ਸਟਾਈਲਿਸ਼ ਆਊਟਫਿੱਟ 'ਚ ਸੰਜਨੀ ਸਾਂਘੀ ਨੇ ਢਾਹਿਆ ਕਹਿਰ, ਫੈਨਜ਼ ਵੀ ਕਰਦੇ ਨੇ ਫੈਸ਼ਨ ਸੈਂਸ ਦੀ ਤਾਰੀਫ
ਅਦਾਕਾਰਾ ਸੰਜਨਾ ਸਾਂਘੀ ਦੀ ਫਿਲਮ 'ਓਮ ਦ ਬੈਟਲ ਵਿਦੀਨ' ਰਿਲੀਜ਼ ਹੋਣ ਲਈ ਤਿਆਰ ਹੈ। ਇਹ ਫਿਲਮ ਕੱਲ੍ਹ 1 ਜੁਲਾਈ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ।
Download ABP Live App and Watch All Latest Videos
View In Appਸੰਜਨਾ ਇਸ ਫਿਲਮ ਦੀ ਪ੍ਰਮੋਸ਼ਨ 'ਚ ਲੱਗੀ ਹੋਈ ਹੈ। ਸੰਜਨਾ ਫਿਲਮ ਦੇ ਕੋ-ਸਟਾਰ ਅਭਿਨੇਤਾ ਸਿਧਾਰਥ ਰਾਏ ਕਪੂਰ ਨਾਲ ਫਿਲਮ ਦਾ ਜ਼ੋਰਦਾਰ ਪ੍ਰਮੋਸ਼ਨ ਕਰ ਰਹੀ ਹੈ।
ਇਸ ਦੌਰਾਨ ਸੰਜਨਾ ਦੀਆਂ ਕੁਝ ਲੇਟੈਸਟ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹਨਾਂ ਦੇ ਸਟਾਈਲਿਸ਼ ਅੰਦਾਜ਼ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਖਾਸ ਕਰਕੇ ਸੰਜਨਾ ਦੇ ਫੈਸ਼ਨ ਸੈਂਸ ਦੀ ਕਾਫੀ ਤਾਰੀਫ ਹੋ ਰਹੀ ਹੈ।
ਵੈਸੇ ਵੀ ਆਪਣੀਆਂ ਫਿਲਮਾਂ ਤੋਂ ਇਲਾਵਾ ਸੰਜਨਾ ਸਟਾਈਲ ਸਟੇਟਮੈਂਟ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਹਰ ਰੋਜ਼ ਉਹਨਾਂ ਦਾ ਨਵਾਂ ਲੁੱਕ ਦੇਖਣ ਨੂੰ ਮਿਲਦਾ ਹੈ।
ਤਾਜ਼ਾ ਤਸਵੀਰਾਂ ਦੀ ਗੱਲ ਕਰੀਏ ਤਾਂ ਸੰਜਨਾ ਦੇ ਗਲੈਮਰਸ ਲੁੱਕ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਫੋਟੋ ਵਿੱਚ ਸੰਜਨਾ ਨੇ ਕ੍ਰੌਪ ਟਾਪ, ਸਕਰਟ ਅਤੇ ਜੈਕੇਟ ਪਾਈ ਹੋਈ ਹੈ।
ਹੇਅਰਸਟਾਈਲ ਦੀ ਗੱਲ ਕਰੀਏ ਤਾਂ ਸੰਜਨਾ ਨੇ ਹਾਫ ਪੋਨੀ ਬਣਾਈ ਹੈ, ਜੋ ਉਸ ਦੇ ਗਲੈਮਰਸ ਲੁੱਕ ਨੂੰ ਹੋਰ ਵਧਾ ਰਹੀ ਹੈ।
ਵਰਕਫਰੰਟ ਦੀ ਗੱਲ ਕਰੀਏ ਤਾਂ ਸੰਜਨਾ ਨੇ ਕਈ ਫਿਲਮਾਂ ਅਤੇ ਮਿਊਜ਼ਿਕ ਐਲਬਮਾਂ 'ਚ ਕੰਮ ਕੀਤਾ ਹੈ। 'ਦਿਲ ਬੇਚਾਰਾ' ਤੋਂ ਬਾਅਦ ਉਹ 'ਓਮ ਦ ਬੈਟਲ ਵਿਦੀਨ' 'ਚ ਨਜ਼ਰ ਆਉਣਗੇ।