Amyra Dastur Photo: ਅਮਾਇਰਾ ਦਸਤੂਰ ਨੇ ਬਲੈਕ ਲੁੱਕ 'ਚ ਬਿਖੇਰਾ ਜਲਵਾ , ਸਟਾਈਲਿਸ਼ ਫੋਟੋਆਂ ਦੇਖ ਦਿਲ ਹਾਰ ਬੈਠੇ ਫੈਨਜ਼
Pinkvilla Style Icon ਐਵਾਰਡਜ਼ 'ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਅਦਾਕਾਰਾ ਅਮਾਇਰਾ ਦਸਤੂਰ ਵੀ ਪਹੁੰਚੀ। ਉਸ ਦੇ ਸਟਾਈਲਿਸ਼ ਅਤੇ ਗਲੈਮਰਸ ਲੁੱਕ ਨੂੰ ਦੇਖ ਕੇ ਸਭ ਦੀਆਂ ਨਜ਼ਰਾਂ ਉਸ 'ਤੇ ਟਿਕੀਆਂ ਰਹਿ ਗਈਆਂ । ਬਲੈਕ ਡਰੈੱਸ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਲੁੱਕ 'ਚ ਅਮਾਇਰਾ ਦੀ ਫੋਟੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
Download ABP Live App and Watch All Latest Videos
View In Appਅਮਾਇਰਾ ਨੇ ਬਲੈਕ ਕਲਰ ਦੇ ਸਟਾਈਲਿਸ਼ ਆਊਟਫਿੱਟ ਨਾਲ ਆਪਣੇ ਗਲੇ 'ਚ ਹੀਰਿਆਂ ਦਾ ਹਾਰ ਪਾਇਆ ਹੋਇਆ ਹੈ, ਜੋ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ। ਇਸ ਦੇ ਨਾਲ ਹੀ ਅਮਾਇਰਾ ਨੇ ਡਾਇਮੰਡ ਏਅਰਰਿੰਗ ਅਤੇ ਬ੍ਰੇਸਲੇਟ ਵੀ ਪਹਿਨੇ ਹੋਏ ਹਨ। ਉਸ ਨੇ ਆਪਣੇ ਵਾਲਾਂ ਨੂੰ ਹਾਈ ਪੋਨੀ ਸਟਾਈਲ ਦਿੱਤਾ ਹੈ। ਅਭਿਨੇਤਰੀ ਦੇ ਹਰ ਓਵਰ ਲੁੱਕ ਨੂੰ ਦੇਖ ਕੇ ਫ਼ੈਨਜ ਆਪਣਾ ਦਿਲ ਹਾਰ ਬੈਠੇ ਹਨ।
ਵੈਸੇ ਵੀ ਅਮਾਇਰਾ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਆਪਣੇ ਸਟਾਈਲਿਸ਼ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਵੀ ਉਹ ਖੂਬਸੂਰਤ ਲੁੱਕ 'ਚ ਫੈਨਜ਼ ਨਾਲ ਫੋਟੋ-ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।
ਅਮਾਇਰਾ ਟ੍ਰੈਡਿਸ਼ਨਲ , ਐਥਨਿਕ ,ਵੈਸਟਰਨ ਤੋਂ ਲੈ ਕੇ ਬਿਕਨੀ ਤੱਕ, ਹਰ ਤਰ੍ਹਾਂ ਦੇ ਸਟਾਈਲ ਸਟੇਟਮੈਂਟ ਫਾਲੋ ਕਰਦੀ ਹੈ। ਇਹੀ ਕਾਰਨ ਹੈ ਕਿ ਫ਼ੈਨਜ 'ਚ ਅਮਾਇਰਾ ਦਾ ਅੰਦਾਜ਼ ਹਮੇਸ਼ਾ ਹੀ ਚਰਚਾ 'ਚ ਬਣਾ ਰਹਿੰਦਾ ਹੈ।
ਅਮਾਇਰਾ ਨੂੰ ਹਾਲ ਹੀ 'ਚ ਪ੍ਰਸਥਾਨਮ, ਮੇਂਟਲ ਹੈ ਕਯਾ ਅਤੇ 'ਮੇਡ ਇਨ ਚਾਈਨਾ' ਵਰਗੀਆਂ ਫਿਲਮਾਂ 'ਚ ਦੇਖਿਆ ਗਿਆ ਸੀ। ਅਮਾਇਰਾ ਨੇ ਥੋੜ੍ਹੇ ਸਮੇਂ 'ਚ ਹੀ ਇੰਡਸਟਰੀ 'ਚ ਪਛਾਣ ਅਤੇ ਸਫਲਤਾ ਹਾਸਲ ਕੀਤੀ।