀਵੀ ਸੀਰੀਅਲ ਤੋਂ ਬਾਅਦ ਸੈਂਡਵਿਚ, ਏਕ ਵਿਲੇਨ ਵਰਗੀਆਂ ਬਾਲੀਵੁੱਡ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਬਾਅਦ ਆਮਨਾ ਕਾਫੀ ਸਮੇਂ ਤੱਕ ਬਾਲੀਵੁੱਡ ਤੋਂ ਗਾਇਬ ਰਹੀ।